Trending Video: ਗੈਂਗ ਵਾਰ ਤਾਂ ਤੁਸੀ ਬਹੁਤ ਸਾਰੀਆਂ ਦੇਖੀਆਂ ਹੋਣਗੀਆਂ। ਫਿਲਮਾਂ ਵਿੱਚ ਗੈਂਗ ਵਾਰ ਹੋਵੇ ਜਾਂ ਅਸਲ ਜ਼ਿੰਦਗੀ ਵਿੱਚ, ਇਸ ਨੂੰ ਗੁੰਡੇ ਅਤੇ ਗੈਂਗਸਟਰ ਹੀ ਅੰਜ਼ਾਮ ਦਿੰਦੇ ਹਨ। ਪਰ ਕੀ ਤੁਸੀਂ ਕਦੇ ਕੁੜੀਆਂ ਦੀ ਗੈਂਗ ਵਾਰ ਦੇਖੀ ਹੈ? ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ 'ਚ ਲੜਕੀਆਂ ਕੋਚਿੰਗ ਤੋਂ ਵਾਪਸ ਆਉਂਦੇ ਸਮੇਂ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਗੁੱਥਮ-ਗੁੱਥੀ ਹੋ ਗਈਆ। ਇਹ ਕੋਈ ਆਮ ਕੁੜੀਆਂ ਦੀ ਲੜਾਈ ਨਹੀਂ ਹੈ, ਇਸ ਨੂੰ ਗੈਂਗ ਵਾਰ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਘਟਨਾ ਦੇ ਸਮੇਂ ਲੜਕੀਆਂ 8 ਤੋਂ 10 ਵਾਹਨਾਂ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੀਆਂ ਸੀ।
ਕੋਚਿੰਗ ਦੀਆਂ ਕੁੜੀਆਂ ਵਿਚਾਲੇ ਜੰਗ ਛਿੜੀ
ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਗਲੀ 'ਚ ਕਿੰਨੇ ਸਕੂਟਰ ਅਤੇ ਬਾਈਕ ਇਕੱਠੇ ਰੁਕਦੇ ਹਨ, ਜਿਸ 'ਤੇ ਕੋਚਿੰਗ ਵਾਲੀਆਂ ਲੜਕੀਆਂ ਅਤੇ ਲੜਕੇ ਸਵਾਰ ਹੁੰਦੇ ਹਨ। ਜਿਸ ਤੋਂ ਬਾਅਦ ਸਕੂਟਰ ਤੋਂ ਹੇਠਾਂ ਉਤਰਨ ਤੋਂ ਬਾਅਦ ਇਕ ਲੜਕੀ ਸਾਹਮਣੇ ਸਕੂਟਰ 'ਤੇ ਬੈਠੀ ਲੜਕੀ ਦਾ ਗਲਾ ਫੜ ਕੇ ਉਸ ਨੂੰ ਥੱਪੜ ਮਾਰਦੀ ਹੈ, ਇੰਨਾ ਹੀ ਨਹੀਂ, ਲੜਕੀ ਨੂੰ ਵਾਲ ਫੜ ਕੇ ਸਕੂਟਰ ਤੋਂ ਹੇਠਾਂ ਡਿੱਗਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਉਹ ਐਕਟਿਵਾ ਤੋਂ ਹੇਠਾਂ ਉਤਰ ਕੇ ਸਾਹਮਣੇ ਆ ਕੇ ਲੜਕੀ ਨੂੰ ਲੱਤਾਂ ਮਾਰਨਾ ਸ਼ੁਰੂ ਕਰ ਦਿੰਦੀ ਹੈ। ਇਸ ਦੌਰਾਨ ਕੁਝ ਹੋਰ ਲੜਕੀਆਂ ਲੜਾਈ ਵਿਚ ਆ ਜਾਂਦੀਆਂ ਹਨ ਅਤੇ ਮਾਮਲਾ ਹੋਰ ਵੱਧ ਜਾਂਦਾ ਹੈ, ਜਿਸ ਕਾਰਨ ਲੱਤਾਂ ਮਾਰਨ ਦਾ ਸਿਲਸਿਲਾ ਰੁਕਦਾ ਨਹੀਂ। ਇਸ ਦੌਰਾਨ ਬਾਈਕ 'ਤੇ ਸਵਾਰ ਲੜਕੇ ਵੀ ਇਸ ਗੈਂਗ ਵਾਰ ਦਾ ਆਨੰਦ ਲੈਂਦੇ ਨਜ਼ਰ ਆਏ।
Read MOre: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iPhone 15 Pro ਦੀ ਕੀਮਤ 'ਚ 30900 ਰੁਪਏ ਕਟੌਤੀ, ਇੰਨਾ ਸਸਤਾ ਮਿਲ ਰਿਹਾ ਫੋਨ
ਫੋਨ ਟੁੱਟਣ 'ਤੇ ਲੜਕੀ ਹੋਰ ਗੁੱਸੇ 'ਚ ਆ ਗਈ
ਲੜਾਈ ਦੌਰਾਨ ਇੱਕ ਕੁੜੀ ਸਾਹਮਣੇ ਤੋਂ ਹਮਲਾ ਕਰ ਰਹੀਆਂ ਕੁੜੀਆਂ ਦਾ ਫ਼ੋਨ ਖੋਹ ਕੇ ਸੜਕ 'ਤੇ ਸੁੱਟ ਦਿੰਦੀ ਹੈ, ਜਿਸ ਕਾਰਨ ਫ਼ੋਨ ਟੁੱਟ ਜਾਂਦਾ ਹੈ। ਫਿਰ ਕੀ, ਇਸ ਗੱਲ ਨਾਲ ਅੱਗੇ ਦਾ ਸਮੂਹ ਹੋਰ ਵੀ ਗੁੱਸੇ ਵਿੱਚ ਆ ਗਿਆ ਅਤੇ ਉਨ੍ਹਾਂ ਨੇ ਸੁੱਟਣ ਵਾਲੀ ਕੁੜੀ ਨੂੰ ਫੜ ਲਿਆ। ਇਹ ਸਭ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਿਆ। ਇਸ ਤੋਂ ਬਾਅਦ ਕਿਸੇ ਗੱਲ 'ਤੇ ਸਮਝੌਤਾ ਹੋ ਜਾਂਦਾ ਹੈ ਅਤੇ ਪਾਪਾ ਦੀਆਂ ਪਰੀਆਂ ਦੀ ਗੈਂਗ ਵਾਰ ਉੱਥੇ ਹੀ ਰੁਕ ਜਾਂਦੀ ਹੈ।
ਮੁੰਡੇ ਦਾ ਚੱਕਰ ਬਾਬੂ ਭਈਆ
ਵੀਡੀਓ ਨੂੰ Ghar ke kalesh ਨਾਂਅ ਦੇ ਐਕਸ ਅਕਾਊਂਟ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ ਇੱਕ ਲੱਖ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ। ਇੱਕ ਨੇ ਲਿਖਿਆ... ਮੁੰਡੇ ਦਾ ਚੱਕਰ ਬਾਬੂ ਭਈਆ, ਮੁੰਡੇ ਦਾ ਚੱਕਰ। ਇਕ ਹੋਰ ਯੂਜ਼ਰ ਨੇ ਲਿਖਿਆ... ਯਕੀਨਨ ਇਹ ਦੋਵੇਂ ਕਿਸੇ ਲੜਕੇ ਲਈ ਲੜ ਰਹੇ ਹਨ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ... ਇਸ ਵਿੱਚ ਵੀ ਨਹਿਰੂ ਦਾ ਕਸੂਰ ਹੈ।