ਜ਼ਿਲ੍ਹੇ ਦੀ ਇੱਕ ਮਹਿਲਾ ਇੰਸਪੈਕਟਰ ਨੂੰ ਆਪਣੇ ਪ੍ਰੇਮੀ ਇੰਸਪੈਕਟਰ ਨਾਲ ਚੋਲ-ਮੋਲ ਕਰਨਾ ਮਹਿੰਗਾ ਪੈ ਗਿਆ। ਦੋਵੇਂ ਰੰਗੇ ਹੱਥੀਂ ਫੜੇ ਗਏ। ਇਸ ਤੋਂ ਬਾਅਦ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਹਮਲਾਵਰਾਂ ਨੂੰ ਹਿਰਾਸਤ 'ਚ ਲੈ ਲਿਆ।
ਉਨ੍ਹਾਂ ਖਿਲਾਫ ਐੱਫ.ਆਈ.ਆਰ.ਦਰਜ਼ ਕਰਵਾਈ ਗਈ ਹੈ। ਨਾਲ ਹੀ ਮਹਿਲਾ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਮੀਡੀਆ ਰਿਪੋਟਾਂ ਦੇ ਅਨੁਸਾਰ, ਮਹਿਲਾ ਇੰਸਪੈਕਟਰ ਆਗਰਾ ਦੇ ਸਿਟੀ ਜ਼ੋਨ ਦੇ ਇੱਕ ਥਾਣੇ ਦੀ ਇੰਚਾਰਜ ਹੈ। ਉਸ ਦਾ ਪ੍ਰੇਮੀ ਵੀ ਥਾਣੇਦਾਰ ਹੈ। ਥਾਣੇ ਦੇ ਪਿੱਛੇ ਬਣੇ ਕਮਰੇ ਕੋਲ ਕਾਫੀ ਦੇਰ ਤੱਕ ਹਾਈ ਵੋਲਟੇਜ ਡਰਾਮਾ ਹੁੰਦਾ ਰਿਹਾ।
ਜਾਣਕਾਰੀ ਮੁਤਾਬਕ ਹਮਲਾ ਕਰਨ ਵਾਲੇ ਲੋਕ ਇੰਸਪੈਕਟਰ ਪਵਨ ਕੁਮਾਰ ਦੇ ਸਹੁਰੇ ਪਰਿਵਾਰ ਵੱਲੋਂ ਸਨ। ਜਿਸ ਵਿੱਚ ਉਸ ਦਾ ਪੁੱਤਰ ਅਤੇ ਪਤਨੀ ਵੀ ਸ਼ਾਮਿਲ ਸਨ।
ਪ੍ਰੇਮੀ ਅਤੇ ਮਹਿਲਾ ਇੰਸਪੈਕਟਰ ਦੀ ਬੁਰੀ ਤਰ੍ਹਾਂ ਕੁੱਟਮਾਰ
ਪਤਨੀ ਨੇ ਦੱਸਿਆ ਕਿ ਉਸਦਾ ਪਤੀ ਝੂਠ ਬੋਲ ਕੇ ਘਰੋਂ ਆਇਆ ਸੀ। ਉਹ ਮੁਜ਼ੱਫਰਨਗਰ ਥਾਣੇ ਵਿੱਚ ਤਾਇਨਾਤ ਹੈ। ਉਹ ਘਰੋਂ ਇਹ ਕਹਿ ਕੇ ਆਇਆ ਸੀ ਕਿ ਉਸ ਦੀ ਬਦਲੀ ਪ੍ਰਯਾਗਰਾਜ ਹੋ ਰਹੀ ਹੈ ਅਤੇ ਇੱਥੇ ਮਸਤੀ ਕਰ ਰਿਹਾ ਹੈ। ਇੰਸਪੈਕਟਰ ਨਾਲ ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਥਾਣੇ ਦੇ ਇਨ੍ਹਾਂ ਘਰਾਂ 'ਚੋਂ ਇੱਕ ਘਰ ਵਿੱਚ ਥਾਣਾ ਇੰਚਾਰਜ ਸ਼ੈਲੀ ਰਾਣਾ ਰਹਿੰਦੀ ਹੈ। ਸ਼ਨੀਵਾਰ ਦੁਪਹਿਰ ਅੱਧੇ ਦਰਜਨ ਤੋਂ ਵੱਧ ਲੋਕ ਥਾਣਾ ਇੰਚਾਰਜ ਮਹਿਲਾ ਇੰਸਪੈਕਟਰ ਸ਼ੈਲੀ ਰਾਣਾ ਦੇ ਘਰ ਪੁੱਜੇ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਸ਼ੈਲੀ ਰਾਣਾ ਦੇ ਨਾਲ ਪਵਨ ਕੁਮਾਰ ਨਾਂ ਦਾ ਥਾਣੇਦਾਰ ਬੈੱਡ 'ਤੇ ਪਿਆ ਸੀ। ਲੋਕਾਂ ਨੇ ਦੋਵਾਂ ਇੰਸਪੈਕਟਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹੰਗਾਮਾ ਅਤੇ ਰੌਲਾ ਸੁਣ ਕੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਏਸੀਪੀ ਸਦਰ ਸੁਕੰਨਿਆ ਸ਼ਰਮਾ ਨੇ ਦੱਸਿਆ ਕਿ ਪਵਨ ਕੁਮਾਰ ਨਾਮ ਦਾ ਇੰਸਪੈਕਟਰ ਮੁਜ਼ੱਫਰਨਗਰ ਵਿੱਚ ਤਾਇਨਾਤ ਹੈ। ਉਹ ਆਪਣੀ ਪ੍ਰੇਮਿਕਾ ਇੰਸਪੈਕਟਰ ਸ਼ੈਲੀ ਰਾਣਾ ਥਾਣਾ ਇੰਚਾਰਜ ਰਕਾਬਗੰਜ ਨੂੰ ਮਿਲਣ ਆਗਰਾ ਆਇਆ ਸੀ। ਪੁਲੀਸ ਨੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨਾਲ ਹੀ ਰਕਾਬਗੰਜ ਥਾਣੇ ਦੀ ਇੰਚਾਰਜ ਮਹਿਲਾ ਇੰਸਪੈਕਟਰ ਸ਼ੈਲੀ ਰਾਣਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।