IPL Trending Video: ਆਈਪੀਪੀਐਲ ਦਾ ਸੀਜ਼ਨ 16 ਅੱਜ ਯਾਨੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਪਹਿਲੇ ਮੈਚ 'ਚ ਗੁਜਰਾਤ ਟਾਈਟਨਸ ਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਖੇਡਿਆ ਜਾ ਰਿਹਾ ਹੈ। ਜਿਸ ਨੇ ਦੋ ਵਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤਿਆ ਹੈ। ਅਹਿਮਦਾਬਾਦ 'ਚ ਵੀਰਵਾਰ ਨੂੰ ਭਾਰੀ ਮੀਂਹ ਕਾਰਨ ਚੇਨਈ ਦੇ ਖਿਡਾਰੀਆਂ ਦੇ ਅਭਿਆਸ ਸੈਸ਼ਨ 'ਚ ਵਿਘਨ ਪਿਆ ਸੀ। ਬਾਰਿਸ਼ ਦੌਰਾਨ ਖਿਡਾਰੀਆਂ ਨੂੰ ਵੀ ਆਰਾਮ ਮਿਲਿਆ, ਇਸ ਦੌਰਾਨ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਹੋਰ ਖਿਡਾਰੀਆਂ ਦੇ ਨਾਲ ਭਾਰਤੀ ਸਨੈਕਸ ਦਾ ਆਨੰਦ ਲਿਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਅਹਿਮਦਾਬਾਦ 'ਚ ਵੀਰਵਾਰ ਸ਼ਾਮ ਨੂੰ ਮੈਚ ਅਭਿਆਸ ਦੌਰਾਨ ਤੇਜ਼ ਬਾਰਿਸ਼ ਸ਼ੁਰੂ ਹੋ ਗਈ, ਜਿਸ ਕਾਰਨ ਖਿਡਾਰੀਆਂ ਨੂੰ ਨਾ ਚਾਹੁੰਦੇ ਹੋਏ ਵੀ ਅਭਿਆਸ ਮੈਚ ਵਿਚਾਲੇ ਹੀ ਰੋਕਣਾ ਪਿਆ। ਇਸ ਦੌਰਾਨ ਧੋਨੀ ਦੇ ਨਾਲ ਟੀਮ ਦੇ ਫਿਜ਼ੀਓ ਦੀਪਕ ਚਾਹਰ, ਬੇਨ ਸਟੋਕਸ, ਡੇਵੋਨ ਕਾਨਵੇਅ ਅਤੇ ਚੇਨਈ ਸੁਪਰ ਕਿੰਗਜ਼ ਦੇ ਹੋਰ ਖਿਡਾਰੀ ਜਲੇਬੀ ਅਤੇ ਫਾਫੜਾ ਖਾਂਦੇ ਵੀਡੀਓ 'ਚ ਕੈਦ ਹੋਏ ਹਨ। ਇਸ ਵਾਇਰਲ ਵੀਡੀਓ 'ਚ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਸੁਆਦੀ ਗੁਜਰਾਤੀ ਸਨੈਕਸ ਜਲੇਬੀ, ਗ੍ਰਹਟੀ ਅਤੇ ਫਾਫੜਾ ਖਾਂਦੇ ਨਜ਼ਰ ਆ ਰਹੇ ਹਨ। ਟੀਮ ਦੇ ਇਸ ਦਿਲਚਸਪ ਵੀਡੀਓ ਨੂੰ CSK ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਇਹ ਤਾਂ ਸਾਰੇ ਜਾਣਦੇ ਹਨ ਕਿ ਆਈਪੀਐਲ ਦੇ ਪਿਛਲੇ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਸੀ। ਆਈਪੀਐੱਲ ਦੇ 15ਵੇਂ ਸੀਜ਼ਨ 'ਚ ਇਹ ਟੀਮ ਨੌਵੇਂ ਸਥਾਨ 'ਤੇ ਖਿਸਕ ਗਈ ਸੀ। ਹਾਲਾਂਕਿ, ਸੀਐਸਕੇ ਨੇ ਮਿੰਨੀ ਨਿਲਾਮੀ ਵਿੱਚ ਇਸ ਮੌਜੂਦਾ ਸੀਜ਼ਨ ਲਈ ਕੁਝ ਮਹਾਨ ਖਿਡਾਰੀਆਂ ਨੂੰ ਖਰੀਦਿਆ ਹੈ। ਅਜਿਹੇ 'ਚ ਟੀਮ ਪਲੇਆਫ 'ਚ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰੇਗੀ ਅਤੇ ਜ਼ਾਹਿਰ ਹੈ ਕਿ ਉਹ IPL 2023 ਦਾ ਖਿਤਾਬ ਵੀ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ।
ਇਸ ਸੀਜ਼ਨ 'ਚ ਮੁਕੇਸ਼ ਚੌਧਰੀ ਅਤੇ ਕਾਇਲ ਜੇਮਸਨ ਦੀ ਗੈਰ-ਮੌਜੂਦਗੀ ਕਾਰਨ ਟੀਮ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਬੇਨ ਸਟੋਕਸ ਦੇ ਆਉਣ ਨਾਲ ਚੇਨਈ ਸੁਪਰ ਕਿੰਗਜ਼ ਦੀ ਟੀਮ ਵੀ ਮਜ਼ਬੂਤ ਹੋਈ ਹੈ। ਇਸ ਸਾਲ ਦੀਪਕ ਚਾਹਰ ਵੀ ਇਸ ਟੀਮ ਵੱਲੋਂ ਖੇਡ ਰਹੇ ਹਨ। ਸੱਟ ਕਾਰਨ ਉਹ ਆਈਪੀਐਲ ਦੇ ਪਿਛਲੇ ਸੀਜ਼ਨ ਵਿੱਚ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ।