Trending Shadi Ka Video: ਵਿਆਹ ਦੌਰਾਨ ਲਾੜਾ-ਲਾੜੀ (Bride & Groom) ਵਿਚਕਾਰ ਖੱਟੇ-ਮਿੱਠੇ ਝਗੜੇ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਇਸ ਵੀਡੀਓ 'ਚ ਇਨ੍ਹਾਂ ਦੋਹਾਂ ਜੋੜਿਆਂ ਨੇ ਵਿਆਹ ਦੀ ਸਟੇਜ ਨੂੰ ਅਖਾੜਾ ਹੀ ਬਣਾ ਦਿੱਤਾ। ਦਰਅਸਲ ਲਾੜੇ ਵੱਲੋਂ ਮਠਿਆਈ ਨਾ ਖਾਣ 'ਤੇ ਲਾੜੀ ਨੂੰ ਗੁੱਸਾ ਆ ਜਾਂਦਾ ਹੈ ਅਤੇ ਅਗਲੇ ਹੀ ਪਲ ਹੰਗਾਮਾ ਸ਼ੁਰੂ ਹੋ ਜਾਂਦਾ ਹੈ।


ਟਵਿੱਟਰ 'ਤੇ ਕਥਿਤ ਵਿਆਹ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਜੈਮਾਲ ਸਮੇਂ ਇੱਕ ਨਵੇਂ ਵਿਆਹੇ ਜੋੜੇ ਨੂੰ ਇੱਕ-ਦੂਜੇ ਨੂੰ ਥੱਪੜ ਮਾਰਦੇ ਦੇਖਿਆ ਜਾ ਸਕਦਾ ਹੈ। ਇਸ ਪੂਰੀ ਵੀਡੀਓ ਨੂੰ ਦੇਖ ਕੇ ਲੋਕ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਪਾ ਰਹੇ ਹਨ।


ਮਜ਼ੇਦਾਰ ਵੀਡੀਓ ਹੋਈ ਵਾਇਰਲ


ਆਪਣੇ ਮਜ਼ੇਦਾਰ ਕੰਟੈਂਟ ਕਾਰਨ ਲਾੜਾ-ਲਾੜੀ ਦੀ ਲੜਾਈ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਲੋਕਾਂ ਦਾ ਕਾਫੀ ਮਨੋਰੰਜਨ ਕਰ ਰਹੀ ਹੈ ਅਤੇ ਯੂਜ਼ਰਸ ਵੀਡੀਓ ਨੂੰ ਤੇਜ਼ੀ ਨਾਲ ਸ਼ੇਅਰ ਵੀ ਕਰ ਰਹੇ ਹਨ। ਇਸ ਪੋਸਟ 'ਤੇ ਇਕ ਯੂਜ਼ਰ ਨੇ ਟਿੱਪਣੀ ਕੀਤੀ, "ਵਿਆਹ ਦਾ ਸੀਜ਼ਨ ਚੱਲ ਰਿਹਾ ਹੈ, ਫੋਟੋਸ਼ੂਟ 'ਤੇ ਜ਼ਿਆਦਾ ਧਿਆਨ ਨਾ ਦਿਓ, ਨਹੀਂ ਤਾਂ ਇਹ ਮਹਿੰਗਾ ਪੈ ਸਕਦਾ ਹੈ। ਜਨਹਿੱਤ 'ਚ ਜ਼ਰੂਰੀ ਜਾਣਕਾਰੀ।" ਵੀਡੀਓ 'ਤੇ ਇੱਕ ਮਜ਼ੇਦਾਰ ਟੈਕਸਟ ਵੀ ਪਾਇਆ ਗਿਆ ਹੈ, ਜਿਸ 'ਤੇ ਲਿਖਿਆ ਹੈ, "36 ਦੇ 36 ਗੁਣ ਮਿਲ ਰਹੇ ਹਨ।"



ਕੀ ਹੈ ਵੀਡੀਓ ਦੀ ਸੱਚਾਈ?


ਟਵਿਟਰ 'ਤੇ ਇਸ ਵੀਡੀਓ ਨੂੰ ਸੱਚੀ ਘਟਨਾ ਦੱਸਦੇ ਹੋਏ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਅੰਨ੍ਹੇਵਾਹ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਨੇਟੀਜ਼ਨਜ਼ ਨੇ ਦਾਅਵਾ ਕੀਤਾ ਕਿ ਪਤਨੀ ਨੇ ਆਪਣੇ ਪਤੀ ਨੂੰ ਥੱਪੜ ਮਾਰਿਆ, ਜੋ ਖਾਣਾ ਖਾਣ ਦੀ ਬਜਾਏ ਤਸਵੀਰਾਂ ਕਲਿੱਕ ਕਰਵਾਉਣ 'ਚ ਰੁੱਝਿਆ ਹੋਇਆ ਸੀ ਪਰ ਜਦੋਂ ਵਾਇਰਲ ਦਾਅਵੇ ਦੀ ਪੁਸ਼ਟੀ ਹੋਈ ਤਾਂ ਪਤਾ ਲੱਗਾ ਕਿ ਵਾਇਰਲ ਵੀਡੀਓ ਸਕ੍ਰਿਪਟਿਡ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।