Viral Video: ਦੀਵਾਲੀ 'ਤੇ ਹਰ ਕੋਈ ਆਪਣੇ ਘਰਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ 100 ਅਤੇ 500 ਰੁਪਏ ਦੇ ਨੋਟ ਸੜਦੇ ਦਿਖਾਈ ਦੇ ਰਹੇ ਹਨ। ਕੁਝ ਸਕਿੰਟਾਂ ਦੇ ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਿਆ। ਜਿਸ ਨੂੰ ਦੇਖ ਕੇ ਲੋਕਾਂ ਦਾ ਪਾਰਾ ਸੱਤਵੇਂ ਵਿੱਚ ਪਹੁੰਚ ਗਿਆ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕਰੰਸੀ (indian currency) ਨੂੰ ਸਾੜਨਾ ਗੈਰ-ਕਾਨੂੰਨੀ ਹੈ। ਇਹ ਵੀਡੀਓ ਕਿੱਥੋਂ ਦੀ ਹੈ ਅਤੇ ਕਿਸ ਨੇ ਅਜਿਹਾ ਕੀਤਾ ਹੈ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।


ਹੋਰ ਪੜ੍ਹੋ : ਸ਼ਰਮਨਾਕ! ਦੀਵਾਲੀ ਦੀ ਰਾਤ ਬੱਚਿਆਂ ਦੀਆਂ ਚਾਕਲੇਟਾਂ ਚੋਰੀ ਕਰਨ ਵਾਲੀ ਔਰਤ ਦਾ ਵੀਡੀਓ ਵਾਇਰਲ



ਵੱਡੀ ਗਿਣਤੀ ਦੇ ਵਿੱਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ


ਜਾਣਕਾਰੀ ਮੁਤਾਬਕ ਇਸ ਵੀਡੀਓ ਨੂੰ ਕੁਮਾਰ ਦਿਨੇਸ਼ ਭਾਈ ਨਾਂ ਦੇ ਯੂਜ਼ਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਹੁਣ ਤੱਕ 3600 ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਵੀਡੀਓ 'ਤੇ ਵੱਡੀ ਗਿਣਤੀ 'ਚ ਲੋਕ ਕਮੈਂਟ ਕਰ ਰਹੇ ਹਨ।


ਇੱਕ ਯੂਜ਼ਰ ਨੇ ਕਮੈਂਟ ਵਿੱਚ ਲਿਖਿਆ ਕਿ ਇਹ ਵਾਇਰਲ ਹੋਣ ਦੀ ਕੋਸ਼ਿਸ਼ ਹੈ। ਇੱਕ ਹੋਰ ਨੇ ਕਿਹਾ ਕਿ ਜੇਕਰ ਪੈਸੇ ਦੀ ਲੋੜ ਨਹੀਂ ਸੀ ਤਾਂ ਉਹ ਲੋੜਵੰਦਾਂ ਵਿੱਚ ਵੰਡ ਦੇਣਾ ਸੀ। ਕੁੱਝ ਲੋਕਾਂ ਨੇ ਦੱਸਿਆ ਕਿ ਇਹ ਨੋਟ ਫਰਜੀ ਹਨ। ਜਦਕਿ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਨੋਟਾਂ ਨੂੰ ਸਾੜਨ ਦੇ ਅਸਲ ਕਾਰਨ ਦਾ ਪਤਾ ਲਗਾਇਆ। ਇਹ ਨੋਟ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੇ ਗਏ ਅਸਲੀ ਨੋਟ ਨਹੀਂ ਸਨ। ਸਗੋਂ ਉਹ ਬੱਚਿਆਂ ਦੇ ਖੇਡਣ ਦੇ ਨੋਟ ਸਨ ਜਿਨ੍ਹਾਂ 'ਤੇ 'ਫੁੱਲ ਆਫ ਫਨ' ਲਿਖਿਆ ਹੋਇਆ ਸੀ।



ਜੇਕਰ ਕੋਈ ਭਾਰਤੀ ਕਰੰਸੀ ਨੂੰ ਸਾੜਨ ਜਾਂ ਨਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ ਹੋ ਸਕਦੀ ਇਹ ਸਜ਼ਾ


ਰਿਜ਼ਰਵ ਬੈਂਕ ਆਫ਼ ਇੰਡੀਆ ਐਕਟ ਦੀ ਧਾਰਾ 22 ਦੇ ਅਨੁਸਾਰ, ਕਿਸੇ ਵੀ ਨੋਟ ਨੂੰ ਨਸ਼ਟ ਕਰਨ ਜਾਂ ਸਾੜਨ 'ਤੇ ਸੱਤ ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਨੋਟਾਂ ਨੂੰ ਸਾੜਨਾ ਰਾਸ਼ਟਰੀ ਮੁਦਰਾ ਦਾ ਅਪਮਾਨ ਹੈ ਅਤੇ ਇਹ ਸਾਡੇ ਦੇਸ਼ ਵਿੱਚ ਦੇਸ਼ਧ੍ਰੋਹ ਦੀ ਸ਼੍ਰੇਣੀ ਵਿੱਚ ਆਉਂਦਾ ਹੈ।