Space News: ਪੁਲਾੜ 'ਚ ਕਈ ਅਜਿਹੀਆਂ ਚੀਜ਼ਾਂ ਮੌਜੂਦ ਹਨ, ਜੋ ਜੇਕਰ ਧਰਤੀ ਦੇ ਨੇੜੇ ਆਉਂਦੀਆਂ ਹਨ ਤਾਂ ਧਰਤੀ ਦੀ ਤਬਾਹੀ ਦਾ ਕਾਰਨ ਬਣ ਸਕਦੀਆਂ ਹਨ। ਅਜਿਹਾ ਹੀ ਕੁਝ ਵਿਗਿਆਨੀਆਂ ਨੂੰ ਪੁਲਾੜ ਵਿੱਚ ਮਿਲਿਆ ਹੈ। ਦਰਅਸਲ, 60 ਦੇ ਦਹਾਕੇ ਵਿਚ ਜਦੋਂ ਕੁਝ ਦੇਸ਼ ਪਰਮਾਣੂ ਹਥਿਆਰਾਂ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਅਮਰੀਕਾ ਨੇ ਇਕ ਉਪਗ੍ਰਹਿ ਲਾਂਚ ਕੀਤਾ ਸੀ ਜੋ ਪ੍ਰਮਾਣੂ ਪ੍ਰੀਖਣ ਦੌਰਾਨ ਨਿਕਲਣ ਵਾਲੀਆਂ ਗਾਮਾ ਕਿਰਨਾਂ ਦਾ ਪਤਾ ਲਗਾ ਸਕਦਾ ਸੀ ਅਤੇ ਇਹ ਪਤਾ ਲਗਾ ਸਕਦਾ ਸੀ ਕਿ ਇਹ ਪ੍ਰੀਖਣ ਕਿੱਥੇ ਹੋ ਰਿਹਾ ਹੈ। ਇਸ ਉਪਗ੍ਰਹਿ ਨੇ ਬਾਅਦ ਵਿੱਚ ਅਜਿਹੀ ਚੀਜ਼ ਦੀ ਖੋਜ ਕੀਤੀ ਜੋ ਕੁਝ ਮਿੰਟਾਂ ਵਿੱਚ ਧਰਤੀ ਨੂੰ ਭਾਫ਼ ਬਣਾ ਸਕਦੀ ਹੈ।


ਕੀ ਹਨ ਇਹ ਚੀਜ਼ਾਂ


ਦਰਅਸਲ, ਅਸੀਂ ਜਿਸ ਬਾਰੇ ਗੱਲ ਕਰ ਰਹੇ ਹਾਂ ਉਹ ਟੁੱਟਦੇ ਤਾਰਿਆਂ ਅਤੇ ਸੁਪਰਨੋਵਾ ਵਿੱਚ ਵਿਸਫੋਟਾਂ ਤੋਂ ਨਿਕਲਦੀ ਹੈ। ਇਸ ਦੇ ਨਾਲ ਹੀ ਇਹ ਬਲੈਕ ਹੋਲ ਤੋਂ ਨਿਕਲਦੀ ਹੈ। ਇਸ ਚੀਜ਼ ਨੂੰ ਗਾਮਾ ਰੇ ਬਰਸਟ ਕਿਹਾ ਜਾਂਦਾ ਹੈ, ਇਹ ਇੱਕ ਰੇਡੀਓ ਐਕਟਿਵ ਊਰਜਾ ਹੈ ਜੋ ਬ੍ਰਹਿਮੰਡ ਵਿੱਚ ਹਰ ਜਗ੍ਹਾ ਮੌਜੂਦ ਹੈ। ਇਹ ਇੰਨਾ ਖ਼ਤਰਨਾਕ ਹੈ ਕਿ ਇਹ ਇੱਕ ਪਲ ਵਿੱਚ ਧਰਤੀ ਨੂੰ ਭਾਫ਼ ਬਣਾ ਸਕਦਾ ਹੈ।


