Cyclist lost control and collided with a wall: ਸੋਸ਼ਲ ਮੀਡੀਆ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਮੁੰਬਈ ਵਿੱਚ ਸਾਈਕਲ ਚਲਾਉਣ ਵਾਲੇ ਇੱਕ ਨਾਬਾਲਗ ਲਈ ਸਟੰਟ ਕਰਨਾ ਮਹਿੰਗਾ ਸਾਬਤ ਹੋਇਆ। ਇੱਕ ਢਲਾਨ 'ਤੇ ਉਹ ਤੇਜ਼ ਰਫਤਾਰ ਨਾਲ ਚੱਲ ਰਹੀ ਸਾਈਕਲ ਨੂੰ ਕਾਬੂ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਸਾਈਕਲ ਗਲੀ 'ਚ ਇੱਕ ਸਕੂਲ ਦੇ ਸਾਹਮਣੇ ਖੜ੍ਹੇ ਆਟੋ ਨਾਲ ਟਕਰਾ ਗਿਆ।


ਇਸ ਹਾਦਸੇ ਤੋਂ ਬਾਅਦ ਨਾਬਾਲਗ ਦੀ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਾਰਾ ਹਾਦਸਾ ਨੇੜੇ ਲੱਗੇ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਿਆ ਹੈ।

Read MOre: Digital Con*dom App: ਡਿਜੀਟਲ ਕੰ*ਡੋਮ ਪ੍ਰਾਈਵੇਟ ਪਲਾਂ ਦੀ ਕਰਦਾ ਰੱਖਿਆ, Hide ਕੈਮਰੇ-ਮਾਈਕ ਨੂੰ ਇੰਝ ਕਰਦਾ ਬਲੌਕ



ਉੱਚੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮਦਦ ਲਈ ਪਹੁੰਚੇ


ਮ੍ਰਿਤਕ ਦੀ ਪਛਾਣ 16 ਸਾਲਾ ਨੀਰਜ ਯਾਦਵ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਹ ਹਾਦਸਾ ਮੀਰਾ ਭਾਇੰਦਰ ਦੇ ਇੱਕ ਕਿਲੇ ਦੀ ਢਲਾਨ 'ਤੇ ਉਸ ਸਮੇਂ ਵਾਪਰਿਆ ਜਦੋਂ ਸਾਈਕਲ ਤੇਜ਼ੀ ਨਾਲ ਹੇਠਾਂ ਉਤਰਿਆ। ਜ਼ੋਰਦਾਰ ਟੱਕਰ ਲੱਗਣ ਨਾਲ ਨੀਰਜ ਸੜਕ 'ਤੇ ਡਿੱਗ ਗਿਆ। ਉੱਚੀ ਆਵਾਜ਼ ਨੇ ਆਲੇ-ਦੁਆਲੇ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।






 


ਪੁਲਿਸ ਨੇ ਦਰਜ ਕੀਤੀ ਐਫ.ਆਈ.ਆਰ


ਲੋਕਾਂ ਨੇ ਬੇਹੋਸ਼ ਪਏ ਨੀਰਜ ਨੂੰ ਤੁਰੰਤ ਨੇੜੇ ਦੇ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਨੁਸਾਰ ਘਟਨਾ ਵਾਲੀ ਥਾਂ ਤੋਂ ਮਿਲੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਲਏ ਗਏ ਹਨ। ਫਿਲਹਾਲ ਮੁੱਢਲੀ ਜਾਂਚ 'ਚ ਮਾਮਲਾ ਹਾਦਸਾ ਜਾਪਦਾ ਹੈ।


ਲੋਕਾਂ ਨੇ ਟ੍ਰੈਫਿਕ ਚਿੰਨ੍ਹ ਲਗਾਉਣ ਦੀ ਮੰਗ ਕੀਤੀ


ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਇਲਾਕੇ ਵਿੱਚ ਟ੍ਰੈਫਿਕ ਚਿੰਨ੍ਹ ਲਗਾਉਣ ਦੀ ਮੰਗ ਕੀਤੀ ਹੈ। ਲੋਕਾਂ ਦੀ ਮੰਗ ਹੈ ਕਿ ਕਿਉਂਕਿ ਸੜਕਾਂ ’ਤੇ ਆਵਾਜਾਈ ਜ਼ਿਆਦਾ ਹੁੰਦੀ ਹੈ, ਇਸ ਲਈ ਤਿੱਖੇ ਮੋੜਾਂ ਸਮੇਤ ਹਾਦਸਿਆਂ ਵਾਲੇ ਸਥਾਨਾਂ ’ਤੇ ਟਰੈਫਿਕ ਚਿੰਨ੍ਹ ਲਗਾਏ ਜਾਣ।