Viral Video: ਸੋਸ਼ਲ ਮੀਡੀਆ 'ਤੇ ਰੇਲ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੋਈ ਰੀਲ ਬਣਾਉਂਦਾ ਨਜ਼ਰ ਆਉਂਦਾ ਹੈ ਤਾਂ ਕੋਈ ਜ਼ਲਦਬਾਜ਼ੀ ਦੇ ਚੱਕਰ ਵਿੱਚ ਪੱਟੜੀਆਂ 'ਤੇ ਡਿੱਗ ਜਾਂਦਾ ਹੈ। ਇੰਨਾ ਹੀ ਮੁਸਾਫਰਾਂ ਵਿਚਾਲੇ ਕੁੱਟਮਾਰ ਵੀ ਹੋ ਜਾਂਦੀ ਹੈ। ਉੱਥੇ ਹੀ ਰੇਲ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਕਿ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਹਾਲੀ ਹੀ ਵਿੱਚ ਰੇਲ ਵਿੱਚ ਇੱਕ ਯਾਤਰੀ ਨੇ ਏਸੀ ਕੰਮ ਨਾ ਕਰਨ ਦੀ ਸ਼ਿਕਾਇਤ ਦਿੱਤੀ ਪਰ ਫਿਰ ਵੀ ਏਸੀ ਨਹੀਂ ਚੱਲਿਆ।


ਇਸ ਤੋਂ ਬਾਅਦ ਜੋ ਹੋਇਆ, ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਯਾਤਰੀ ਨੇ ਜਦੋਂ ਦੇਖਿਆ ਕਿ ਉਸ ਦੀ ਸ਼ਿਕਾਇਤ 'ਤੇ ਧਿਆਨ ਨਹੀਂ ਦਿੱਤਾ ਗਿਆ ਹੈ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਰੇਲ ਦੀ ਚੈਨ ਖਿੱਚ ਦਿੱਤੀ। ਇਹ ਘਟਨਾ ਪਟਨਾ-ਕੋਟਾ ਐਕਸਪ੍ਰੈਸ ਦੀ ਦੱਸੀ ਜਾ ਰਹੀ ਹੈ, ਫ੍ਰੇਮ ਵਿੱਚ ਜਿਸ ਤਰ੍ਹਾਂ ਦਾ ਨਜ਼ਾਰਾ ਕੈਦ ਹੋਇਆ, ਉਹ ਹੈਰਾਨ ਕਰਨ ਵਾਲਾ ਸੀ।






ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਏਸੀ ਦੀ ਸ਼ਿਕਾਇਤ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਯਾਤਰੀ ਨੇ ਚੇਨ ਖਿੱਚ ਦਿੱਤੀ। ਇਸ ਘਟਨਾ ਤੋਂ ਬਾਅਦ ਟਰੇਨ ਰੁਕ ਗਈ, ਜਿਸ ਕਾਰਨ ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਆਰਪੀਐਫ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਵੀਡੀਓ 'ਚ ਯਾਤਰੀ ਨੂੰ ਦੋ ਪੁਲਿਸ ਵਾਲਿਆਂ ਵਲੋਂ ਫੜਦਿਆਂ ਦੇਖਿਆ ਜਾ ਸਕਦਾ ਹੈ, ਜਦਕਿ ਆਸ-ਪਾਸ ਦੇ ਲੋਕ ਕਹਿ ਰਹੇ ਹਨ ਕਿ ਇਹ ਗਲਤ ਹੈ। ਇੱਕ ਵਿਅਕਤੀ ਵੀਡੀਓ ਬਣਾ ਕੇ ਰੌਲਾ ਪਾ ਰਿਹਾ ਹੈ ਕਿ ਇਹ ਸ਼ਰੇਆਮ ਗੁੰਡਾਗਰਦੀ ਹੈ ਅਤੇ ਯਾਤਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਹੈ।


ਇਸ ਘਟਨਾ 'ਤੇ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ 'ਚ ਕੁਝ ਲੋਕ ਪੁਲਿਸ ਕਰਮਚਾਰੀਆਂ ਦੀ ਇਸ ਕਾਰਵਾਈ ਦੀ ਨਿੰਦਾ ਕਰ ਰਹੇ ਹਨ, ਜਦਕਿ ਕੁਝ ਨੇ ਯਾਤਰੀ ਦੇ ਗੁੱਸੇ ਨੂੰ ਗਲਤ ਕਰਾਰ ਦਿੱਤਾ ਹੈ। ਇਸ ਘਟਨਾ ਨੇ ਇਕ ਵਾਰ ਫਿਰ ਰੇਲਵੇ ਦੀ ਗਾਹਕ ਸੇਵਾ ਅਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਈ ਉਪਭੋਗਤਾਵਾਂ ਨੇ ਇਸ ਗੱਲ 'ਤੇ ਚਿੰਤਾ ਜ਼ਾਹਰ ਕੀਤੀ ਹੈ ਕਿ ਰੇਲਵੇ ਯਾਤਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਹੱਲ ਕਰਨ ਲਈ ਕਿੰਨਾ ਸੰਵੇਦਨਸ਼ੀਲ ਹੈ। ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਕੇ ਇਕ ਅਹਿਮ ਚਰਚਾ ਛੇੜ ਦਿੱਤੀ ਹੈ। ਇਸ ਨੂੰ @DrJain21 ਨਾਮ ਦੇ X ਹੈਂਡਲ ਨਾਲ ਸਾਂਝਾ ਕੀਤਾ ਗਿਆ ਹੈ।