Viral Video : ਭਾਰੀ ਮੀਂਹ ਕਾਰਨ ਕਈ ਵਾਰ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਓਥੇ ਹੀ ਅਸਮਾਨੀ ਬਿਜਲੀ ਡਿੱਗਣ ਕਾਰਨ ਹਰ ਸਾਲ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਕਸਰ ਹੀ ਬਿਜਲੀ ਡਿੱਗਣ ਕਾਰਨ ਖੇਤ ਵਿੱਚ ਕੰਮ ਕਰ ਰਹੇ ਕਿਸਾਨ ਦੀ ਮੌਤ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ 'ਚ ਬਿਜਲੀ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਬਿਜਲੀ ਡਿੱਗਣ ਨਾਲ ਭਾਰੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ।



 

ਅਸਮਾਨੀ ਬਿਜਲੀ ਡਿੱਗਣ ਦੀ ਵਾਇਰਲ ਵੀਡੀਓ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਚਾਨਕ ਅਸਮਾਨੀ ਆਫ਼ਤ ਆ ਗਈ। ਅਸਮਾਨ ਵਿੱਚ ਕਾਲੇ ਬੱਦਲਾਂ ਦੇ ਵਿਚਕਾਰ ਅਚਾਨਕ ਬਿਜਲੀ ਡਿੱਗਣ ਲੱਗਦੀ ਹੈ। ਇਹ ਵੀਡੀਓ ਦੇਖ ਕੇ ਤੁਸੀਂ ਵੀ ਡਰ ਜਾਵੋਗੇ। ਵੀਡੀਓ 'ਚ ਪਤਾ ਲੱਗ ਰਿਹਾ ਹੈ ਕਿ ਮੌਸਮ ਅਜਿਹਾ ਹੈ ਜਿਵੇਂ ਮੀਂਹ ਪੈ ਰਿਹਾ ਹੋਵੇ। ਇਸ ਦੌਰਾਨ ਤੇਜ਼ ਰਫ਼ਤਾਰ ਨਾਲ ਅਸਮਾਨ ਤੋਂ ਚਮਕਦਾਰ ਰੌਸ਼ਨੀਆਂ ਅਤੇ ਫਿਰ ਤੇਜ਼ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਿੱਥੇ ਬਿਜਲੀ ਡਿੱਗੀ ਹੈ, ਉੱਥੇ ਹੀ ਅੱਗ ਲੱਗ ਗਈ ਹੈ। ਵੀਡੀਓ ਨੂੰ ਜ਼ੂਮ ਨਾਲ ਰਿਕਾਰਡ ਕੀਤਾ ਗਿਆ ਸੀ ,ਜਿਸ ਵਿੱਚ ਪਤਾ ਚੱਲਦਾ ਹੈ ਕਿ ਇੱਕ ਦਰੱਖਤ ਨੂੰ ਅੱਗ ਲੱਗੀ ਹੋਈ ਹੈ। ਬਾਰਾਂ ਸੈਕਿੰਡ ਦੀ ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਡਰ ਸਕਦਾ ਹੈ।

 



ਯੂਜਰ ਕਰ ਰਹੇ ਕੁਮੈਂਟ 

ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਜਿੱਥੇ ਇਹ ਵੀਡੀਓ ਰਿਕਾਰਡ ਕੀਤੀ ਗਈ ਉੱਥੇ ਕੁਝ ਔਰਤਾਂ ਮੌਜੂਦ ਸਨ ਅਤੇ ਉਹ ਹੈਰਾਨ ਰਹਿ ਗਈਆਂ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਅਸਮਾਨੀ ਬਿਜਲੀ ਇੱਕ ਰੁੱਖ 'ਤੇ ਡਿੱਗਦੀ ਹੈ। ਯੂਜ਼ਰਸ ਇਸ ਵੀਡੀਓ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਸੰਭਵ ਤੌਰ 'ਤੇ ਭਵਿੱਖ ਦੇ ਹਥਿਆਰ ਇਸ ਤਰ੍ਹਾਂ ਦੇ ਹੀ ਹੋਣਗੇ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ 'ਕਿਸੇ ਨੇ ਮੰਤਰ ਦਾ ਇਸਤੇਮਾਲ ਕੀਤਾ ਹੈ'। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਹਨ, ਜਿਨ੍ਹਾਂ 'ਚ ਬਿਜਲੀ ਡਿੱਗਣ ਆਫ਼ਤ ਬਣ ਕੇ ਆਈ ਹੈ। ਅਜਿਹੇ ਮੌਸਮ ਤੋਂ ਬਚਣ ਦੀ ਸਲਾਹ ਅਕਸਰ ਦਿੱਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਲੋਕਾਂ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਜਾਨ ਚਲੀ ਜਾਂਦੀ ਹੈ।