ਹਾਲਾਂਕਿ, ABP ਸਾਂਝਾ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਵੀਡੀਓ ਦੀ ਸ਼ੁਰੂਆਤ 'ਚ ਜੋੜਾ ਬੀਚ 'ਤੇ ਸੈਰ ਕਰਦੇ ਹੋਏ ਤੇ ਇਕ-ਦੂਜੇ ਨੂੰ ਜੱਫੀ ਪਾਉਂਦੇ ਤੇ ਚੁੰਮਦੇ ਹੋਏ ਨਜ਼ਰ ਆਉਂਦਾ ਹੈ। ਜਿਵੇਂ-ਜਿਵੇਂ ਵੀਡੀਓ ਅੱਗੇ ਵਧਦਾ ਹੈ, ਤੁਸੀਂ ਦੇਖੋਗੇ ਕਿ ਬਹੁਤ ਸਾਰੀਆਂ ਲਹਿਰਾਂ ਆਉਂਦੀਆਂ ਹਨ, ਹਾਲਾਂਕਿ ਜੋੜਾ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ ਪਰ ਫਿਰ ਇੱਕ ਵੱਡੀ ਲਹਿਰ ਆਉਂਦੀ ਹੈ ਜੋ ਲੜਕੀ ਨੂੰ ਦੂਰ ਲੈ ਜਾਂਦੀ ਹੈ ਜਦੋਂਕਿ ਲੜਕਾ ਆਪਣੀ ਜਾਨ ਬਚਾਉਣ ਲਈ ਭੱਜਦਾ ਹੈ ਤੇ ਆਪਣੇ ਆਪ ਨੂੰ ਬਚਾ ਲੈਂਦਾ ਹੈ। ਵੀਡੀਓ ਦੇ ਅੰਤ 'ਚ ਵਿਅਕਤੀ ਨੂੰ ਆਪਣੀ ਪ੍ਰੇਮਿਕਾ ਦੀ ਭਾਲ ਕਰਦੇ ਦੇਖਿਆ ਜਾ ਸਕਦਾ ਹੈ।


ਐਕਸ 'ਤੇ ਸ਼ੇਅਰ ਕੀਤੀ ਗਈ ਵੀਡੀਓ
ਇਸ ਖੌਫਨਾਕ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੋਲਿਨ ਰਗ ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀ ਤਿੰਨ ਦਿਨਾਂ ਤੋਂ ਔਰਤ ਦੀ ਭਾਲ ਕਰ ਰਹੇ ਸਨ, ਪਰ ਬਿਨਾਂ ਕਿਸੇ ਨਤੀਜੇ ਦੇ ਵਾਪਸ ਪਰਤ ਆਏ। ਉਸਨੇ ਅੱਗੇ ਕਿਹਾ ਕਿ ਦੱਖਣੀ ਖੇਤਰੀ ਖੋਜ ਤੇ ਬਚਾਅ ਬ੍ਰਿਗੇਡ ਨੇ ਆਪਣੀ ਖੋਜ ਮੁਹਿੰਮ 'ਰਿਵੇਰਾ ਬੀਚ ਤੋਂ ਮਾਮਾਇਕਾ ਮਾਈਕ੍ਰੋਡਿਸਟ੍ਰਿਕਟ ਤੱਕ ਦਿੱਤਾ ਸੀ।






ਉਪਭੋਗਤਾਵਾਂ ਨੇ ਦਿੱਤੇ ਰਿਐਕਸ਼ਨ 


ਇਸ ਵੀਡੀਓ ਨੂੰ ਦੇਖ ਕੇ ਕਈ ਯੂਜ਼ਰਸ ਦੀ ਰੂਹ ਕੰਬ ਗਈ। ਵੀਡੀਓ ਦੇਖਣ ਤੋਂ ਬਾਅਦ ਇਕ  ਯੂਜ਼ਰ ਨੇ ਕਮੈਂਟ 'ਚ ਲਿਖਿਆ, 'ਦਿਲ ਦਹਿਲਾ ਦੇਣ ਵਾਲਾ। ਇਹ ਦੇਖ ਕੇ ਮੈਂ ਮਹਿਸੂਸ ਕਰ ਸਕਦਾ ਸੀ ਕਿ ਉਹ ਕਿੰਨਾ ਬੇਚੈਨ ਸੀ। ਇਕ ਹੋਰ ਯੂਜ਼ਰ ਨੇ ਕਿਹਾ, 'ਜਦੋਂ ਵੀਡੀਓ ਸ਼ੁਰੂ ਹੋਈ ਤਾਂ ਧਿਆਨ ਨਾਲ ਦੇਖਣ 'ਤੇ ਪਤਾ ਲੱਗਾ ਕਿ ਉਹ ਉਸ ਨੂੰ ਲਹਿਰਾਂ 'ਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਦੋਵੇਂ ਕੰਟਰੋਲ ਗੁਆ ਬੈਠੇ। ਉਸ ਨੂੰ ਸ਼ੁਰੂ ਤੋਂ ਹੀ ਖ਼ਤਰੇ ਦਾ ਅਹਿਸਾਸ ਸੀ।


ਤੀਜੇ ਯੂਜ਼ਰ ਨੇ ਲਿਖਿਆ, 'ਛੋਟੀਆਂ ਲਹਿਰਾਂ ਦੀ ਤਾਕਤ ਨੂੰ ਕਦੇ ਵੀ ਘੱਟ ਨਾ ਸਮਝੋ, ਉਹ ਤੁਹਾਡੀਆਂ ਲੱਤਾਂ ਤੋੜ ਦੇਣਗੀਆਂ, ਤੁਹਾਨੂੰ ਪਾਣੀ ਦੇ ਹੇਠਾਂ ਖਿੱਚਣਗੀਆਂ ਤੇ ਫਿਰ ਤੁਹਾਨੂੰ ਬਾਹਰ ਕੱਢ ਦੇਣਗੀਆਂ। 5 ਫੁੱਟ ਉੱਚੀ ਅਤੇ 10 ਫੁੱਟ ਚੌੜੀ ਲਹਿਰ ਦਾ ਭਾਰ ਹਜ਼ਾਰਾਂ ਪੌਂਡ ਹੁੰਦਾ ਹੈ।' ਇਕ ਹੋਰ ਉਪਭੋਗਤਾ ਨੇ ਕਿਹਾ, 'ਅਫ਼ਸੋਸ ਦੀ ਗੱਲ ਹੈ ਕਿ ਸਮੁੰਦਰ ਬੇਰਹਿਮ ਹੈ ਤੇ ਇਹ ਇਸਦੀ ਸ਼ਕਤੀ ਦੀ ਇਕ ਭਿਆਨਕ ਯਾਦ ਦਿਵਾਉਂਦਾ ਹੈ। ਉਸ ਦੇ ਅਜ਼ੀਜ਼ਾਂ ਪ੍ਰਤੀ ਮੇਰੀ ਸੰਵੇਦਨਾ।