ਇਹ ਵੀ ਪੜ੍ਹੋ: Flight: ਫਲਾਈਟ 'ਚ ਕੁਝ ਚੀਜ਼ਾਂ ਨੂੰ ਹੱਥ ਲਾਉਣ ਨਾਲ ਫੈਲਦਾ ਬੈਕਟੀਰੀਆ, ਹੋ ਸਕਦੀ ਬਿਮਾਰੀ, ਜਾਣੋ


ਇਹ ਗੱਲ ਅਸੀਂ ਇਦਾਂ ਹੀ ਨਹੀਂ ਕਹਿ ਰਹੇ ਹਾਂ, ਸਗੋਂ ਯੂਨੀਵਰਸਿਟੀ ਆਫ ਕੰਸਾਸ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਇਸ ਗਾਮਾ ਕਿਰਨ ਦੇ ਫਟਣ ਦੀ ਘਟਨਾ ਧਰਤੀ ਤੋਂ 200 ਪ੍ਰਕਾਸ਼ ਸਾਲ ਦੂਰ ਵੀ ਵਾਪਰਦੀ ਹੈ ਅਤੇ ਇਸ ਦੌਰਾਨ ਕਿਸੇ ਤਾਰੇ ਦਾ ਗਰਮ ਹਿੱਸਾ ਸਾਡੀ ਧਰਤੀ ਤੋਂ ਟਕਰਾਉਂਦਾ ਹੈ, ਤਾਂ ਪੂਰੀ ਧਰਤੀ ਭਾਂਫ ਦੀ ਤਰ੍ਹਾਂ ਅਲੋਪ ਹੋ ਜਾਵੇਗੀ।


ਸੂਰਜ ਵੀ ਇਸ ਤੋਂ ਪਰੇ ਕੁਝ ਨਹੀਂ ਹੈ


ਤੁਸੀਂ ਖ਼ਤਰਨਾਕ ਚੀਜ਼ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਸੂਰਜ 10 ਅਰਬ ਸਾਲਾਂ ਵਿੱਚ ਜਿੰਨੀ ਊਰਜਾ ਛੱਡਦਾ ਹੈ, ਉੰਨੀ ਊਰਜਾ ਗਾਮਾ ਰੇ ਬਰਸਟ ਯਾਨੀ ਜੀਆਰਬੀ ਰਾਹੀਂ ਸਿਰਫ਼ ਇੱਕ ਸਕਿੰਟ ਵਿੱਚ ਨਿਕਲ ਸਕਦੀ ਹੈ। ਫਿਲਹਾਲ ਜਿਸ ਗਾਮਾ ਰੇ ਬਰਸਟ ਨੂੰ ਨਾਸਾ ਦੇ ਸੈਟੇਲਾਈਟ ਨੇ ਟ੍ਰੈਕ ਕੀਤਾ, ਧਰਤੀ ਤੋਂ 12 ਅਰਬ ਪ੍ਰਕਾਸ਼ ਸਾਲ ਦੂਰ ਹੋਇਆ ਹੈ। ਪਰ ਜੇਕਰ ਇਹ ਧਰਤੀ ਦੇ ਨੇੜੇ ਹੁੰਦਾ ਹੈ ਤਾਂ ਇਹ ਸਮੁੱਚੀ ਮਨੁੱਖਤਾ ਲਈ ਖ਼ਤਰਾ ਹੈ।


ਇਹ ਵੀ ਪੜ੍ਹੋ: Watch: iphone15 ਲਈ ਅਜਿਹਾ ਕ੍ਰੇਜ਼! ਸਪਲਾਈ 'ਚ ਹੋਈ ਦੇਰੀ ਤਾਂ ਕੁੱਟਮਾਰ ਕਰਨ ਲਈ ਸਟੋਰ 'ਚ ਪਹੁੰਚੇ ਗਾਹਕ, ਵੇਖੋ ਵੀਡੀਓ