Kiss Street In Mexico: ਕੁਝ ਥਾਵਾਂ ਬਾਰੇ ਕਈ ਕਹਾਣੀਆਂ ਪ੍ਰਚਲਿਤ ਹੁੰਦੀਆਂ ਹਨ ਕਿ ਉੱਥੇ ਕੁਝ ਖ਼ਾਸ ਕੰਮ ਕਰਨ ਨਾਲ ਜੀਵਨ ਵਿੱਚ ਚੰਗਾ ਹੁੰਦਾ ਹੈ। ਇਸੇ ਤਰ੍ਹਾਂ ਇੱਕ ਕਹਾਣੀ KISS ਨਾਲ ਵੀ ਜੁੜੀ ਹੋਈ ਹੈ। ਦਰਅਸਲ, ਇੱਕ ਅਜਿਹੀ ਜਗ੍ਹਾ ਹੈ, ਜਿਸ ਲਈ ਕਿਹਾ ਜਾਂਦਾ ਹੈ ਕਿ ਜੇ ਕੋਈ ਜੋੜਾ ਉੱਥੇ ਕਿੱਸ ਕਰਦਾ ਹੈ, ਤਾਂ ਉਨ੍ਹਾਂ ਦੀ ਲਵ ਲਾਈਫ ਬਹੁਤ ਵਧੀਆ ਚਲਦੀ ਹੈ। ਹੁਣ ਜੋੜੇ ਇਸ ਜਗ੍ਹਾ 'ਤੇ ਜਾਂਦੇ ਹਨ ਅਤੇ KISS ਕਰਕੇ ਹੀ ਵਾਪਸ ਆਉਂਦੇ ਹਨ।
ਆਓ ਜਾਣਦੇ ਹਾਂ ਕਿ ਆਖਰ ਇਹ ਜਗ੍ਹਾ ਕਿੱਥੇ ਹੈ ਤੇ ਇੱਥੇ ਕਿੱਸ ਵਿੱਚ ਜੋੜੇ ਕਿਉਂ ਵਿਸ਼ਵਾਸ ਕਰਦੇ ਹਨ। ਨਾਲ ਹੀ ਤੁਹਾਨੂੰ ਦੱਸਾਂਗੇ ਕਿ ਕਿੱਸ ਕਰਨ ਲਈ ਫੇਮਸ ਹੋਈ ਇਸ ਥਾਂ ਉੱਤੇ ਕੀ ਨਜ਼ਾਰਾ ਰਹਿੰਦਾ ਹੈ ਤੇ ਲੋਕਾਂ ਦਾ ਇਸ ਜਗ੍ਹਾ ਨੂੰ ਲੈ ਕੇ ਕੀ ਮੰਨਣਾ ਹੈ?



ਕਿਹੋ ਜਿਹੀ ਹੈ ਇਹ ਜਗ੍ਹਾ 



ਵੈਸੇ ਇਹ ਥਾਂ ਕੋਈ ਇਮਾਰਤ ਜਾਂ ਧਾਰਮਿਕ ਸਥਾਨ ਨਹੀਂ, ਸਗੋਂ ਇੱਕ ਗਲੀ ਹੈ। ਇਸ ਗਲੀ ਨੂੰ ਕਿੱਸ ਸਟ੍ਰੀਟ ਵਜੋਂ ਜਾਣਿਆ ਜਾਂਦਾ ਹੈ। ਇਹ ਇਕ ਕਾਫੀ ਛੋਟੀ ਜਿਹੀ ਗਲੀ ਹੈ, ਜਿਸ ਵਿੱਚ ਸਿਰਫ਼ ਇੱਕ ਜੋੜਾ ਜਾ ਸਕਦਾ ਹੈ। ਅਜਿਹੇ 'ਚ ਇਕ ਜੋੜਾ ਇਸ ਗਲੀ 'ਚ ਜਾ ਕੇ ਕਿੱਸ ਕਰਦਾ ਹੈ। ਇੱਕ-ਇੱਕ ਜੋੜੇ ਦੇ ਕਿੱਸ ਕਰਨ ਦੀ ਵਜ੍ਹਾ ਨਾਲ ਇੱਥੇ ਕਾਫੀ ਭੀੜ ਰਹਿੰਦੀ ਹੈ ਤੇ ਕਿੱਸ ਕਰਨ ਲਈ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਇਸ ਸਟ੍ਰੀਟ ਵਿੱਚ ਜੋੜੇ ਦੀ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਤੇ ਜੋੜੇ ਇੱਕ-ਇੱਕ ਕਰ ਕੇ ਜਾਂਦੇ ਹਨ ਤੇ ਇਸ ਛੋਟੀ ਜਿਹੀ ਗਲੀ ਵਿਚ ਕਿੱਸ ਕਰਦੇ ਹਨ। 



