Trending Camel Video: ਊਠ ਨੂੰ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਹੈ। ਇੱਥੇ ਊਠਾਂ ਦੀ ਵਰਤੋਂ ਸਾਮਾਨ ਢੋਣ ਅਤੇ ਸਵਾਰੀ ਲਈ ਕੀਤੀ ਜਾਂਦੀ ਹੈ। ਰੇਗਿਸਤਾਨ ਵਿੱਚ ਆਉਣ ਵਾਲੇ ਜ਼ਿਆਦਾਤਰ ਸੈਲਾਨੀ ਵੀ ਊਠ ਦੀ ਸਵਾਰੀ ਦਾ ਆਨੰਦ ਲਏ ਬਿਨਾਂ ਇੱਥੋਂ ਨਹੀਂ ਜਾਣਾ ਚਾਹੁੰਦੇ। ਹਾਲਾਂਕਿ, ਊਠ ਦੀ ਸਵਾਰੀ ਕਰਨਾ ਇੰਨਾ ਆਸਾਨ ਨਹੀਂ ਹੈ ਜਿੰਨਾ ਲੋਕ ਸੋਚਦੇ ਹਨ। ਹੁਣ ਇਸ ਵੀਡੀਓ ਨੂੰ ਹੀ ਵੇਖ ਲਓ, ਜਿਸ ਵਿੱਚ ਦੋ ਲੋਕ ਊਠ ਦੀ ਸਵਾਰੀ ਕਰਦੇ ਹੋਏ ਮੂੰਹ ਦੇ ਭਾਰ ਡਿੱਗ ਪਏ ਹਨ।


ਮੋਬਾਈਲ ਨੂੰ ਸਕ੍ਰੋਲ ਕਰਦਿਆਂ ਕਈ ਵਾਰ ਸੋਸ਼ਲ ਮੀਡੀਆ 'ਤੇ ਅਜਿਹੀਆਂ ਮਜ਼ਾਕੀਆ ਵੀਡੀਓਜ਼ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਇੱਕ ਵਾਰ ਨਹੀਂ ਕਈ ਵਾਰ ਦੇਖਣਾ ਚਾਹੋਗੇ। ਰੇਗਿਸਤਾਨ ਦਾ ਅਜਿਹਾ ਹੀ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਓਗੇ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਦੋ ਲੋਕ ਊਠ 'ਤੇ ਸਵਾਰ ਹੋਣ ਦੀ ਤਿਆਰੀ ਕਰ ਰਹੇ ਹਨ ਪਰ ਜਿਵੇਂ ਹੀ ਜਾਨਵਰ ਉੱਠਦਾ ਹੈ ਤਾਂ ਉਹ ਜ਼ਮੀਨ 'ਤੇ ਡਿੱਗ ਜਾਂਦੇ ਹਨ।


 



ਊਠ ਦੀ ਸਵਾਰੀ ਕਰਨੀ ਪਈ ਭਾਰੀ


ਵੀਡੀਓ 'ਚ ਤੁਸੀਂ ਦੇਖਿਆ ਕਿ ਇਕ ਵਿਅਕਤੀ ਕਿਸੇ ਤਰ੍ਹਾਂ ਆਪਣੇ ਸਾਥੀ ਨੂੰ ਊਠ ਉਤੇ ਚੜ੍ਹਾਉਂਦਾ ਹੈ ਅਤੇ ਉਸ ਤੋਂ ਬਾਅਦ ਉਹ ਖੁਦ ਉਸ ਦੇ ਪਿੱਛੇ ਬੈਠ ਜਾਂਦਾ ਹੈ। ਅੱਗੇ ਬੈਠੇ ਵਿਅਕਤੀ ਨੇ ਊਠ ਨੂੰ ਕੱਸ ਕੇ ਨਹੀਂ ਫੜਿਆ, ਇਸ ਲਈ ਜਿਵੇਂ ਹੀ ਊਠ ਖੜ੍ਹਾ ਹੁੰਦਾ ਹੈ, ਦੋਵਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਰੇਤ 'ਤੇ ਡਿੱਗ ਜਾਂਦੇ ਹਨ। ਇਹ ਸਭ ਦੇਖਣ 'ਚ ਕਾਫੀ ਮਜ਼ੇਦਾਰ ਲੱਗ ਰਿਹਾ ਹੈ, ਹਾਲਾਂਕਿ ਜਿਸ ਤਰ੍ਹਾਂ ਇਹ ਦੋਵੇਂ ਡਿੱਗੇ, ਉਸ ਤੋਂ ਸਾਫ ਹੈ ਕਿ ਉਨ੍ਹਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹੋਣਗੀਆਂ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।