Amazing Viral Video: ਨਾਗਾਲੈਂਡ ਦੇ ਮੰਤਰੀ ਤੇਮਜੇਨ ਇਮਨਾ ਅਲੌਂਗ (Temjen Imna Along) ਨੂੰ ਅਕਸਰ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਦੇ ਦੇਖਿਆ ਜਾਂਦਾ ਹੈ। ਉਹ ਆਪਣੀਆਂ ਕ੍ਰਿਸਪੀ ਅਤੇ ਮਜ਼ਾਕੀਆ ਪੋਸਟਾਂ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਹਰ ਕੋਈ ਉਨ੍ਹਾਂ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਸੋਸ਼ਲ ਮੀਡੀਆ 'ਤੇ ਅਸੀਂ ਅਕਸਰ ਵਿਦਿਆਰਥੀਆਂ ਦੇ ਕਲਾਸਰੂਮ 'ਚ ਮਸਤੀ ਕਰਦੇ ਜਾਂ ਗੀਤ ਗਾਉਂਦੇ ਹੋਏ ਵੀਡੀਓ ਦੇਖਦੇ ਹਾਂ। ਇਸ ਨੂੰ ਦੇਖ ਕੇ ਯੂਜ਼ਰਸ ਦਾ ਮਨੋਰੰਜਨ ਹੁੰਦਾ ਹੈ। ਅਜਿਹੇ 'ਚ ਹਰ ਕੋਈ ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਾ ਰਹਿੰਦਾ ਹੈ। ਹਾਲ ਹੀ 'ਚ ਤੇਮਜੇਨ ਇਮਨਾ ਅਲੌਂਗ ਨੇ ਵੀ ਅਜਿਹਾ ਹੀ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਇਹ ਵੀਡੀਓ ਅੱਗ ਵਾਂਗ ਫੈਲ ਰਹੀ ਹੈ।
ਕਲਾਸਰੂਮ 'ਚ ਗੀਤ ਗਾ ਰਿਹਾ ਹੈ ਬੱਚਾ
ਤੇਮਜੇਨ ਇਮਨਾ ਅਲੌਂਗ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਇਕ ਪਿਆਰਾ ਬੱਚਾ ਕਲਾਸ 'ਚ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ। ਬੱਚਾ ਸਾਰੀ ਜਮਾਤ ਦੇ ਸਾਹਮਣੇ ਗੀਤ ਦੀ ਧੁਨ 'ਚ ਗੁਆਚਿਆ ਗੀਤ ਗਾ ਰਿਹਾ ਹੈ। ਇਸ ਨੂੰ ਦੇਖ ਕੇ ਯੂਜ਼ਰਸ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਪਾ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਤੇਮਜੇਨ ਇਮਨਾ ਅਲੌਂਗ ਨੇ ਕੈਪਸ਼ਨ 'ਚ ਲਿਖਿਆ, "ਜ਼ਿੰਦਗੀ 'ਚ ਸਿਰਫ਼ ਇੰਨਾ ਕੌਂਫੀਡੈਂਸ ਚਾਹੀਦਾ ਹੈ। ਜ਼ਿੰਦਗੀ ਜੀਉਣ ਲਈ ਨਜ਼ਰਾਂ ਦੀ ਨਹੀਂ, ਨਜ਼ਾਰਿਆਂ ਦੀ ਲੋੜ ਹੁੰਦੀ ਹੈ।"
ਯੂਜਰਸ ਨੇ ਵਿਦਿਆਰਥੀ ਦੀ ਕੀਤਾ ਤਾਰੀਫ਼
ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਸਫਲ ਹੋ ਰਹੀ ਹੈ, ਜੋ ਤੇਜ਼ੀ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 4 ਲੱਖ 15 ਹਜ਼ਾਰ ਤੋਂ ਵੱਧ ਵਿਊਜ਼ ਅਤੇ 27 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਲਗਾਤਾਰ ਕਮੈਂਟ ਕਰਦੇ ਹੋਏ ਯੂਜ਼ਰਸ ਬੱਚੇ ਦੇ ਆਤਮਵਿਸ਼ਵਾਸ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਕੁਝ ਯੂਜ਼ਰਸ ਨੇ ਬੱਚੇ ਦੇ ਪਿੱਛੇ ਬੈਠੀਆਂ ਕੁੜੀਆਂ ਦੇ ਰਿਐਕਸ਼ਨ 'ਤੇ ਧਿਆਨ ਦਿੰਦੇ ਹੋਏ ਕਿਹਾ ਹੈ ਕਿ ਹਰ ਕੋਈ ਉਸ ਲੜਕੇ ਤੋਂ ਪ੍ਰਭਾਵਿਤ ਨਜ਼ਰ ਆ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।