Raksha Bandhan 2023: ਭੈਣ-ਭਰਾ ਦੇ ਰਿਸ਼ਤੇ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਇਸ ਰਿਸ਼ਤੇ ਦਾ ਸਭ ਤੋਂ ਵੱਡਾ ਤਿਉਹਾਰ ਰੱਖੜੀ ਹੈ। ਇਸ ਮੌਕੇ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀ ਹੈ ਤੇ ਉਸ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀ ਹੈ। ਇਸ ਦੇ ਨਾਲ ਹੀ ਭਰਾ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਵੀ ਕਰਦਾ ਹੈ।
ਦੱਸ ਦਈਏ ਕਿ ਇਹ ਤਿਉਹਾਰ ਦੇਸ਼ ਭਰ ਵਿੱਚ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਕਈ ਥਾਵਾਂ 'ਤੇ ਇਸ ਨੂੰ ਵੱਖ-ਵੱਖ ਨਾਂ ਵੀ ਦਿੱਤੇ ਗਏ ਹਨ। ਹਾਲਾਂਕਿ ਰੱਖੜੀ ਦੇ ਤਿਉਹਾਰ ਦੇ ਸਬੰਧ ਵਿੱਚ ਇੱਕ ਥਾਂ 'ਤੇ ਭਰਾ ਨੂੰ ਸਰਾਪ ਦੇਣ ਦਾ ਵੀ ਰਿਵਾਜ ਵੀ ਹੈ। ਇੱਥੇ ਭੈਣਾਂ ਆਪਣੇ ਭਰਾ ਨੂੰ ਮੌਤ ਦਾ ਸਰਾਪ ਦਿੰਦੀਆਂ ਹਨ।
ਇਹ ਵੀ ਪੜ੍ਹੋ: Congo Attack : ਕਾਂਗੋ 'ਤੇ ਫਿਰ ਹੋਇਆ ਹਮਲਾ, ਹਮਲੇ 'ਚ 14 ਲੋਕ ਮਾਰੇ ਗਏ
ਰੱਖੜੀ 'ਤੇ ਸਰਾਪ ਦੇਣ ਦਾ ਰਿਵਾਜ
ਰੱਖੜੀ 'ਤੇ ਭਰਾ ਨੂੰ ਸਰਾਪ ਦੇਣ ਦਾ ਰਿਵਾਜ ਛੱਤੀਸਗੜ੍ਹ 'ਚ ਹੈ। ਇੱਥੇ ਜਸ਼ਪੁਰ ਵਿੱਚ ਇੱਕ ਭਾਈਚਾਰਾ ਅਜਿਹੀ ਰੀਤ ਦਾ ਪਾਲਣ ਕਰਦਾ ਹੈ। ਇਸ ਰੀਤ ਅਨੁਸਾਰ ਪਹਿਲਾਂ ਭੈਣਾਂ ਆਪਣੇ ਭਰਾ ਨੂੰ ਮਰਨ ਦਾ ਸਰਾਪ ਦਿੰਦੀਆਂ ਹਨ ਤੇ ਫਿਰ ਇਸ ਦਾ ਪ੍ਰਾਸਚਿਤ ਕਰਦੀਆਂ ਹਨ। ਇਸ ਲਈ ਭੈਣਾਂ ਆਪਣੀ ਜੀਭ 'ਤੇ ਕੰਡਾ ਚੁਭਾਉਂਦੀਆਂ ਹਨ। ਇਸ ਤਰ੍ਹਾਂ ਕਰਕੇ ਸਰਾਪ ਦੇਣ ਦਾ ਪ੍ਰਾਸਚਿਤ ਕੀਤਾ ਜਾਂਦਾ ਹੈ। ਰੱਖੜੀ ਤੋਂ ਇਲਾਵਾ ਇਹ ਭਾਈ ਦੂਜ 'ਤੇ ਵੀ ਕੀਤਾ ਜਾਂਦਾ ਹੈ।
ਸਰਾਪ ਦੇ ਪਿੱਛੇ ਕੀ ਵਿਸ਼ਵਾਸ?
ਹੁਣ ਰੱਖੜੀ ਦੇ ਪਵਿੱਤਰ ਤਿਉਹਾਰ 'ਤੇ ਅਜਿਹੇ ਰਿਵਾਜ ਦਾ ਕਾਰਨ ਵੀ ਜਾਣ ਲੈਂਦੇ ਹਾਂ। ਅਸਲ ਵਿੱਚ ਇਹ ਸਰਾਪ ਵੀ ਭਰਾ ਦੀ ਰੱਖਿਆ ਲਈ ਹੀ ਦਿੱਤਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਯਮਰਾਜ ਤੋਂ ਭਰਾ ਨੂੰ ਬਚਾਉਣ ਲਈ ਅਜਿਹਾ ਕੀਤਾ ਜਾਂਦਾ ਹੈ। ਇੱਥੇ ਇਸ ਸਬੰਧੀ ਕੁਝ ਕਹਾਣੀਆਂ ਵੀ ਪ੍ਰਚੱਲਿਤ ਹਨ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਯਮਰਾਜ ਇੱਕ ਵਾਰ ਇੱਕ ਅਜਿਹੇ ਵਿਅਕਤੀ ਨੂੰ ਲੈਣ ਆਇਆ, ਜਿਸ ਦੀ ਭੈਣ ਨੇ ਉਸ ਨੂੰ ਕਦੇ ਸਰਾਪ ਨਹੀਂ ਦਿੱਤਾ ਸੀ। ਇਸ ਤੋਂ ਬਾਅਦ ਭੈਣਾਂ ਨੇ ਆਪਣੇ ਭਰਾਵਾਂ ਦੀ ਰੱਖਿਆ ਲਈ ਸਰਾਪ ਦੇਣ ਦੀ ਮਾਨਤਾ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਤੋਂ ਇਹ ਭਾਈਚਾਰਾ ਰੱਖੜੀ ਦੇ ਤਿਉਹਾਰ 'ਤੇ ਭਰਾ ਨੂੰ ਸਰਾਪ ਦੇਣ ਦੀ ਇਸ ਮਾਨਤਾ ਦਾ ਪਾਲਣ ਕਰਦਾ ਹੈ।
ਰੱਖੜੀ ਦੇ ਤਿਉਹਾਰ ਨੂੰ ਲੈ ਕੇ ਕਈ ਵੱਖ-ਵੱਖ ਤੇ ਅਜੀਬ ਮਾਨਤਾਵਾਂ ਹਨ। ਇਨ੍ਹਾਂ ਦੀ ਅੱਜ ਤੱਕ ਪਾਲਣਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਅਜਿਹੀਆਂ ਕਹਾਣੀਆਂ ਵੀ ਸੁਣਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਭੈਣ ਦੀ ਰੱਖੜੀ ਲਈ ਭਰਾਵਾਂ ਨੇ ਕਈ ਕੁਰਬਾਨੀਆਂ ਕੀਤੀਆਂ।
ਇਹ ਵੀ ਪੜ੍ਹੋ: Iran Bus Accident: ਈਰਾਨ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 9 ਦੀ ਮੌਤ, 31 ਜ਼ਖ਼ਮੀ