ਨਵੀਂ ਪੀੜ੍ਹੀ ਦੇ ਵਿੱਚ TINDER ਕਾਫ਼ੀ ਮਸ਼ਹੂਰ ਐਪ ਹੈ ਇਸ ਦੇ ਜ਼ਰੀਏ ਲੋਕ ਇੱਕ ਦੂਜੇ ਨੂੰ ਮਿਲਦੇ ਹਨ। ਟਿੰਡਰ ਨੂੰ ਇਸ ਮਕਸਦ ਨਾਲ ਮਾਰਕਿਟ ਵਿੱਚ ਲਿਆਂਦਾ ਗਿਆ ਸੀ ਕਿ ਲੋਕ ਦੂਜੇ ਨੂੰ ਡੇਟ ਕਰ ਸਕਣ। ਹਾਲਾਂਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਦਿਨਾਂ ਵਿੱਚ ਕੁਝ ਲੋਕ ਐਪ ਦੀ ਵਰਤੋਂ ਰਿਸ਼ਤਿਆਂ ਵਿੱਚ ਆਉਣ ਲਈ ਨਹੀਂ ਕਰਦੇ ਸਗੋਂ ਅਜਿਹੇ ਕੰਮ ਕਰਨ ਲਈ ਕਰਦੇ ਹਨ ਜੋ ਕਿ ਕਾਫ਼ੀ ਹੈਰਾਨੀ ਭਰਿਆ ਹੈ। ਹਾਲਹੀ ਵਿੱਚ ਕੀਤੇ ਗਏ ਸਰਵੇ ਵਿੱਚ ਟਿੰਡਰ ਦੀ ਵਰਤੋਂ ਨੂੰ ਲੈ ਕੇ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ।


ਦਰਅਸਲ, ਨਵੀਂ ਪੀੜ੍ਹੀ ਟਿੰਡਰ ਦੀ ਵਰਤੋਂ ਸਿਚੁਏਸ਼ਨਸ਼ਿੱਪ ਲਈ ਕਰ ਰਹੀ ਹੈ, ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਿਚੁਏਸ਼ਨਸ਼ਿੱਪ ਕੀ ਚੀਜ਼ ਹੈ। ਦੱਸ ਦਈਏ ਕਿ ਸਿਚੁਏਸ਼ਨਸ਼ਿੱਪ ਦਾ ਮਤਲਬ ਹੈ ਕਿ ਲੋਕ ਇਸ ਐਪ ਦੀ ਵਰਤੋਂ ਆਪਣੇ ਹਲਾਤਾਂ ਦੀ ਵਜ੍ਹਾ ਨਾਲ ਕਰਦੇ ਹਨ। ਸਰਵੇ ਦੇ ਮੁਤਾਬਕ, ਨੌਜਵਾਨਾਂ ਵਿੱਚ ਇਸ ਐਪ ਦੀ ਵਰਤੋਂ ਰਿਲੇਸ਼ਨਸ਼ਿੱਪ ਲਈ ਨਹੀਂ ਹੋ ਰਹੀ। ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਆਪਣੇ ਪਾਰਟਰਨਰ ਦਾ ਲੁੱਕ, ਨਸਲ ਜਿਹੀਆਂ ਚੀਜ਼ਾ ਮਾਇਨੇ ਨਹੀਂ ਰੱਖਦੀਆਂ। ਉਨ੍ਹਾਂ ਕਿਹਾ ਕਿ ਲੁਕਸ ਤੋਂ ਜ਼ਿਆਦਾ ਪਾਰਟਰਨ ਦੀ ਸੋਚ ਤੇ ਉਸ ਦੀਆਂ ਗੱਲਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ।


ਸਿਚੁਏਸ਼ਨਸ਼ਿੱਪ ਸਭ ਤੋਂ ਜ਼ਿਆਦਾ ਮਸ਼ਹੂਰ


ਟਿੰਡਰ ਇੰਡੀਆ ਦੀ ਡਾਇਰੈਕਟਰ ਆਫ਼ ਕਮਿਊਨੀਕੇਸ਼ਨ ਅਹਾਨਾ ਧਰ ਨੇ ਹੈਦਰਾਬਾਦ, ਬੈਂਗਲੁਰੂ ਤੇ ਮੁੰਬਈ ਵਰਗੇ ਕਈ ਸ਼ਹਿਰਾਂ ਦੇ ਕਈ ਨੌਜਵਾਨਾਂ ਉਤੇ ਇਹ ਸਰਵੇ ਕੀਤਾ ਗਿਆ ਸੀ। ਇਸ ਵਿੱਚ 18 ਤੋਂ 30 ਸਾਲ ਦੇ 1018 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਵਿੱਚ ਕੁਝ ਖ਼ਾਸ ਸਵਾਲ ਪੁੱਛੇ ਹਏ। ਸਰਵੇ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਏ ਹਨ ਉਸ ਮੁਤਾਬਕ ਲੋਕਾਂ ਦੀ ਪਸੰਦ ਰਿਲੇਸ਼ਨਸ਼ਿੱਪ ਦੀ ਵਜ੍ਹਾਏ ਸਿਚੁਏਸ਼ਨਸ਼ਿੱਪ ਨੂੰ ਜ਼ਿਆਦਾ ਪਸੰਦ ਕੀਤਾ ਹੈ।


ਕੀ ਹੈ ਸਿਚੁਏਸ਼ਨਸ਼ਿੱਪ


ਦਰਅਸਲ, ਸਿਚੁਏਸ਼ਨਸ਼ਿੱਪ ਨੌਜਵਾਨਾਂ ਦੇ ਵਿੱਚ ਪਾਪੁਲਰ ਟਰਮ ਹੈ। ਇਸ ਦਾ ਮਤਲਬ ਹੈ ਕਿ ਕਈ ਵੀ ਵਿਅਕਤੀ ਬਿਨਾਂ ਕਿਸੇ ਮਕਸਦ ਜਾਂ ਉਦੇਸ਼ ਨਾਲ ਕਿਸੇ ਦੇ ਰਿਲੇਸ਼ਨਸ਼ਿੱਪ ਵਿੱਚ ਆਉਣਾ ਚਾਹੀਦਾ ਹੈ। ਇਸ ਰਿਲੇਸ਼ਨਸ਼ਿੱਪ ਵਿੱਚ ਕੋਈ ਵਚਨਬੱਧਤਾ (commitment) ਨਹੀਂ ਹੁੰਦੀ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਹਲਾਤਾਂ ਵਿੱਚ ਇਸ ਐਪ ਦੀ ਵਰਤੋਂ ਕਰ ਰਹੇ ਹਨ। ਨੌਜਵਾਨਾਂ ਵਿੱਚ ਕੈਜ਼ੂਅਲ ਡੇਟਿੰਗ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਇਮਾਨਦਾਰੀ ਬਹੁਤ ਮਾਇਨੇ ਰੱਖਦੀ ਹੈ।