Blue Diamond : ਦੁਨੀਆਂ ਵਿੱਚ ਇੱਕ ਤੋਂ ਵੱਧ ਕੇ ਇੱਕ ਹੀਰੇ ਹਨ। ਕੋਹਿਨੂਰ ਹੀਰੇ ਬਾਰੇ ਤੁਸੀਂ ਹੁਣ ਤੱਕ ਸੁਣਿਆ ਹੋਵੇਗਾ ਪਰ ਕੀ ਤੁਸੀਂ ਦੁਨੀਆ ਦੇ ਸਭ ਤੋਂ ਦੁਰਲੱਭ ਨੀਲੇ ਹੀਰੇ ਬਾਰੇ ਜਾਣਦੇ ਹੋ। ਇਸ ਹੀਰੇ ਦੀ ਕੀਮਤ 3,93,62,18,400 ਰੁਪਏ ਹੈ।
ਇਸ ਹੀਰੇ ਦਾ ਨਾਮ De Beers Cullinan Blue Diamond ਹੈ। ਨੀਲੇ ਰੰਗ ਦਾ ਇਹ ਹੀਰਾ ਬਹੁਤ ਦੁਰਲੱਭ ਮੰਨਿਆ ਜਾਂਦਾ ਹੈ। ਇਹ 15.10 ਕੈਰੇਟ ਦਾ ਹੈ ਜੋ 48 ਮਿਲੀਅਨ ਡਾਲਰ ਵਿੱਚ ਨਿਲਾਮ ਕੀਤਾ ਗਿਆ ਸੀ। ਇਹ ਦੁਰਲੱਭ ਨੀਲਾ ਹੀਰਾ ਪਹਿਲੀ ਵਾਰ ਅਪ੍ਰੈਲ 2021 ਵਿੱਚ ਦੱਖਣੀ ਅਫਰੀਕਾ ਵਿੱਚ ਕੁਲੀਨਨ (Cullinan) ਖਾਨ ਵਿੱਚ ਖੋਜਿਆ ਗਿਆ ਸੀ। ਇਹ ਖਾਨ ਦੁਰਲੱਭ ਨੀਲੇ ਰਤਨਾਂ ਦੀ ਖੋਜ ਲਈ ਜਾਣੀ ਜਾਂਦੀ ਹੈ।
ਨੀਲੇ ਹੀਰੇ ਨੂੰ ਅਪ੍ਰੈਲ 2022 ਵਿੱਚ ਹਾਂਗਕਾਂਗ ਲਗਜ਼ਰੀ ਵੀਕ ਸੇਲ (Hong Kong Luxury Week Sales) ਵਿੱਚ ਫਾਈਨ ਆਰਟਸ ਕੰਪਨੀ ਸੋਥਬੀਜ਼ ਦੁਆਰਾ ਨਿਲਾਮੀ ਲਈ ਪੇਸ਼ ਕੀਤਾ ਗਿਆ ਸੀ।
ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸਟੇਪ ਕੱਟ ਦਾ ਇਹ ਨੀਲਾ ਹੀਰਾ ਨਿਲਾਮੀ ਵਿੱਚ ਪ੍ਰਦਰਸ਼ਿਤ ਹੋਣ ਵਾਲਾ ਹੈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਚਮਕਦਾਰ ਹੀਰਾ ਸੀ।
ਇਸ ਨੂੰ ਅਮਰੀਕਾ ਦੇ ਜੇਮੋਲੋਜੀਕਲ ਇੰਸਟੀਚਿਊਟ (ਜੀਆਈਏ) ਦੁਆਰਾ ਹੁਣ ਤੱਕ ਲੱਭਿਆ ਗਿਆ ਸਭ ਤੋਂ ਵੱਡਾ ਅੰਦਰੂਨੀ ਤੌਰ 'ਤੇ flawless step-cut vivid blue diamond ਦੱਸਿਆ ਗਿਆ ਹੈ।
ਹਾਲਾਂਕਿ ਦੁਨੀਆ ਦੇ ਸਭ ਤੋਂ ਵੱਡੇ ਅਤੇ ਦੁਰਲੱਭ ਹੀਰੇ 'ਚ ਕੋਹਿਨੂਰ ਦਾ ਨਾਂ ਅਜੇ ਵੀ ਸਿਖਰ 'ਤੇ ਆਉਂਦਾ ਹੈ। ਇਹ ਹੀਰਾ ਮੂਲ ਰੂਪ ਤੋਂ ਭਾਰਤ ਦਾ ਹੈ, ਜੋ ਬ੍ਰਿਟਿਸ਼ ਸ਼ਾਹੀ ਪਰਿਵਾਰ ਕੋਲ ਪਿਆ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।









ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