ਇੱਕ ਮਹਿਲਾ YouTuber ਨੇ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸਨੇ ਆਪਣੇ ਪਿਤਾ ਦੀਆਂ ਅਸਥੀਆਂ ਨੂੰ ਮਿੱਟੀ ਵਿੱਚ ਮਿਲਾਇਆ ਅਤੇ ਭੰਗ ਉਗਾਈ ਫਿਰ ਉਸਨੇ ਆਪਣੀ ਸਿਗਰਟ ਬਣਾਈ ਅਤੇ ਪੀਤੀ। ਲੜਕੀ ਨੇ ਕਿਹਾ ਕਿ ਇਹ ਉਸਦੇ ਪਿਤਾ ਦੀ ਆਖਰੀ ਇੱਛਾ ਸੀ। ਉਸ ਨੂੰ ਤੇ ਉਸ ਦੀ ਮਾਂ ਨੂੰ ਅਜਿਹਾ ਕਰਨ ਦਾ ਕੋਈ ਪਛਤਾਵਾ ਨਹੀਂ ਹੈ। ਲੜਕੀ ਅਨੁਸਾਰ ਪੰਜ ਸਾਲ ਪਹਿਲਾਂ ਕਿਸੇ ਬਿਮਾਰੀ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ।
ਸੋਸ਼ਲ ਮੀਡੀਆ ਸਟਾਰ Rosanna Pansino ਨੇ ਆਪਣੇ ਯੂਟਿਊਬ ਪੇਜ 'ਤੇ ਇੱਕ ਵੀਡੀਓ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਸ ਦੇ ਸਟੰਟ ਨੇ ਇੰਟਰਨੈੱਟ 'ਤੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇੰਸਟਾਗ੍ਰਾਮ ਸਟੋਰੀ ਤੇ ਐਕਸ 'ਤੇ ਇੱਕ ਪੋਸਟ ਵਿੱਚ, ਉਸਨੇ ਦੱਸਿਆ ਕਿ ਇਹ ਉਸਦੇ ਪਿਤਾ ਨੂੰ ਸ਼ਰਧਾਂਜਲੀ ਦੇਣ ਦਾ ਉਸਦਾ ਤਰੀਕਾ ਸੀ। ਉਸਨੇ ਦੱਸਿਆ ਕਿ ਅਜਿਹਾ ਕਰਕੇ ਉਸਨੇ ਆਪਣੇ ਪਿਤਾ ਦੀ ਇੱਛਾ ਪੂਰੀ ਕੀਤੀ ਹੈ।
Rosanna ਦੇ ਅਨੁਸਾਰ, ਉਸਦੇ ਪਿਤਾ ਦੀ ਪੰਜ ਸਾਲ ਪਹਿਲਾਂ ਲਿਊਕੇਮੀਆ (Leukemia) ਕਾਰਨ ਮੌਤ ਹੋ ਗਈ ਸੀ। Rosanna ਨੂੰ ਆਪਣੇ ਪੋਡਕਾਸਟ ਦੇ ਇੱਕ ਐਪੀਸੋਡ ਵਿੱਚ ਗੱਲ ਕਰਦੇ ਹੋਏ ਸਿਗਰਟ ਪੀਂਦੇ ਦੇਖਿਆ ਜਾ ਸਕਦਾ ਹੈ।
17 ਨਵੰਬਰ ਨੂੰ 'ਸਮੋਕਿੰਗ ਮਾਈ ਡੇਡ ਡੈਡ' ਸਿਰਲੇਖ ਵਾਲੇ ਐਪੀਸੋਡ ਵਿੱਚ, Rosanna ਨੇ ਕਿਹਾ ਕਿ ਉਸ ਦੇ ਪਿਤਾ ਨੇ ਪੂਰੀ ਜ਼ਿੰਦਾਦਿਲੀ ਨਾਲ ਜ਼ਿੰਦਗੀ ਬਤੀਤ ਕੀਤੀ ਸੀ। ਉਨ੍ਹਾਂ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਸ ਦੀਆਂ ਅਸਥੀਆਂ ਨਾਲ ਭਰਿਆ ਜੁਆਂਇਟ ਚਲਾਇਆ ਜਾਵੇ। ਮੈਂ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦ ਵਾਲੀ ਧੀ ਹਾਂ।
ਹੋਰ ਵਿਸਥਾਰ ਵਿੱਚ ਉਸ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਉਸਦੇ ਪਿਤਾ ਨੇ ਉਸਨੂੰ ਅਤੇ ਉਸਦੀ ਮਾਂ ਨੂੰ ਦੱਸਿਆ ਸੀ ਕਿ ਉਸਦੀ ਅਸਥੀਆਂ ਦਾ ਕੀ ਕਰਨਾ ਹੈ। ਭਾਵੇਂ ਮਾਂ ਥੋੜੀ ਝਿਜਕਦੀ ਸੀ, ਪਰ ਉਹ ਡਰਦੀ ਸੀ ਕਿ ਲੋਕ ਸਾਨੂੰ ਕੀ ਕਹਿਣਗੇ ਪਰ ਜਿਵੇਂ ਸਮਾਂ ਬੀਤਦਾ ਗਿਆ ਹੈ ਤੇ ਹੁਣ ਪੰਜ ਸਾਲ ਹੋ ਗਏ ਹਨ, ਅਸੀਂ ਸੱਚਮੁੱਚ ਸੋਚਦੇ ਹਾਂ ਕਿ ਇਹ ਉਹੀ ਕਰਨ ਦਾ ਸਹੀ ਸਮਾਂ ਹੈ ਜੋ ਪਿਤਾ ਜੀ ਚਾਹੁੰਦੇ ਸਨ।"