Iran Bus Accident: ਈਰਾਨ ਦੇ ਦੱਖਣੀ ਹਿੱਸੇ ਦੇ ਨਸੀਰੀਆ ਸ਼ਹਿਰ ਵਿਚ ਸੋਮਵਾਰ (28 ਅਗਸਤ) ਨੂੰ ਤੀਰਥ ਯਾਤਰੀਆਂ ਨਾਲ ਭਰੀ ਇਕ ਬੱਸ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ ਕੁੱਲ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਬੁਰੀ ਤਰ੍ਹਾਂ ਜ਼ਖਮੀ ਹੋ ਗਏ।


ਰਾਇਟਰਸ ਦੀ ਰਿਪੋਰਟ ਮੁਤਾਬਕ ਤੀਰਥ ਯਾਤਰੀਆਂ ਨਾਲ ਭਰੀ ਬੱਸ ਪਵਿੱਤਰ ਸ਼ੀਆ ਮੁਸਲਿਮ ਸ਼ਹਿਰ ਕਰਬਲਾ ਵੱਲ ਜਾ ਰਹੀ ਸੀ। ਰਾਇਟਰਸ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ ਕਰੀਬ 31 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ 5 ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ।


ਇਹ ਵੀ ਪੜ੍ਹੋ: Congo Attack : ਕਾਂਗੋ 'ਤੇ ਫਿਰ ਹੋਇਆ ਹਮਲਾ, ਹਮਲੇ 'ਚ 14 ਲੋਕ ਮਾਰੇ ਗਏ


ਕਰਬਲਾ ਸ਼ਹਿਰ ਸ਼ੀਆ ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਸਥਾਨ


ਈਰਾਨ ਦਾ ਪਵਿੱਤਰ ਸਥਾਨ ਜਿੱਥੇ ਬੱਸ ਹਾਦਸਾ ਵਾਪਰਿਆ, ਉਹ ਕਰਬਲਾ ਸ਼ਹਿਰ ਸੀ। ਬੀਬੀਸੀ ਦੀ ਰਿਪੋਰਟ ਮੁਤਾਬਕ ਕਰਬਲਾ ਸ਼ਹਿਰ ਨੂੰ ਸ਼ੀਆ ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਇਹ ਸ਼ਹਿਰ ਬਗਦਾਦ ਤੋਂ 88 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਮੱਕਾ ਤੋਂ ਬਾਅਦ ਕਰਬਲਾ ਇਸਲਾਮ ਲਈ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਕਰਬਲਾ ਵਿਚ 680 ਈ. ਦੌਰਾਨ ਸ਼ੀਆ ਅਤੇ ਸੁੰਨੀ ਵਿਚਾਲੇ ਲੜਾਈ ਹੋਈ, ਜਿਸ ਨੂੰ ਕਰਬਲਾ ਦੀ ਲੜਾਈ ਵੀ ਕਿਹਾ ਜਾਂਦਾ ਹੈ। ਇਸ ਜਗ੍ਹਾ 'ਤੇ ਇਮਾਮ ਹੁਸੈਨ ਦੀ ਕਬਰ ਹੈ, ਜਿਸ ਨੂੰ ਸ਼ੀਆ ਮੁਸਲਮਾਨਾਂ ਲਈ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ।


ਈਰਾਨ ਦੀ ਟ੍ਰੈਫਿਕ ਵਿਵਸਥਾ ਬਹੁਤ ਖਰਾਬ


ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਦੀ ਟ੍ਰੈਫਿਕ ਵਿਵਸਥਾ ਦੁਨੀਆ ਭਰ 'ਚ ਬਹੁਤ ਖਰਾਬ ਮੰਨੀ ਜਾਂਦੀ ਹੈ। ਹਰ ਸਾਲ ਸੜਕ ਹਾਦਸਿਆਂ ਵਿੱਚ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਮਾੜੀ ਡਰਾਈਵਿੰਗ ਅਤੇ ਸੜਕਾਂ ਦੀ ਮਾੜੀ ਦੇਖਭਾਲ ਨੂੰ ਵੀ ਇਸ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।


ਇਹ ਵੀ ਪੜ੍ਹੋ: Indonesia Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਇੰਡੋਨੇਸ਼ੀਆ ਦੀ ਧਰਤੀ, 7.1 ਦੀ ਤੀਬਰਤਾ ਨਾਲ ਆਇਆ ਭੂਚਾਲ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।