Wedding Card With Gift : ਅੱਜ ਕੱਲ੍ਹ ਵਿਆਹ ਦੇ ਕਾਰਡ ਨਾਲ ਮਠਿਆਈਆਂ ਦੀ ਥਾਂ ਕੁੱਝ ਯੂਨੀਕ ਚੀਜ਼ਾਂ ਵੀ ਲੜਕੇ-ਲੜਕੀ ਵਾਲੇ ਐਡ ਕਰਵਾਉਣ ਲੱਗੇ ਹਨ ਤਾਂ ਜੋ ਕਾਰਡ ਖੋਲ੍ਹਣ ਤੋਂ ਬਾਅਦ ਵਿਆਹ 'ਚ ਆਉਣ ਵਾਲੇ ਮਹਿਮਾਨ ਖੁਸ਼ ਹੋ ਜਾਣ। ਇਸ ਦੇ ਲਈ ਲੋਕ ਕਾਰਡ ਬਕਸੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਿਵੇਕਲੇ ਤੋਹਫ਼ੇ ਰੱਖਣ ਬਾਰੇ ਵੀ ਸੋਚਦੇ ਹਨ, ਜਿਨ੍ਹਾਂ ਨੂੰ ਲੋਕ ਪਸੰਦ ਕਰ ਸਕਦੇ ਹਨ। ਇਸ ਵਾਇਰਲ ਵੀਡੀਓ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਪਰ ਇਸ ਵਾਇਰਲ ਕਾਰਡ ਦੇ ਨਾਲ ਹੀ ਲਾੜੇ ਨੇ ਅਜਿਹਾ ਤੋਹਫਾ ਰੱਖਿਆ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ।



ਤੁਸੀਂ ਅਕਸਰ ਵਿਆਹ ਦੇ ਕਾਰਡਾਂ ਦੇ ਨਾਲ ਸੁੱਕੇ ਮੇਵੇ, ਚਾਕਲੇਟ ਜਾਂ ਕੁਝ ਖਾਸ ਤੋਹਫ਼ੇ ਦੇਖੇ ਹੋਣਗੇ ਪਰ ਤੁਸੀਂ ਸ਼ਾਇਦ ਹੀ ਅਜਿਹਾ ਕਾਰਡ ਦੇਖਿਆ ਹੋਵੇਗਾ ,ਜਿਸ ਦੇ ਨਾਲ ਤੁਹਾਨੂੰ ਤੋਹਫੇ ਵਜੋਂ ਸ਼ਰਾਬ ਦੀ ਬੋਤਲ ਵੀ ਮਿਲੇ। ਇਹ ਜਾਣ ਕੇ ਤੁਸੀਂ ਜ਼ਰੂਰ ਹੈਰਾਨ ਹੋਏ ਹੋਵੋਗੇ। ਅਜਿਹੇ ਹੀ ਇਕ ਅਨੋਖੇ ਕਾਰਡ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਜਦੋਂ ਇਕ ਵਿਅਕਤੀ ਦੇ ਘਰ ਵਿਆਹ ਦਾ ਕਾਰਡ ਆਇਆ ਤਾਂ ਉਸ ਨੇ ਕਾਰਡ ਖੋਲ੍ਹਣ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਫਿਰ ਜਿਵੇਂ ਹੀ ਇਸ ਕਾਰਡ ਦਾ ਡੱਬਾ ਉਸਨੇ ਖੋਲ੍ਹਿਆ ਤਾਂ ਉਸਦੇ ਹੋਸ਼ ਉੱਡ ਗਏ।

 



ਅੱਗੇ ਵੀਡੀਓ 'ਚ ਤੁਸੀਂ ਦੇਖਿਆ ਕਿ ਜਿਵੇਂ ਹੀ ਵਿਆਹ ਦੇ ਕਾਰਡ ਵਾਲੇ ਡੱਬੇ 'ਚ ਰੱਖੇ ਤਿੰਨ ਲੀਫ਼ ਨੂੰ ਹਟਾਇਆ ਗਿਆ ਤਾਂ ਅੰਦਰ ਸ਼ਰਾਬ ਦੀ ਇਕ ਛੋਟੀ ਬੋਤਲ ਰੱਖੀ ਗਈ ਅਤੇ ਨਾਲ ਹੀ ਸੁੱਕੇ ਮੇਵੇ ਵੀ ਰੱਖੇ ਹੋਏ ਸਨ। ਇਸ ਕਾਰਡ ਨੂੰ ਦੇਖ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ। ਇਹ ਦਿਲਚਸਪ ਅਤੇ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਅਨੋਖੇ ਵਿਆਹ ਦੇ ਕਾਰਡ ਦੀ ਵੀਡੀਓ ਇੰਸਟਾਗ੍ਰਾਮ 'ਤੇ school.days__ ਨਾਮ ਦੀ ਆਈਡੀ ਤੋਂ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਨੂੰ ਹੁਣ ਤੱਕ 25 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ, ਜਦਕਿ ਲੋਕਾਂ ਦੇ ਮਜ਼ੇਦਾਰ ਰਿਕੇਸ਼ਨ ਕਮੈਂਟ ਬਾਕਸ 'ਚ ਦੇਖੇ ਜਾ ਸਕਦੇ ਹਨ।