ਔਰਤ ਅਤੇ ਉਸ ਦੇ ਭਰਾ ਨੇ ਪਹਿਲਾਂ ਪਤੀ ਦੀ ਕੁੱਟਮਾਰ ਕੀਤੀ, ਫਿਰ ਪ੍ਰੇਮਿਕਾ 'ਤੇ ਸਿਆਹੀ ਸੁੱਟੀ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਗੁੱਸਾ ਨਾ ਸ਼ਾਂਤ ਹੋਇਆ ਤਾਂ ਉਸ ਨੇ ਪ੍ਰੇਮਿਕਾ ਦੇ ਵਾਲ ਕੱਟ ਦਿੱਤੇ।
ਮਾਮਲਾ ਹਰੀਪਰਵਤ ਥਾਣਾ ਖੇਤਰ ਦੇ ਐਮਜੀ ਰੋਡ ਦਾ ਹੈ। ਇੱਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਸ਼ਾਪਿੰਗ ਲਈ ਮਾਲ ਲੈ ਕੇ ਆਇਆ ਸੀ। ਪਿੱਛੋਂ ਉਸ ਦੀ ਪਤਨੀ ਆਪਣੇ ਮਾਤਾ-ਪਿਤਾ ਨਾਲ ਓਥੇ ਪਹੁੰਚ ਗਈ। ਇਸ ਤੋਂ ਬਾਅਦ ਵਿਚ ਰੋਡ 'ਤੇ ਭਾਰੀ ਹੰਗਾਮਾ ਹੋ ਗਿਆ। ਸੜਕ ਵਿਚਾਲੇ ਪਤਨੀ ਨੇ ਪਹਿਲਾਂ ਪ੍ਰੇਮਿਕਾ ਦੀ ਕੁੱਟਮਾਰ ਕੀਤੀ। ਫਿਰ ਉਸ ਦੇ ਨਾਲ ਮੌਜੂਦ ਨੌਜਵਾਨਾਂ ਨੇ ਪ੍ਰੇਮਿਕਾ ਦੇ ਵਾਲ ਕੱਟ ਦਿੱਤੇ ਅਤੇ ਉਸ ਦੇ ਚਿਹਰੇ 'ਤੇ ਕਾਲੀ ਸਿਆਹੀ ਲਗਾ ਦਿੱਤੀ। ਰਾਹਗੀਰਾਂ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਸੂਚਨਾ ਮਿਲਣ 'ਤੇ ਥਾਣਾ ਸਦਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਹੁਣ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰੇਮਿਕਾ ਨੂੰ ਬਚਾਉਣ ਲਈ ਚੀਕਦਾ ਰਿਹਾ ਪ੍ਰੇਮੀ
ਜਦੋਂ ਔਰਤ ਦੇ ਭਰਾ ਨੇ ਆਪਣੇ ਜੀਜੇ ਨੂੰ ਫੜਿਆ ਤਾਂ ਉਸ ਦਾ ਜੀਜਾ ਆਪਣੀ ਪ੍ਰੇਮਿਕਾ ਨੂੰ ਬਚਾਉਣ ਲਈ ਉੱਚੀ-ਉੱਚੀ ਚੀਕਦਾ ਰਿਹਾ। ਹੰਗਾਮਾ ਦੇਖ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਲਾਂਕਿ ਭੀੜ 'ਚੋਂ ਕਿਸੇ ਨੇ ਵੀ ਪ੍ਰੇਮਿਕਾ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਰੀਬ 15 ਮਿੰਟ ਤੱਕ ਸੜਕ 'ਤੇ ਹੰਗਾਮਾ ਹੁੰਦਾ ਰਿਹਾ।
ਬੱਚਿਆਂ ਦੀ ਟਿਊਸ਼ਨ ਟੀਚਰ ਸੀ ਪ੍ਰੇਮਿਕਾ
ਨੌਜਵਾਨ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਪ੍ਰੇਮਿਕਾ ਨੇ ਘਰ ਬਰਬਾਦ ਕਰ ਦਿੱਤਾ। ਉਸ ਦੇ ਦੋ ਛੋਟੇ ਬੱਚੇ ਹਨ। ਔਰਤ ਦੇ ਭਰਾ ਬਬਲੂ ਨੇ ਦੱਸਿਆ ਕਿ ਲੜਕੀ ਸ਼ਹੀਦ ਨਗਰ ਦੀ ਰਹਿਣ ਵਾਲੀ ਹੈ। ਪਹਿਲਾਂ ਉਹ ਬੱਚਿਆਂ ਨੂੰ ਟਿਊਸ਼ਨ ਦੇਣ ਘਰ ਆਉਂਦੀ ਸੀ। ਇਸ ਦੌਰਾਨ ਉਸ ਦੇ ਅਤੇ ਜੀਜੇ ਵਿਚਕਾਰ ਪ੍ਰੇਮ ਸਬੰਧ ਸ਼ੁਰੂ ਹੋ ਗਏ। ਜਦੋਂ ਉਸ ਦੀ ਭੈਣ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਵਿਰੋਧ ਕੀਤਾ। ਫਿਰ ਵੀ ਦੋਵੇਂ ਨਾ ਮੰਨੇ। ਮਾਮਲਾ ਇੱਕ ਵਾਰ ਪੁਲਿਸ ਕੋਲ ਵੀ ਜਾ ਚੁੱਕਾ ਹੈ। ਓਦੋਂ ਪੁਲਿਸ ਨੇ ਉਸ ਦੇ ਜੀਜਾ ਨੂੰ ਸਮਝਾਇਆ ਸੀ।
ਬਬਲੂ ਨੇ ਦੱਸਿਆ ਕਿ ਉਸ ਦੇ ਜੀਜਾ ਦਾ ਫਤਿਹਾਬਾਦ ਰੋਡ 'ਤੇ ਹੋਟਲ ਵੀ ਹੈ। ਅੱਜ ਜਦੋਂ ਉਸ ਦੀ ਭੈਣ ਨੂੰ ਸੂਚਨਾ ਮਿਲੀ ਕਿ ਅਰਸ਼ਦ ਆਪਣੀ ਪ੍ਰੇਮਿਕਾ ਨਾਲ ਮਾਲ 'ਚ ਘੁੰਮ ਰਿਹਾ ਹੈ ਤਾਂ ਅਸੀਂ ਸਾਰੇ ਬਾਜ਼ਾਰ ਪਹੁੰਚ ਗਏ |