Billionaire distributed money: ਅਕਸਰ ਹੀ ਜਦੋਂ ਕੋਈ ਵਿਅਕਤੀ ਛੋਟੀ ਜਿਹੀ ਜਗ੍ਹਾ ਤੋਂ ਉੱਠ ਕੇ ਵੱਡੇ ਮੁਕਾਮ 'ਤੇ ਪਹੁੰਚਦਾ ਹੈ ਤਾਂ ਉਹ ਪੁਰਾਣੇ ਲੋਕਾਂ ਨੂੰ ਯਾਦ ਨਹੀਂ ਰੱਖਦਾ। ਉਹ ਆਪਣੇ ਪਿਛੋਕੜ ਤੋਂ ਮੂੰਹ ਮੋੜ ਲੈਂਦਾ ਹੈ ਜਾਂ ਉਸ ਥਾਂ ਜਾਣਾ ਹੀ ਪਸੰਦ ਨਹੀਂ ਕਰਦਾ। ਹਾਲਾਂਕਿ, ਦੱਖਣੀ ਕੋਰੀਆ ਵਿੱਚ ਰਹਿਣ ਵਾਲੇ ਇੱਕ ਅਰਬਪਤੀ ਦੀ ਕਹਾਣੀ ਇਸ ਤੋਂ ਬਿਲਕੁਲ ਵੱਖਰੀ ਹੈ ਜਿਸ ਨੇ ਦੁਨੀਆ ਦਾ ਦਿਲ ਜਿੱਤ ਲਿਆ ਹੈ।


ਦਰਅਸਲ ਦੱਖਣੀ ਕੋਰੀਆ ਵਿੱਚ ਰਹਿਣ ਵਾਲੇ ਇੱਕ ਅਰਬਪਤੀ ਵਿਅਕਤੀ ਦੀ ਕਹਾਣੀ ਚਰਚਾ ਵਿੱਚ ਹੈ। ਉਹ ਇੱਕ ਛੋਟਾ ਜਿਹਾ ਪਿੰਡ ਛੱਡ ਕੇ ਵੱਡੇ ਮੁਕਾਮ ਤੱਕ ਪਹੁੰਚਿਆ। ਇਹ ਵੱਖਰੀ ਗੱਲ ਹੈ ਕਿ ਉਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਵੀ ਜਾਣਾ ਪਿਆ ਪਰ ਉਸ ਨੇ ਇਸ ਵੇਲੇ ਜੋ ਕੀਤਾ, ਉਸ ਨੇ ਦੇਸ਼-ਵਿਦੇਸ਼ ਵਿੱਚ ਸੁਰਖੀਆਂ ਬਟੋਰੀਆਂ ਹਨ। ਤੁਸੀਂ ਸ਼ਾਇਦ ਹੀ ਕਿਸੇ ਵਿਅਕਤੀ ਨੂੰ ਆਪਣੇ ਪਿੰਡ ਲਈ ਅਜਿਹੀ ਉਦਾਰਤਾ ਦਿਖਾਉਂਦੇ ਹੋਏ ਦੇਖਿਆ ਜਾਂ ਸੁਣਿਆ ਹੋਵੇਗਾ।



ਪਿੰਡ ਦੇ ਹਰ ਘਰ ਤੱਕ 57 ਲੱਖ ਰੁਪਏ ਪਹੁੰਚਾਏ



ਦੱਖਣੀ ਕੋਰੀਆ ਦੀ ਪ੍ਰਾਪਰਟੀ ਡਿਵੈਲਪਰ ਕੰਪਨੀ ਬੁਯੋਂਗ ਦੇ 82 ਸਾਲਾ ਚੇਅਰਮੈਨ ਲੀ ਜੋਂਗ-ਕਿਯੂਨ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਇਸ ਦਾ ਕਾਰਨ ਉਸ ਦਾ ਅਜਿਹਾ ਫੈਸਲਾ ਹੈ, ਜੋ ਆਸਾਨ ਨਹੀਂ ਮੰਨਿਆ ਜਾ ਸਕਦਾ। ਉਸ ਨੇ ਆਪਣੇ ਪਿੰਡ ਉਨਪਿਓਂਗ ਰੀ ਲਈ ਕਰੋੜਾਂ ਰੁਪਏ ਦਾਨ ਕੀਤੇ ਹਨ। ਉਨ੍ਹਾਂ ਆਪਣੇ ਸਕੂਲ ਦੇ ਸਾਬਕਾ ਵਿਦਿਆਰਥੀਆਂ ਨੂੰ 57-57 ਲੱਖ ਰੁਪਏ ਤੋਹਫ਼ੇ ਵਜੋਂ ਦਿੱਤੇ ਹਨ। 


ਉਸ ਨੇ ਪਿੰਡ ਨੇ 280 ਪਰਿਵਾਰਾਂ ਤੇ ਸਾਬਕਾ ਵਿਦਿਆਰਥੀਆਂ ਸਮੇਤ 1596 ਕਰੋੜ ਰੁਪਏ ਦਿੱਤੇ ਹਨ। ਉਸ ਨੇ ਆਪਣੇ ਸਹਿਪਾਠੀਆਂ ਨੂੰ ਵੀ ਪੈਸੇ ਦਿੱਤੇ ਗਏ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਇਤਿਹਾਸ ਦੀਆਂ ਕਿਤਾਬਾਂ ਤੇ ਟੂਲਸੈੱਟ ਵੀ ਵੰਡੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਪੈਸਾ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਦਿੱਤਾ ਗਿਆ ਹੈ।


ਅਰਬਪਤੀ ਜੇਲ੍ਹ ਦੀ ਹਵਾ ਖਾ ਚੁੱਕਾ



ਲੀ ਜੋਂਗ ਕਿਉਨ ਦਾ ਜਨਮ ਇਸ ਪਿੰਡ ਵਿੱਚ 1941 ਵਿੱਚ ਹੋਇਆ ਸੀ। 1970 ਵਿੱਚ, ਉਸ ਨੇ ਇੱਕ ਰੀਅਲ ਅਸਟੇਟ ਡਿਵੈਲਪਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਅੱਜ ਤੱਕ ਉਸ ਦੀ ਕੁੱਲ ਜਾਇਦਾਦ 1.31 ਲੱਖ ਕਰੋੜ ਰੁਪਏ ਹੈ। ਉਹ ਕੋਰੀਆ ਦੇ ਚੋਟੀ ਦੇ 30 ਸਭ ਤੋਂ ਅਮੀਰ ਲੋਕਾਂ ਵਿੱਚ ਸ਼ਾਮਲ ਹੈ। ਕਿਨ ਨੂੰ ਸਾਲ 2004 'ਚ ਤੇ ਸਾਲ 2018 'ਚ ਧੋਖਾਧੜੀ ਤੇ ਟੈਕਸ ਚੋਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਇਸ ਦਾ ਉਸ ਦੇ ਕਾਰੋਬਾਰ 'ਤੇ ਜ਼ਿਆਦਾ ਅਸਰ ਨਹੀਂ ਪਿਆ।