ਉੱਤਰ ਪ੍ਰਦੇਸ਼ ਦੇ ਮੇਰਠ 'ਚ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ ਜਦੋਂ DJ 'ਤੇ ਨੱਚਦੇ ਸਮੇਂ ਲਾੜੀ ਦੀ ਚਚੇਰੀ ਭੈਣ ਦੀ ਮੌਤ ਹੋ ਗਈ। ਲੜਕੀ ਜਿਸਦਾ ਨਾਮ ਰਿਮਸ਼ਾ ਦੱਸਿਆ ਜਾ ਰਿਹਾ ਹੈ ਆਪਣੀ ਚਚੇਰੀ ਭੈਣ ਦੇ ਹਲਦੀ ਪ੍ਰੋਗਰਾਮ 'ਚ ਡਾਂਸ ਕਰਦੇ ਸਮੇਂ ਹੇਠਾਂ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ। ਰਿਮਸ਼ਾ ਆਪਣੇ ਚਚੇਰੀ ਭੈਣ ਦੇ ਹਲਦੀ ਪ੍ਰੋਗਰਾਮ ਵਿੱਚ ਇਲਾਕੇ ਦੀਆਂ ਕੁਝ ਕੁੜੀਆਂ ਨਾਲ ਨੱਚ ਰਹੀ ਸੀ। ਨੱਚਦੇ ਹੋਏ ਉਹ ਡਿੱਗ ਪਈ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਦੇ ਮੁਤਾਬਕ ਅਹਿਮਦਨਗਰ ਗਲੀ ਨੰਬਰ 2 ਦੇ ਰਹਿਣ ਵਾਲੇ ਮਹਿਤਾਬ ਦੇ ਛੋਟੇ ਭਰਾ ਆਫਤਾਬ ਦੀ ਬੇਟੀ ਦਾ ਵਿਆਹ ਸੀ ਅਤੇ ਬਰਾਤ ਐਤਵਾਰ ਰਾਤ ਨੂੰ ਆਉਣੀ ਸੀ। ਇਸ ਕਾਰਨ ਘਰ ਵਿੱਚ ਹਲਦੀ ਦਾ ਪ੍ਰੋਗਰਾਮ ਚੱਲ ਰਿਹਾ ਸੀ।
ਪ੍ਰੋਗਰਾਮ ਦੌਰਾਨ ਲਾੜੀ ਦੀ ਚਚੇਰੀ ਭੈਣ ਰਿਮਸ਼ਾ ਅਤੇ ਇਲਾਕੇ ਦੀਆਂ ਕੁਝ ਹੋਰ ਕੁੜੀਆਂ ਡੀਜੇ 'ਤੇ ਨੱਚ ਰਹੀਆਂ ਸਨ ਜਦੋਂ ਰਿਮਸ਼ਾ ਡਿੱਗ ਪਈ। ਨਾਲ ਨੱਚ ਰਹੀ ਕੁੜੀਆਂ ਨੇ ਉਸਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜਦੋਂ ਰਿਮਸ਼ਾ ਨਾ ਉੱਠੀ ਤਾਂ ਕੁੜੀਆਂ ਵਿਚ ਚੀਕ ਚਿਹਾੜਾ ਮੱਚ ਗਿਆ।ਇਸ ਦੌਰਾਨ ਘਰ 'ਚ ਰੌਲਾ ਪੈ ਗਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਰਿਮਸ਼ਾ ਨੂੰ ਪ੍ਰਾਈਵੇਟ ਡਾਕਟਰ ਕੋਲ ਲੈ ਗਏ, ਜਿੱਥੇ ਡਾਕਟਰ ਨੇ ਰਿਮਸ਼ਾ ਨੂੰ ਮ੍ਰਿਤਕ ਐਲਾਨ ਦਿੱਤਾ। ਰਿਮਸ਼ਾ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਹਫੜਾ-ਦਫੜੀ ਦਾ ਮਾਹੌਲ ਹੈ, ਪਰਿਵਾਰਕ ਮੈਂਬਰਾਂ ਨੇ ਫਿਲਹਾਲ ਵਿਆਹ ਦਾ ਪ੍ਰੋਗਰਾਮ ਰੋਕ ਦਿੱਤਾ ਹੈ।
ਆਸ-ਪਾਸ ਦੇ ਲੋਕਾਂ ਅਨੁਸਾਰ ਮ੍ਰਿਤਕ ਰਿਮਸ਼ਾ ਦੌਰੇ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਮ੍ਰਿਤਕ ਰਿਮਸ਼ਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਾਂਸ ਦੌਰਾਨ ਉਸ ਨੂੰ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਡਿੱਗ ਕੇ ਮੌਤ ਹੋ ਗਈ। ਇੰਸਪੈਕਟਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।