ISRO Mission ADITYA L-1: ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਚੰਦ ਤੇ ਮੰਗਲ ਸਮੇਤ ਵੱਖ-ਵੱਖ ਗ੍ਰਹਿਆਂ ਨੂੰ ਲੈ ਕੇ ਖੋਜ ਕਰ ਰਹੇ ਹਨ। ਇਨ੍ਹਾਂ ਗ੍ਰਹਿਆਂ 'ਤੇ ਜਿਉਂਦੇ ਰਹਿਣ ਲਈ ਲੋੜੀਂਦੇ ਵਾਯੂਮੰਡਲ ਤੇ ਹਵਾ-ਪਾਣੀ ਦੀ ਖੋਜ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਵਿੱਚ ਜ਼ਿਉਂਦੇ ਰਹਿਣ ਲਈ ਧਰਤੀ ਤੋਂ ਵੱਧ ਸੁਰੱਖਿਅਤ ਕੋਈ ਵੀ ਗ੍ਰਹਿ ਨਹੀਂ ਪਾਇਆ ਗਿਆ। ਇੱਥੇ ਪਾਣੀ, ਹਵਾ ਤੇ ਹੋਰ ਸਾਰੇ ਤੱਤ ਇੰਨੀ ਮਾਤਰਾ ਵਿੱਚ ਮੌਜੂਦ ਹਨ ਕਿ ਕੋਈ ਵੀ ਜੀਵ ਆਸਾਨੀ ਨਾਲ ਜਿਉਂਦਾ ਰਹਿ ਸਕਦਾ ਹੈ। ਇਸੇ ਲਈ ਕਈ ਅਜਿਹੀਆਂ ਘਟਨਾਵਾਂ 'ਤੇ ਵੀ ਨਜ਼ਰ ਰੱਖੀ ਜਾਂਦੀ ਹੈ, ਜੋ ਧਰਤੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਸੂਰਜ ਦਾ ਅਧਿਐਨ ਕਰਨ ਦਾ ਮਿਸ਼ਨ
ਵਿਗਿਆਨੀ ਲੰਬੇ ਸਮੇਂ ਤੋਂ ਸੂਰਜ ਤੋਂ ਨਿਕਲਣ ਵਾਲੀਆਂ ਖਤਰਨਾਕ ਕਿਰਨਾਂ ਤੇ ਗਰਮੀ ਨੂੰ ਲੈ ਕੇ ਚਿੰਤਤ ਹਨ। ਇਹੀ ਕਾਰਨ ਹੈ ਕਿ ਭਾਰਤ ਜਲਦ ਹੀ ਆਪਣਾ ਆਦਿਤਿਆ ਐਲ-1 ਮਿਸ਼ਨ ਸ਼ੁਰੂ ਕਰਨ ਜਾ ਰਿਹਾ ਹੈ। ਇਸ ਨਾਲ ਪਤਾ ਲਗਾਇਆ ਜਾਵੇਗਾ ਕਿ ਸੂਰਜ ਦੀਆਂ ਕਿਰਨਾਂ ਦਾ ਧਰਤੀ 'ਤੇ ਕੀ ਮਾੜਾ ਪ੍ਰਭਾਵ ਹੋ ਸਕਦਾ ਹੈ।
ਇਹ ਵੀ ਪੜ੍ਹੋ: Supreme court: 'ਜੰਮੂ-ਕਸ਼ਮੀਰ 'ਚ 35ਏ ਨੇ ਖੋਹੇ 3 ਮੂਲ ਅਧਿਕਾਰ', ਧਾਰਾ 370 ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਹੀ ਇਹ ਗੱਲ
ਧਰਤੀ ਇੱਕ ਅਜਿਹਾ ਗ੍ਰਹਿ ਹੈ, ਜੋ ਓਜ਼ੋਨ ਪਰਤ ਨਾਲ ਢੱਕਿਆ ਹੋਇਆ ਹੈ, ਜੋ ਸੂਰਜ ਤੋਂ ਨਿਕਲਣ ਵਾਲੀਆਂ ਖਤਰਨਾਕ ਕਿਰਨਾਂ ਦੇ ਪ੍ਰਭਾਵ ਨੂੰ ਖਤਮ ਕਰ ਦਿੰਦਾ ਹੈ। ਹੁਣ ਸਵਾਲ ਇਹ ਹੈ ਕਿ ਜੇਕਰ ਇਹ ਓਜ਼ੋਨ ਪਰਤ ਖਤਮ ਹੋ ਜਾਂਦੀ ਹੈ, ਤਾਂ ਕੀ ਧਰਤੀ 'ਤੇ ਜੀਵਨ ਵੀ ਖਤਮ ਹੋ ਜਾਵੇਗਾ?
ਓਜ਼ੋਨ ਪਰਤ ਕਿਵੇਂ ਕੰਮ ਕਰਦੀ?
