Digital Con*dom App: ਡਿਜੀਟਲ ਕੰ*ਡੋਮ ਪ੍ਰਾਈਵੇਟ ਪਲਾਂ ਦੀ ਕਰਦਾ ਰੱਖਿਆ, Hide ਕੈਮਰੇ-ਮਾਈਕ ਨੂੰ ਇੰਝ ਕਰਦਾ ਬਲੌਕ
ਇਸ ਨੂੰ ਨਿੱਜੀ ਪਲਾਂ ਦੌਰਾਨ ਲੋਕਾਂ ਦੀ ਨਿੱਜਤਾ ਨੂੰ ਬਣਾਈ ਰੱਖਣ ਲਈ ਤਿਆਰ ਕੀਤਾ ਗਿਆ ਹੈ। ਇਸ ਐਪ ਨੂੰ 'ਕੈਮਡੋਮ' ਵੀ ਕਿਹਾ ਜਾਂਦਾ ਹੈ। ਇਹ ਐਪ ਸਮਾਰਟਫੋਨ ਦੇ ਕੈਮਰੇ ਅਤੇ ਮਾਈਕ੍ਰੋਫੋਨ ਨੂੰ ਅਯੋਗ ਕਰਨ ਲਈ ਬਲੂਟੁੱਥ ਤਕਨੀਕ ਦੀ ਵਰਤੋਂ ਕਰਦਾ ਹੈ ਤਾਂ ਜੋ ਬਿਨਾਂ ਇਜਾਜ਼ਤ ਦੇ ਵੀਡੀਓ ਜਾਂ ਆਡੀਓ ਸਮੱਗਰੀ ਦੀ ਰਿਕਾਰਡਿੰਗ ਨੂੰ ਰੋਕਿਆ ਜਾ ਸਕੇ।
Download ABP Live App and Watch All Latest Videos
View In Appਇੰਝ ਬਣਾਈ ਰੱਖਦਾ ਪ੍ਰਾਈਵੇਸੀ ਬਿਲੀ ਬੁਆਏ ਦੀ ਇਹ ਨਵੀਨਤਮ ਖੋਜ ਲੋਕਾਂ ਨੂੰ ਧੋਖਾਧੜੀ ਹੋਣ ਤੋਂ ਵੀ ਬਚਾਉਂਦੀ ਹੈ। ਇਸ ਨਾਲ ਉਨ੍ਹਾਂ ਦੀ ਨਿੱਜਤਾ ਬਰਕਰਾਰ ਰਹਿੰਦੀ ਹੈ। ਡਿਜੀਟਲ ਕੰਡੋਮ ਨੇ ਆਪਣੇ ਲਾਂਚ ਤੋਂ ਬਾਅਦ ਹਲਚਲ ਮਚਾ ਦਿੱਤੀ ਹੈ।
ਕੁਝ ਲੋਕ ਇਸ ਦੀ ਤਾਰੀਫ ਕਰ ਰਹੇ ਹਨ ਤਾਂ ਕੁਝ ਲੋਕ ਇਸ ਨੂੰ ਬੇਕਾਰ ਕਾਢ ਦੱਸ ਰਹੇ ਹਨ। ਕੰਪਨੀ ਨੇ ਕਿਹਾ ਕਿ ਸਾਡੇ ਫੋਨ 'ਚ ਜ਼ਿਆਦਾਤਰ ਪ੍ਰਾਈਵੇਟ ਡਾਟਾ ਸੇਵ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਆਪਣੀ ਨਿੱਜੀ ਚੀਜ਼ਾਂ ਨੂੰ ਬਿਨਾਂ ਇਜਾਜ਼ਤ ਦੇ ਰਿਕਾਰਡ ਹੋਣ ਤੋਂ ਬਚਾਉਣ ਲਈ ਅਜਿਹਾ ਐਪ ਬਣਾਇਆ ਹੈ।
ਬਿਲੀ ਬੁਆਏ ਦਾ ਕਹਿਣਾ ਹੈ ਕਿ ਐਪ ਦਾ ਇਸਤੇਮਾਲ ਬਹੁਤ ਆਸਾਨ ਹੈ ਅਤੇ ਇਹ ਲੋਕਾਂ ਦੀ ਪ੍ਰਾਈਵੇਸੀ ਦੀ ਰੱਖਿਆ ਕਰਦਾ ਹੈ। ਇਸ ਨੂੰ ਵਰਤਣ ਲਈ ਯੂਜ਼ਰਸ ਨੂੰ ਐਪ ਨੂੰ ਓਪਨ ਕਰਨਾ ਹੋਵੇਗਾ ਅਤੇ ਫਿਰ ਵਰਚੁਅਲ ਬਟਨ ਨੂੰ ਸਵਾਈਪ ਕਰਨਾ ਹੋਵੇਗਾ। ਅਜਿਹਾ ਕਰਨ ਨਾਲ ਫੋਨ ਦਾ ਮਾਈਕ੍ਰੋਫੋਨ ਅਤੇ ਕੈਮਰੇ ਸਵਿੱਚ ਆਫ ਹੋ ਜਾਣਗੇ।
ਕੈਮਰਾ ਔਨ ਹੋਣ 'ਤੇ ਵੱਜੇਗਾ ਅਲਾਰਮ ਜੇਕਰ ਤੁਹਾਡਾ ਪਾਟਨਰ ਕੈਮਰਾ ਔਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਐਪ ਅਲਰਟ ਭੇਜਦਾ ਹੈ ਅਤੇ ਅਲਾਰਮ ਵੱਜਦਾ ਹੈ। ਇਹ ਐਪ ਡਿਜੀਟਲ ਰੂਪ ਵਿੱਚ ਲੋਕਾਂ ਦੀ ਗੋਪਨੀਯਤਾ ਦੀ ਰੱਖਿਆ ਕਰਦੀ ਹੈ। ਦੱਸ ਦੇਈਏ ਕਿ ਬਿਲੀ ਬੁਆਏ ਨੇ ਦੱਸਿਆ ਕਿ ਇਸ ਐਪ ਦੀ ਵਰਤੋਂ 30 ਤੋਂ ਵੱਧ ਦੇਸ਼ਾਂ ਵਿੱਚ ਕੀਤੀ ਜਾ ਰਹੀ ਹੈ। ਇਹ ਐਂਡਰਾਇਡ ਸਮਾਰਟਫੋਨ ਉਪਭੋਗਤਾਵਾਂ ਲਈ ਉਪਲਬਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ iOS ਡਿਵਾਈਸਾਂ ਵਿੱਚ ਵੀ ਉਪਲਬਧ ਹੋਵੇਗਾ।