Viral Video: ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹਾ ਜਿਸ ਵਿੱਚ ਕਿਹਾ ਗਿਆ ਹੈ ਕਿ ਫਿਰੋਜ਼ਾਬਾਦ ਵਿੱਚ ਇੱਕ ਕਿਸਾਨ ਨੇ SDM ਸਾਬ੍ਹ ਨੂੰ ਹੀ ਥੱਪੜ ਜੜ ਦਿੱਤਾ। ਵਾਇਰਲ ਹੋ ਰਹੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਵਿਚਾਲੇ ਕੋਈ ਕਲੇਸ਼ ਹੋ ਰਿਹਾ ਸੀ ਤਾਂ ਇਨ੍ਹੇ ਵਿੱਚ ਇੱਕ SDM ਨੂੰ ਇੱਕ ਕਿਸਾਨ ਨੇ ਜ਼ੋਰਦਾਰ ਥੱਪੜ ਜੜ ਦਿੱਤਾ ਜਿਸ ਤੋਂ ਬਾਅਦ ਸਰਕਾਰੀ ਅਫ਼ਸਰ ਜ਼ਮੀਨ ਉੱਤੇ ਡਿੱਗ ਪਏ। ਇਸ ਤੋਂ ਬਾਅਦ ਪ੍ਰਸ਼ਾਸ਼ਨ ਨੇ ਕਿਸਾਨਾਂ ਤੇ ਅਧਿਕਾਰੀਆਂ ਨੂੰ ਵੱਖੋ-ਵੱਖ ਕੀਤਾ ਤੇ ਪੁਲਿਸ ਕਿਸਾਨ ਨੂੰ ਆਪਣੇ ਨਾਲ ਲੈ ਗਈ।
ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਾਬਾਦ ਦੀ ਜਸਰਾਣਾ ਤਹਿਸੀਲ ਖੇਤਰ ਦੇ ਪਿੰਡ ਨਗਲਾ ਤੁਰਸੀ ਵਿੱਚ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਲਈ ਐਸਡੀਐਮ, ਮਾਲ ਟੀਮ ਦੇ ਨਾਲ ਪਹੁੰਚੇ ਸਨ, ਫਿਰ ਜਦੋਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤਾਂ SDM ਨੇ ਕਿਸਾਨ 'ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸਾਨ ਗੁੱਸੇ 'ਚ ਆ ਗਿਆ ਅਤੇ ਉਸ ਨੇ ਐੱਸਡੀਐੱਮ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ। ਕਿਸਾਨ ਦਾ ਥੱਪੜ ਐਸ.ਡੀ.ਐਮ ਸਾਹਬ 'ਤੇ ਇੰਨਾ ਭਾਰੀ ਸੀ ਕਿ ਉਹ ਖੜ੍ਹੇ ਹੀ ਜ਼ਮੀਨ 'ਤੇ ਡਿੱਗ ਪਏ।
ਮੌਕੇ 'ਤੇ ਮੌਜੂਦ ਕਿਸੇ ਵਿਅਕਤੀ ਨੇ ਇਸ ਥੱਪੜ ਦੀ ਵੀਡੀਓ ਆਪਣੇ ਫ਼ੋਨ 'ਤੇ ਰਿਕਾਰਡ ਕਰ ਲਈ। ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਲਿਖਣ ਤੱਕ ਇਸ ਨੂੰ ਸਾਢੇ 13 ਹਜ਼ਾਰ ਲੋਕ ਦੇਖ ਚੁੱਕੇ ਹਨ ਅਤੇ ਕਈ ਲੋਕਾਂ ਨੇ ਇਸ 'ਤੇ ਟਿੱਪਣੀਆਂ ਕੀਤੀਆਂ ਹਨ। ਵੀਡੀਓ 'ਤੇ ਕੁਝ ਲੋਕਾਂ ਨੇ ਇਸ ਮਾਮਲੇ ਲਈ ਐੱਸ.ਡੀ.ਐੱਮ ਸਾਹਬ ਨੂੰ ਜ਼ਿੰਮੇਵਾਰ ਠਹਿਰਾਇਆ, ਉੱਥੇ ਹੀ ਕੁਝ ਲੋਕਾਂ ਨੇ ਕਿਸਾਨ ਦੇ ਜ਼ੋਰਦਾਰ ਥੱਪੜ ਦੀ ਤਾਰੀਫ ਕਰਦੇ ਹੋਏ ਕਿਹਾ- ਇਹ ਹੈ ਭਾਰਤ ਦੇ ਕਿਸਾਨਾਂ ਦੀ ਤਾਕਤ। ਕੁਝ ਲੋਕਾਂ ਨੇ ਇਸ ਨੂੰ ਗ਼ਲਤ ਮੰਨਿਆ ਅਤੇ ਕੁਝ ਲੋਕਾਂ ਨੇ ਕਿਸਾਨ ਖਿਲਾਫ ਕਾਰਵਾਈ ਕਰਨ ਲਈ ਕਿਹਾ।
ਇਹ ਵੀ ਪੜ੍ਹੋ-ਪੁੱਤਰ ਨਾਂ ਹੋਣ 'ਤੇ ਪਤੀ ਦਾ ਹਿੱਲਿਆ ਦਿਮਾਗ ਨਵਜੰਮੀਆਂ ਜੁੜਵਾ ਧੀਆਂ ਨਾਲ ਕੀਤੀ ਦਰਿੰਦਗੀ, ਪਤਨੀ ਨੂੰ ਜਦ ਹੋਸ਼ ਆਏ ਤਾਂ...