ਓਜ਼ੋਨ ਪਰਤ ਧਰਤੀ ਤੋਂ ਲਗਪਗ 20 ਤੋਂ 40 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਗੈਸ ਦੀ ਇੱਕ ਹਲਕੀ ਪਰਤ ਹੈ। ਇਹ ਉਹ ਸੁਰੱਖਿਆ ਦੀਵਾਰ ਹੈ ਜੋ ਧਰਤੀ 'ਤੇ ਰਹਿਣ ਵਾਲੇ ਮਨੁੱਖਾਂ ਤੇ ਹੋਰ ਜੀਵਾਂ ਨੂੰ ਸੂਰਜ ਤੋਂ ਨਿਕਲਣ ਵਾਲੀਆਂ ਖਤਰਨਾਕ ਕਿਰਨਾਂ ਤੋਂ ਬਚਾਉਣ ਦਾ ਕੰਮ ਕਰਦੀ ਹੈ। ਇਸ ਕਾਰਨ ਸੂਰਜ ਤੋਂ ਨਿਕਲਣ ਵਾਲੀਆਂ ਖ਼ਤਰਨਾਕ ਪਰਾਬੈਂਗਣੀ ਕਿਰਨਾਂ ਸਿੱਧੀਆਂ ਧਰਤੀ ਤੱਕ ਨਹੀਂ ਪਹੁੰਚ ਪਾਉਂਦੀਆਂ।
ਓਜ਼ੋਨ ਤੋਂ ਬਿਨਾਂ ਕੀ ਹੋਵੇਗਾ?
ਹੁਣ ਕਲਪਨਾ ਕਰੋ ਕਿ ਜੇਕਰ ਧਰਤੀ ਦੇ ਉੱਪਰੋਂ ਓਜ਼ੋਨ ਪਰਤ ਪੂਰੀ ਤਰ੍ਹਾਂ ਹਟ ਜਾਂਦੀ ਹੈ ਤਾਂ ਕੀ ਹੋਵੇਗਾ? ਅਜਿਹਾ ਹੋਣ 'ਤੇ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਣਗੇ, ਕੈਂਸਰ ਵਰਗੀਆਂ ਬੀਮਾਰੀਆਂ ਮਨੁੱਖਾਂ 'ਚ ਫੈਲਣ ਲੱਗ ਜਾਣਗੀਆਂ ਤੇ ਸੂਰਜ ਦੀਆਂ ਖਤਰਨਾਕ ਕਿਰਨਾਂ ਦਾ ਅਸਰ ਪੂਰੀ ਦੁਨੀਆ 'ਚ ਦੇਖਣ ਨੂੰ ਮਿਲੇਗਾ। ਸੂਰਜ ਦੀਆਂ ਇਹ ਕਿਰਨਾਂ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਕਾਫੀ ਹੱਦ ਤੱਕ ਘਟਾ ਦੇਣਗੀਆਂ। ਇਸ ਤੋਂ ਇਲਾਵਾ ਬਰਫ਼ ਤੇਜ਼ੀ ਨਾਲ ਪਿਘਲਣੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਵੱਡੀ ਤਬਾਹੀ ਹੋ ਸਕਦੀ ਹੈ। ਭਾਵ, ਇਸ ਸੁਰੱਖਿਆ ਢਾਲ ਤੋਂ ਬਿਨਾਂ, ਧਰਤੀ ਉੱਤੇ ਜੀਵਨ ਖ਼ਤਮ ਹੋ ਸਕਦਾ ਹੈ।
ਪਿਛਲੇ ਕਈ ਸਾਲਾਂ ਤੋਂ ਓਜ਼ੋਨ ਪਰਤ ਵਿੱਚ ਛੇਕ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜੋ ਦੁਨੀਆ ਭਰ ਦੇ ਵਿਗਿਆਨੀਆਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਨੂੰ ਗਲੋਬਲ ਵਾਰਮਿੰਗ ਦਾ ਕਾਰਨ ਵੀ ਕਿਹਾ ਜਾਂਦਾ ਹੈ। ਹਾਲਾਂਕਿ ਵਿਗਿਆਨੀ ਇਨ੍ਹਾਂ ਛੇਕਾਂ ਨੂੰ ਭਰਨ ਲਈ ਲਗਾਤਾਰ ਕੰਮ ਕਰਦੇ ਹਨ।
ਇਹ ਵੀ ਪੜ੍ਹੋ: Raksha Bandhan 2023: ਰੱਖੜੀ 'ਤੇ ਭੈਣਾਂ ਆਪਣੇ ਭਰਾਵਾਂ ਨੂੰ ਦਿੰਦੀਆਂ ਮਰਨ ਦਾ ਸਰਾਪ, ਅਜੀਬ ਰਿਵਾਜ ਦੀ ਅਸਲੀਅਤ ਜਾਣ ਹੋ ਜਾਓਗੇ ਹੈਰਾਨ