ਕਿੱਥੇ ਹੈ ਇਹ ਗਲੀ? 



ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਗਲੀ ਕਿੱਥੇ ਹੈ। ਇਹ ਗਲੀ  ਮੈਕਸੀਕੋ ਦੇ ਗੁਆਨਾਜੁਆਟੋ ਵਿੱਚ ਹੈ। ਇਸ ਨੂੰ Alley of the Kiss ਕਿਹਾ ਜਾਂਦਾ ਹੈ। ਜੇ ਤੁਸੀਂ ਇੰਟਰਨੈੱਟ 'ਤੇ ਇਨ੍ਹਾਂ ਨਾਵਾਂ ਨਾਲ ਸਰਚ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਗਲੀ 'ਚ ਕਿਹੋ ਜਿਹਾ ਮਾਹੌਲ ਹੈ। ਇਹ ਭਾਰਤ ਦੇ ਪੁਰਾਣੇ ਸ਼ਹਿਰਾਂ ਦੀਆਂ ਛੋਟੀਆਂ ਗਲੀਆਂ ਵਾਂਗ ਹੈ, ਜਿੱਥੇ ਲੋਕ ਕਿੱਸ ਕਰਦੇ ਹਨ। 



ਕੀ ਹੈ ਕਿੱਸ ਕਰਨ ਦੀ ਮਾਨਤਾ?



ਇਸ ਗਲੀ ਬਾਰੇ ਇੱਕ ਕਹਾਣੀ ਹੈ ਕਿ ਇੱਕ ਜੋੜਾ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦਾ ਸੀ। ਇਸ ਵਿੱਚ ਲੜਕੀ ਇੱਕ ਅਮੀਰ ਅਤੇ ਲੜਕਾ ਇੱਕ ਗਰੀਬ ਪਰਿਵਾਰ ਵਿੱਚੋਂ ਸੀ। ਉਹ ਇੱਥੇ ਲੁਕ-ਛਿਪ ਕੇ ਕਿੱਸ ਕਰਦੇ ਸਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਰਿਸ਼ਤੇ ਦੇ ਖਿਲਾਫ਼ ਸਨ। ਦੱਸਿਆ ਜਾਂਦਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਮਨ੍ਹਾ ਕਰਨ 'ਤੇ ਵੀ ਲੜਕੀ ਉਥੇ ਲੜਕੇ ਨੂੰ ਮਿਲਦੀ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦਾ ਕਤਲ ਕਰ ਦਿੱਤਾ। ਇਸ ਕਾਰਨ ਉਸਦੀ ਕਹਾਣੀ ਅਧੂਰੀ ਰਹਿ ਗਈ ਅਤੇ ਲੋਕ ਇਸ ਪ੍ਰੇਮ ਕਹਾਣੀ ਨੂੰ ਜ਼ਿੰਦਾ ਰੱਖਣ ਅਤੇ ਉਸ ਦੀ ਯਾਦ ਵਿੱਚ ਇੱਥੇ ਕਿੱਸ ਕਰਦੇ ਹਨ। ਨਾਲ ਹੀ, ਲੋਕ ਇਸ ਨੂੰ ਆਪਣੇ ਪਿਆਰ ਨੂੰ ਕਿਸਮਤ ਨਾਲ ਜੋੜਦੇ ਹਨ।