ਸੋਸ਼ਲ ਮੀਡੀਆ ਉੱਤੇ ਇੱਕ ਖਬਰ ਖੂਬ ਚਰਚਾ ਦੇ ਵਿੱਚ ਬਣੀ ਹੋਈ ਹੈ। ਜਿਸ ਵਿੱਚ ਚੋਰਾਂ ਨਾਲ ਹੀ ਮਾੜੀ ਹੋ ਗਈ। ਚੋਰਾਂ ਨੇ ਪੂਰੀ ਮੁਸ਼ੱਕਤ ਦੇ ਨਾਲ ATM ਰੂਮ ਨੂੰ ਤੋੜਨ ਦੀ ਸਫਲ ਕੋਸ਼ਿਸ਼ ਕੀਤੀ। ਫਿਰ ਜੋ ਅੱਗੇ ਚੋਰਾਂ ਨਾਲ ਬਣੀ...ਉਹ ਜਾਣਕੇ ਤੁਹਾਡਾ ਵੀ ਹਾਸਾ ਨਿਕਲ ਜਾਏਗਾ। ਜੀ ਹਾਂ ਚੋਰਾਂ ਨੇ ਏ.ਟੀ.ਐੱਮ. ਮਸ਼ੀਨ ਦੀ ਬਜਾਏ ਪਾਸਬੁੱਕ ਪ੍ਰਿੰਟਿੰਗ ਮਸ਼ੀਨ ਉੱਡਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਲੋਕਾਂ ਨੇ ਏ.ਟੀ.ਐਮ ਟੁੱਟਿਆ ਦੇਖਿਆ ਅਤੇ ਘਟਨਾ ਦੀ ਸੀਸੀਟੀਵੀ ਫੁਟੇਜ ਪੁਲਿਸ ਨੇ ਹਾਸਲ ਕੀਤੀ।
ਚੋਰ ਗਲਤੀ ਨਾਲ ਏ.ਟੀ.ਐਮ. ਦੀ ਥਾਂ ਲੈ ਗਏ ਪਾਸਬੁੱਕ ਪ੍ਰਿੰਟਿੰਗ ਮਸ਼ੀਨ
ਦਰਅਸਲ, ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿੱਚ ਚੋਰਾਂ ਨੇ ਇੱਕ ਸਥਾਨਕ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਸ਼ਰਮਨਾਕ ਸਾਬਤ ਹੋਈ ਕਿਉਂਕਿ ਉਹ ਕੋਈ ਵੀ ਕੀਮਤੀ ਸਮਾਨ ਲੈ ਕੇ ਨਹੀਂ ਜਾ ਸਕੇ। ਇਹ ਘਟਨਾ ਸ਼ਨੀਵਾਰ ਰਾਤ ਕੋਸਲੀ ਕਸਬੇ ਵਿੱਚ ਵਾਪਰੀ, ਜਿੱਥੇ ਅਪਰਾਧੀ ਪੈਸੇ ਜਾਂ ਕੀਮਤੀ ਸਮਾਨ ਚੋਰੀ ਕਰਨ ਦੇ ਇਰਾਦੇ ਨਾਲ ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚ ਦਾਖਲ ਹੋਏ। ਹਾਲਾਂਕਿ, ਉਨ੍ਹਾਂ ਦੀ ਚੋਰੀ ਮਜ਼ਾਕੀਆ ਮੋੜ ਲੈ ਗਈ।
ਚੋਰ ਨਕਦੀ ਦੀ ਬਜਾਏ ਕਾਗਜ਼, ਪ੍ਰਿੰਟਰ, ਬੈਟਰੀਆਂ ਅਤੇ ਹੋਰ ਫੁਟਕਲ ਸਾਮਾਨ ਸਮੇਤ ਕੁਝ ਮਾਮੂਲੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਇੱਕ ਹੋਰ ਮੋੜ ਉਦੋਂ ਆਇਆ ਜਦੋਂ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਅਤੇ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਚੋਰਾਂ ਨੇ ਪਾਸਬੁੱਕ ਪ੍ਰਿੰਟਿੰਗ ਮਸ਼ੀਨ ਨੂੰ ਏਟੀਐਮ ਸਮਝ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ
ਚੋਰ ਖਿੜਕੀ ਦੀ ਗਰਿੱਲ ਕੱਟ ਕੇ ਬੈਂਕ ਅੰਦਰ ਦਾਖਲ ਹੋਏ। ਉਸ ਨੇ ਸਟਰਾਂਗ ਰੂਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਸ਼ਿਸ਼ ਨਾਕਾਮ ਰਹੀ। ਨਿਰਾਸ਼ ਹੋ ਕੇ ਚੋਰਾਂ ਨੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਕੱਟ ਕੇ ਤਿੰਨ ਪ੍ਰਿੰਟਰ, ਚਾਰ ਬੈਟਰੀਆਂ ਅਤੇ ਇੱਕ ਡੀਵੀਆਰ ਚੋਰੀ ਕਰਨਾ ਹੀ ਬਿਹਤਰ ਸਮਝਿਆ।
ਚੋਰੀ ਦਾ ਪਤਾ ਅਗਲੀ ਸਵੇਰ ਸਥਾਨਕ ਪਿੰਡ ਵਾਸੀਆਂ ਨੂੰ ਲੱਗਾ, ਜਿਨ੍ਹਾਂ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਯੂਜ਼ਰਸ ਕਹਿ ਰਹੇ ਨੇ ਚੋਰਾਂ ਨਾਲ ਤਾਂ ਮੋਏ ਮੋਏ ਹੋ ਗਿਆ ਹੈ
ਵੱਡੀ ਚੋਰੀ ਨਾ ਹੋਣ ਦੇ ਬਾਵਜੂਦ ਵੀ ਚੋਰੀ ਦੀ ਇਸ ਅਜੀਬ ਵਾਰਦਾਤ ਨੇ ਪੁਲਿਸ ਅਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਜਿਵੇਂ ਹੀ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਯੂਜ਼ਰਸ ਨੇ ਕੁਮੈਂਟਸ ਕਰਨੇ ਸ਼ੁਰੂ ਕਰ ਦਿੱਤੇ। ਇੱਕ ਯੂਜ਼ਰ ਨੇ ਲਿਖਿਆ... ਕੋਈ ਇੰਨਾ ਗਲਤ ਕਿਵੇਂ ਹੋ ਸਕਦਾ ਹੈ ਭਰਾ। ਇਕ ਹੋਰ ਯੂਜ਼ਰ ਨੇ ਲਿਖਿਆ... ਚੋਰ ਬੇਵੱਸ ਹੋ ਗਏ ਹਨ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ...ਕਿਆ ਚੋਰ ਬਣੇਗਾ ਰੇ ਤੂੰ। ਇੱਕ ਨੇ ਲਿਖਿਆ ਚੋਰਾਂ ਨਾਲ ਤਾਂ ਮੋਏ-ਮੋਏ ਹੋ ਗਿਆ। ਇਸ ਤਰ੍ਹਾਂ ਯੂਜ਼ਰਸ ਫਨੀ ਪ੍ਰਤੀਕਿਰਿਆ ਦੇ ਰਹੇ ਹਨ।