ਥਾਈਲੈਂਡ ਤੋਂ ਇਕ ਹੈਰਾਨੀਜਨਕ ਖਬਰ ਆਈ ਹੈ। ਇੱਥੇ, ਮਸ਼ਹੂਰ ਰਾਜਨੇਤਾ ਪ੍ਰਪਾਪੋਰਨ ਚੋਵਾਡਕੋਹ (Prapaporn Choeiwadkoh) ਨੂੰ ਉਨ੍ਹਾਂ ਦੇ ਪਤੀ ਟੀ ਨੇ ਆਪਣੇ ਹੀ ਗੋਦ ਲਏ 24 ਸਾਲਾ ਬੇਟੇ ਨਾਲ ਇਤਰਾਜ਼ਯੋਗ ਹਾਲਾਤਾਂ ਵਿੱਚ ਫੜ ਲਿਆ ਹੈ। ਦੋਹਾਂ ਦਾ ਇਹ ਪੁੱਤਰ ਸੰਨਿਆਸੀ ਹੈ। ਪ੍ਰਪਾਪੋਰਨ ਦੇ ਪਤੀ ਨੇ ਦੋਵਾਂ ਦਾ ਵੀਡੀਓ ਵੀ ਬਣਾਇਆ ਅਤੇ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।


ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਆਸਤਦਾਨ ਪ੍ਰਪਾਪੋਰਨ ਨੂੰ ਜਨਤਕ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਸਾਊਥ ਚਾਈਨਾ ਮਾਰਨਿੰਗ ਪੋਸਟ (ਐਸਸੀਐਮਪੀ) ਦੀ ਰਿਪੋਰਟ ਦੇ ਅਨੁਸਾਰ, ਚੋਵਾਡਕੋਹ ਅਤੇ ਉਸਦੇ ਪਤੀ ਟੀ ਨੇ ਪਿਛਲੇ ਸਾਲ ਇੱਕ ਮੰਦਰ ਤੋਂ ਭਿਕਸ਼ੂ ਫਰਾ ਮਹਾ ਨੂੰ ਗੋਦ ਲਿਆ ਸੀ। ਡੇਲੀ ਮੇਲ ਦੇ ਅਨੁਸਾਰ, ਟੀ ਨੂੰ ਪਹਿਲਾਂ ਹੀ ਆਪਣੀ ਪਤਨੀ ਦੀ ਆਪਣੇ ਪੁੱਤਰ ਨਾਲ ਨੇੜਤਾ ਬਾਰੇ ਸ਼ੱਕ ਸੀ। ਘਟਨਾ ਵਾਲੇ ਦਿਨ, ਜਦੋਂ ਪ੍ਰਪਾਪੋਰਨ ਨੇ ਉਸ ਦੀਆਂ ਕਾਲਾਂ ਦਾ ਜਵਾਬ ਨਹੀਂ ਦਿੱਤਾ, ਤਾਂ ਉਹ ਜਲਦੀ ਘਰ ਚਲਾ ਗਿਆ। ਉਸ ਨੇ ਇੱਥੇ ਜੋ ਦੇਖਿਆ, ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਦੇਖਿਆ ਕਿ ਦੋਵੇਂ ਇਤਰਾਜ਼ਯੋਗ ਹਾਲਤ ਵਿਚ ਸਨ। ਟੀ ਨੇ ਡੇਲੀ ਮੇਲ ਨੂੰ ਕਿਹਾ: 'ਜਦੋਂ ਮੈਂ ਉਨ੍ਹਾਂ ਨੂੰ ਇਕੱਠੇ ਦੇਖਿਆ ਤਾਂ ਪੈਰਾਂ ਹੇਠੋਂ ਜ਼ਮੀਨ ਤਿਲਕ ਗਈ, ਮੈਨੂੰ ਬਹੁਤ ਧੋਖਾ ਮਹਿਸੂਸ ਹੋਇਆ। ਮੈਂ ਉਸਦੇ ਲਈ ਸੋਨੇ ਤੋਂ ਲੈਕੇ ਕਈ ਮਹਿੰਗੇ ਤੋਹਫ਼ੇ ਲੈ ਕੇ ਆਉਂਦਾ ਸੀ।


ਉਸ ਨੇ ਦੱਸਿਆ ਕਿ 'ਮੈਂ ਪਹਿਲਾਂ ਵੀ ਪਤਨੀ ਨੂੰ ਬੇਟੇ ਦੇ ਕੈਬਿਨ 'ਚ ਜਾਂਦੇ ਦੇਖਿਆ ਸੀ ਜਦੋਂ ਚਾਰੇ ਪਾਸੇ ਪਰਦੇ ਲੱਗੇ ਹੋਏ ਸਨ। ਮੈਂ ਕਾਫੀ ਦੇਰ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਜਵਾਬ ਨਾ ਦਿੱਤਾ। ਜਦੋਂ ਉਹ ਬਾਹਰ ਆਈ ਤਾਂ ਮੈਨੂੰ ਸ਼ੱਕ ਹੋਇਆ, ਪਰ ਉਸ ਨੇ ਕਿਹਾ ਕਿ ਉਹ ਉਸਦੇ ਨਾਲ ਪ੍ਰਾਰਥਨਾ ਕਰ ਰਹੀ ਸੀ। ਉਸ ਨੇ ਅੱਗੇ ਕਿਹਾ, ਮੈਨੂੰ ਲੱਗਦਾ ਹੈ ਕਿ ਲੜਕੇ ਨੇ ਮੇਰੀ ਪਤਨੀ ਨੂੰ ਧੋਖਾ ਦੇ ਕੇ ਵਰਗਲਾ ਲਿਆ ਹੈ ਅਤੇ ਹੁਣ ਭੱਜ ਗਿਆ ਹੈ।


ਜਦੋਂ ਟੀ ਨੇ ਦੋਨਾਂ ਨੂੰ ਅਣਉਚਿਤ ਹਾਲਾਤਾਂ ਵਿੱਚ ਬਿਸਤਰੇ 'ਤੇ ਇਕੱਠੇ ਦੇਖਿਆ, ਤਾਂ ਉਸਨੇ ਉਨ੍ਹਾਂ ਦੀ ਫਿਲਮ ਬਣਾ ਲਈ। ਬੈੱਡਸ਼ੀਟ ਨੂੰ ਖਿੱਚਦਿਆਂ ਉਸਨੇ ਕਿਹਾ - ਤੁਸੀਂ ਦੋਵੇਂ ਹੁਣ ਖੁਸ਼ ਹੋ? ਹੁਣ ਪ੍ਰਪਾਪੋਰਨ ਨੇ ਵਾਇਰਲ ਹੋ ਰਹੇ ਵੀਡੀਓ 'ਤੇ ਜਵਾਬ ਦਿੱਤਾ ਹੈ। ਉਸ ਨੇ ਕਿਹਾ- ਸਾਡੇ ਵਿਚਕਾਰ ਅਜਿਹਾ ਕੁਝ ਨਹੀਂ ਹੋਇਆ ਜਿਵੇਂ ਲੱਗਦਾ ਹੈ। ਬੇਟਾ ਮੁਸੀਬਤ ਵਿੱਚ ਸੀ ਇਸ ਲਈ ਅਸੀਂ ਗੱਲ ਕਰ ਰਹੇ ਸੀ।