ਨਿੱਤ ਨਵੇਂ ਚੜ੍ਹਦੇ ਦਿਨ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੁੰਦੇ ਹਨ। ਜ਼ਿਆਦਾਤਰ ਵੀਡੀਓਜ਼ ‘ਚ ਲੋਕ ਡਾਂਸ ਕਰਦੇ ਜਾਂ ਅਜਬ ਗਜਬ ਹਰਕਤਾਂ ਕਰਦੇ ਨਜ਼ਰ ਆਉਂਦੇ ਹਨ। ਪਰ ਇਸ ਵਾਰ ਅਜਿਹਾ ਕੋਈ ਵੀਡੀਓ ਨਹੀਂ, ਸਗੋਂ ਸੋਸ਼ਲ ਮੀਡੀਆ ‘ਤੇ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖ ਕੇ ਲੋਕ ਕੁਮੈਂਟ ਵੀ ਕਰ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਆਖਰ ਕੀ ਨਜ਼ਰ ਆ ਰਿਹਾ ਹੈ।

ਆਂਡੇ ਚੋਰੀ ਕਰਦੀ ਫੜੀ ਗਈ ਆਂਟੀ:ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਦੁਕਾਨ ‘ਤੇ ਦੋ ਔਰਤਾਂ ਖੜ੍ਹੀਆਂ ਹਨ। ਦੁਕਾਨਦਾਰ ਕਿਸੇ ਕੰਮ ਵਿੱਚ ਹੀ ਰੁੱਝਿਆ ਹੋਇਆ ਹੈ। ਸ਼ਾਇਦ ਉਹ ਇਨ੍ਹਾਂ ਔਰਤਾਂ ਦੇ ਕੰਮ ਵਿਚ ਹੀ ਲੱਗਾ ਹੋਇਆ ਹੈ। ਦੁਕਾਨਦਾਰ ਦੇ ਪਿੱਛੇ ਖੜ੍ਹੀ ਇੱਕ ਔਰਤ ਨੂੰ ਅਚਾਨਕ ਪਤਾ ਨਹੀਂ ਕੀ ਸੁਝਦਾ ਹੈ ਹੈ ਅਤੇ ਉਹ ਉੱਥੋਂ ਆਂਡੇ ਚੋਰੀ ਕਰਨ ਲੱਗ ਜਾਂਦੀ ਹੈ। ਆਂਟੀ ਪਹਿਲੇ ਦੋ ਆਂਡੇ ਚੋਰੀ ਕਰਕੇ ਬੈਗ ਵਿੱਚ ਰੱਖ ਦਿੰਦੀ ਹੈ।

ਇਸ ਤੋਂ ਬਾਅਦ ਜਿਵੇਂ ਹੀ ਉਹ ਹੋਰ ਦੋ ਹੋਰ ਅੰਡੇ ਚੋਰੀ ਕਰਦੀ ਹੈ ਤਾਂ ਦੁਕਾਨਦਾਰ ਨੂੰ ਸ਼ੱਕ ਹੋ ਜਾਂਦਾ ਹੈ। ਜਦੋਂ ਉਹ ਬੈਗ ਚੈੱਕ ਕਰਦਾ ਹੈ ਤਾਂ ਆਂਟੀ ਵੀ ਬੜੇ ਹੀ ਕਾਨਫੀਡੈਂਸ ਨਾਲ ਬੈਗ ਦਿਖਾਉਂਦੀ ਹੈ ਜਿਸ ਵਿਚ ਆਂਡੇ ਰੱਖੇ ਹੋਏ ਹਨ। ਜਿਵੇਂ ਹੀ ਦੁਕਾਨਦਾਰ ਨੂੰ ਸੱਚਾਈ ਪਤਾ ਲੱਗਦੀ ਹੈ ਤਾਂ ਆਂਟੀ ਕਹਿੰਦੀ ਹੈ ਕਿ ਅਸੀਂ ਇਹ ਆਂਡੇ ਕਿਤੇ ਹੋਰ ਤੋਂ ਲੈ ਕੇ ਆਏ ਹਾਂ। ਇਸ ਤੋਂ ਬਾਅਦ ਉਹ ਦੱਸਦਾ ਹੈ ਕਿ ਇੱਥੇ ਕੈਮਰਾ ਲੱਗਾ ਹੈ ਅਤੇ ਫਿਰ ਬਹਿਸ ਸ਼ੁਰੂ ਹੋ ਜਾਂਦੀ ਹੈ।

ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਲਿਖਿਆ- ਇਸ ਲਈ ਅੱਜਕਲ ਸੀਸੀਟੀਵੀ ਜ਼ਿਆਦਾ ਜ਼ਰੂਰੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ- ਅਜੋਕੇ ਸਮੇਂ ਵਿੱਚ ਔਰਤਾਂ ਵਿੱਚ ਆਤਮ ਸਨਮਾਨ ਹੋਣ ਇੱਕ ਦੁਰਲੱਭ ਇਤਫ਼ਾਕ ਹੈ।

ਨੋਟ: ਪੰਜਾਬੀਦੀਆਂਬ੍ਰੇਕਿੰਗਖ਼ਬਰਾਂਪੜ੍ਹਨਲਈਤੁਸੀਂਸਾਡੇਐਪਨੂੰਡਾਊਨਲੋਡਕਰਸਕਦੇਹੋ।ਜੇਤੁਸੀਂਵੀਡੀਓਵੇਖਣਾਚਾਹੁੰਦੇਹੋਤਾਂ ABP ਸਾਂਝਾਦੇ YouTube ਚੈਨਲਨੂੰ Subscribe ਕਰਲਵੋ। ABP ਸਾਂਝਾਸਾਰੇਸੋਸ਼ਲਮੀਡੀਆਪਲੇਟਫਾਰਮਾਂਤੇਉਪਲੱਬਧਹੈ।ਤੁਸੀਂਸਾਨੂੰਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟਅਤੇਡੇਲੀਹੰਟ 'ਤੇਵੀਫੋਲੋਕਰਸਕਦੇਹੋ।