Viral Video: ਸਪੇਨ ਵਿੱਚ ਹੜ੍ਹਾਂ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਹੜ੍ਹ ਦੇ ਕਈ ਹੈਰਾਨ ਕਰਨ ਵਾਲੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਅਚਾਨਕ ਇੰਨਾ ਮੀਂਹ ਪਿਆ ਕਿ ਪੰਜਾਹ ਸਾਲਾਂ ਦਾ ਰਿਕਾਰਡ ਟੁੱਟ ਗਿਆ। ਇੱਕ ਵੀਡੀਓ ਵਿੱਚ ਇੱਕ ਔਰਤ ਨੂੰ ਹੜ੍ਹ ਵਿੱਚ ਰੁੜ੍ਹਦੇ ਹੋਏ ਦਿਖਾਇਆ ਗਿਆ ਹੈ। ਹੈਰਾਨ ਕਰਨ ਵਾਲੀ ਵੀਡੀਓ ਦੇਖ ਕੇ ਹਰ ਕੋਈ ਕੰਬ ਗਿਆ ਕਿਉਂਕਿ ਔਰਤ ਪਾਣੀ 'ਚ ਰੁੜ੍ਹ ਰਹੀ ਸੀ ਅਤੇ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਉਹ ਬਚ ਸਕੇਗੀ।
ਹੋਰ ਪੜ੍ਹੋ : ਇਸ ਦੇਸ਼ ਨੇ Apple ਤੋਂ ਬਾਅਦ Google 'ਤੇ ਕੀਤੀ ਵੱਡੀ ਕਾਰਵਾਈ, Pixel ਫੋਨ ਕੀਤਾ ਬੈਨ, ਜਾਣੋ ਵਜ੍ਹਾ
ਵਾਇਰਲ ਵੀਡੀਓ 'ਚ ਚਮਤਕਾਰੀ ਢੰਗ ਨਾਲ ਪਾਣੀ ਦੇ ਤੇਜ਼ ਵਹਾ ਦੇ ਵਿੱਚ ਵਹਿ ਗਈ ਔਰਤ ਜ਼ਿੰਦਾ ਹੈ। ਇਸ ਤੋਂ ਬਾਅਦ ਉਸ ਨੇ ਆਪਣੀ ਕਹਾਣੀ ਸਾਂਝੀ ਕੀਤੀ। ਕੋਂਚੀ ਸੇਰਾਨੋ ਨਾਂ ਦੀ ਔਰਤ ਹੜ੍ਹ ਦੇ ਪਾਣੀ ਵਿਚ ਵਹਿ ਗਈ। ਸਪੈਨਿਸ਼ ਟੀਵੀ 'ਤੇ ਇੱਕ ਇੰਟਰਵਿਊ ਦੌਰਾਨ ਇਸ ਔਰਤ ਨੇ ਚਮਤਕਾਰੀ ਕਹਾਣੀ ਸੁਣਾਈ ਹੈ ਕਿ ਕਿਵੇਂ 200 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਉਸਦੀ ਜਾਨ ਬਚਾਈ ਗਈ।
ਕੋਂਚੀ ਸੇਰਾਨੋ ਨੇ ਦੱਸਿਆ ਕਿ ਉਹ ਪਾਣੀ ਦੇ ਵਹਾਅ ਨਾਲ ਵਹਿ ਗਈ ਸੀ ਅਤੇ ਹੁਣ ਉਸ ਨੂੰ ਆਪਣੀ ਮੌਤ ਯਕੀਨੀ ਮਹਿਸੂਸ ਹੋ ਰਹੀ ਹੈ। ਔਰਤ ਨੇ ਕਿਹਾ ਕਿ ਮੈਂ ਇੱਕ ਅਸਲ ਡਰਾਉਣੀ ਕਹਾਣੀ ਦਾ ਅਨੁਭਵ ਕੀਤਾ ਹੈ ਅਤੇ ਇਹ ਇੱਕ ਚਮਤਕਾਰ ਹੈ ਕਿ ਮੈਂ ਜ਼ਿੰਦਾ ਹਾਂ। ਔਰਤ ਨੇ ਕਿਹਾ ਕਿ ਵਾਇਰਲ ਹੋਈ ਵੀਡੀਓ ਵਿੱਚ ਤੁਸੀਂ ਘਟਨਾ ਦਾ ਸਿਰਫ ਇੱਕ ਹਿੱਸਾ ਦੇਖ ਸਕਦੇ ਹੋ ਪਰ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਮੇਰੇ ਨਾਲ ਕੀ ਹੋਇਆ ਅਤੇ ਇੱਕ ਆਦਮੀ ਜਿਸ ਨੂੰ ਮੇਰੀ ਮਦਦ ਲਈ ਪਾਣੀ ਵਿੱਚ ਛਾਲ ਮਾਰੀ, ਉਸ ਨੂੰ ਕੀ ਸਹਿਣਾ ਪਿਆ ਹੋਣਾ।
ਆਪ ਬੀਤੀ ਦੱਸਣ ਦੇ ਲਈ ਸ਼ਬਦ ਵੀ ਘੱਟ ਨੇ
ਉਨ੍ਹਾਂ ਕਿਹਾ ਕਿ ਮੈਂ ਜੋ ਵੀ ਸਾਹਮਣਾ ਕੀਤਾ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਕੋਂਚੀ ਨੇ ਦੱਸਿਆ ਕਿ ਦਫਤਰ ਤੋਂ ਆਉਣ ਤੋਂ ਬਾਅਦ ਮੈਂ ਨੇੜੇ ਖੜ੍ਹੀ ਆਪਣੀ ਕਾਰ ਦੇਖਣ ਗਈ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਥੇ ਪਾਣੀ ਇੰਨੀ ਰਫਤਾਰ ਨਾਲ ਆ ਰਿਹਾ ਹੈ ਕਿ ਸਭ ਕੁਝ ਰੁੜ੍ਹ ਜਾਵੇਗਾ। ਮੈਂ ਵੀ ਉਸਦੀ ਲਪੇਟ ਵਿੱਚ ਆ ਗਈ। ਸ਼ਾਬਾਸ਼ ਉਸ ਵਿਅਕਤੀ ਦਾ ਜਿਸਨੇ ਮੇਰੇ ਵੱਲ ਇੱਕ ਜੈਕਟ ਸੁੱਟੀ ਅਤੇ ਮੈਂ ਉਸਨੂੰ ਫੜ ਲਿਆ ਅਤੇ ਬਾਹਰ ਆ ਗਈ। ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਬਚ ਜਾਵਾਂਗੀ।
ਰਿਪੋਰਟਾਂ ਦੇ ਅਨੁਸਾਰ, ਇੱਕ ਦਿਨ ਸਪੇਨ ਵਿੱਚ ਇੱਕ ਸਾਲ ਨਾਲੋਂ ਵੱਧ ਮੀਂਹ ਪਿਆ। ਹੜ੍ਹ ਨੇ ਪੂਰਬੀ ਸਪੇਨ ਦੇ ਵੈਲੇਂਸੀਆ ਸ਼ਹਿਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। 200 ਤੋਂ ਵੱਧ ਲੋਕ ਮਾਰੇ ਗਏ, ਕਈ ਰੁੜ੍ਹ ਗਏ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਵੈਲੈਂਸੀਆ ਵਿੱਚ 29 ਅਕਤੂਬਰ ਨੂੰ ਸਿਰਫ਼ ਅੱਠ ਘੰਟਿਆਂ ਵਿੱਚ 12 ਇੰਚ ਮੀਂਹ ਪਿਆ। ਉੱਥੇ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦਾ ਮੌਕਾ ਨਹੀਂ ਮਿਲਿਆ।