Trending Duha Dulhan Ka Video: ਭਾਰਤੀ ਵਿਆਹ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹ ਵੀਡੀਓਜ਼ ਜ਼ਿਆਦਾਤਰ ਡਾਂਸ, ਲਾੜੀ ਦੀ ਐਂਟਰੀ, ਦੋਸਤਾਂ ਦੀ ਮਸਤੀ ਅਤੇ ਕੁਝ ਖੱਟੇ-ਮਿੱਠੇ ਪਲਾਂ ਵਾਲੀਆਂ ਹੁੰਦੀਆਂ ਹਨ। ਆਨਲਾਈਨ ਟ੍ਰੈਂਡ ਕਰ ਰਹੀ ਵਿਆਹ ਦੀ ਵੀਡੀਓ ਦੇਖ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ। ਵੀਡੀਓ 'ਚ ਲਾੜਾ-ਲਾੜੀ ਨੂੰ ਵਿਆਹ ਦੌਰਾਨ ਇਕ-ਦੂਜੇ ਨੂੰ ਚੁੰਮਦੇ ਦੇਖਿਆ ਜਾ ਸਕਦਾ ਹੈ, ਜੋ ਕਿ ਭਾਰਤੀ ਵਿਆਹਾਂ 'ਚ ਫਿਲਹਾਲ ਕਦੇ ਨਹੀਂ ਵੇਖਿਆ ਜਾਂਦਾ।


ਇੱਕ ਇੰਸਟਾਗ੍ਰਾਮ ਵੀਡੀਓ 'ਚ ਲਾੜਾ ਆਪਣੀ ਲਾੜੀ ਦੇ ਗਲੇ 'ਚ ਰਸਮਾਂ ਦੌਰਾਨ ਮੰਗਲਸੂਤਰ ਪਾਉਂਦਾ ਦਿਖਾਈ ਦਿੰਦਾ ਹੈ। ਉੱਥੇ ਮੌਜੂਦ ਉਸ ਦੀ ਮਾਂ ਲਾੜੀ ਦੀ ਮਦਦ ਕਰ ਰਹੀ ਹੈ। ਲਾੜਾ ਅਤੇ ਲਾੜੀ ਦੇ ਚਿਹਰੇ ਇੱਕ ਦੂਜੇ ਦੇ ਬਹੁਤ ਨੇੜੇ ਹਨ ਅਤੇ ਉਹ ਆਪਣੀ ਲਾੜੀ ਨੂੰ ਚੁੰਮਣਾ ਚਾਹੁੰਦਾ ਹੈ, ਪਰ ਉਸ ਨੂੰ ਆਪਣੇ ਪਰਿਵਾਰ ਅਤੇ ਪੰਡਿਤ ਦੇ ਸਾਹਮਣੇ ਸ਼ਰਮ ਆ ਰਹੀ ਹੁੰਦੀ ਹੈ। ਲਾੜਾ ਆਪਣਾ ਚਿਹਰਾ ਅੱਗੇ ਵੱਲ ਕਰਦਾ ਹੈ, ਉਦੋਂ ਹੀ ਲਾੜੀ ਉਸ ਦੇ ਬੁੱਲ੍ਹਾਂ 'ਤੇ ਕਿਸ ਕਰ ਦਿੰਦੀ ਹੈ।



ਯੂਜਰਸ ਦੇ ਮਿਲੇ-ਜੁਲੇ ਰਿਐਕਸ਼ਨ


ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਵਾਇਰਲ ਹੋਈ ਵੀਡੀਓ 'ਚ ਲਾੜਾ-ਲਾੜੀ ਦੇ ਇਨ੍ਹਾਂ ਰੋਮਾਂਟਿਕ ਪਲ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਆਲੇ-ਦੁਆਲੇ ਹਰ ਕੋਈ ਮੁਸਕਰਾਉਂਦਾ ਹੈ। ਇਹ ਵੀਡੀਓ ਆਨਲਾਈਨ ਸ਼ੇਅਰ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਈ ਨੇਟੀਜ਼ਨਸ ਨੂੰ ਇਹ ਵੀਡੀਓ ਕਾਫੀ ਦਿਲਚਸਪ ਲੱਗੀ ਅਤੇ ਇਸ ਜੋੜੇ ਨੂੰ ਬਹੁਤ ਕਿਊਟ ਦੱਸਿਆ। ਹਾਲਾਂਕਿ ਬਹੁਤ ਸਾਰੇ ਨੇਟੀਜ਼ਨਸ ਨੇ ਕਿਹਾ ਕਿ ਇਹ ਭਾਰਤੀ ਪਰੰਪਰਾਵਾਂ ਦੇ ਵਿਰੁੱਧ ਹੈ ਅਤੇ ਅਜਿਹੀ ਹਰਕਤ ਪੰਡਿਤ ਦੇ ਸਾਹਮਣੇ ਮੰਡਪ 'ਚ ਨਹੀਂ ਕਰਨੀ ਚਾਹੀਦੀ। ਭਾਰਤੀ ਵਿਆਹ ਦੌਰਾਨ ਅਜਿਹੀਆਂ ਹਰਕਤਾਂ ਨੂੰ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।