Punjabi style of Santa Claus: ਸੋਸ਼ਲ ਮੀਡੀਆ ਉੱਤੇ ਇੱਕ ਅੰਗਰੇਜ਼ ਵਿਅਕਤੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਸਾਂਤਾ ਕਾਲਜ਼ (Santa Claus) ਵਾਲੀ ਡਰੈੱਸ ਦੇ ਵਿੱਚ ਨਜ਼ਰ ਆ ਰਿਹਾ ਹੈ ਅਤੇ ਪੰਜਾਬੀ ਦੇ ਵਿੱਚ ਸਭ ਨੂੰ ਫ਼ਤਿਹ ਬੁਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ। Gurpinder Pal Singh ਨਾਮ ਦੇ ਇੱਕ ਵਿਅਕਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਕੀਤੀ ਹੈ। ਜਿਸ ਵਿੱਚ ਸਾਂਤਾ ਕਲਾਜ਼ ਦੇ ਕੱਪੜੇ ਪਹਿਨੇ ਇੱਕ ਅੰਗਰੇਜ਼ ਵਿਅਕਤੀ ਕ੍ਰਿਸਮਿਸ ਦੀਆਂ ਵਧਾਈਆਂ ਦੇਣ ਨਾਲ ਪੰਜਾਬੀ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ।


 



ਵੀਡੀਓ ਵਿੱਚ ਦੇਖ ਸਕਦੇ ਹੋ ਸਾਂਤਾ ਜਦੋਂ ਵੀਡੀਓ ਰਿਕਾਰਡ ਕਰਨ ਵਾਲੇ ਸਖ਼ਸ਼ ਦੇ ਕੋਲੋ ਲੰਘਦਾ ਹੈ ਤਾਂ ਪਹਿਲਾਂ ਸਤਿ ਸ੍ਰੀ ਅਕਾਲ ਕਹਿੰਦਾ ਹੈ ਅਤੇ ਫਿਰ ਪੁੱਛਦਾ ਹੈ ਕੀ ਹਾਲ ਨੇ? ਤਾਂ ਪੰਜਾਬੀ ਸਖ਼ਸ਼ ਕਹਿੰਦਾ ਬਹੁਤ ਵਧੀਆ...ਫਿਰ ਅੱਗੋਂ ਸਾਂਤਾ ਵੀ ਪੰਜਾਬੀ ਵਿੱਚ ਬੋਲਦਾ ਹੋਇਆ ਕਹਿੰਦਾ ਹੈ ਕਿ ਠੀਕ ਆ...। ਇਹ ਛੋਟਾ ਜਿਹਾ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ ਕੈਨੇਡਾ ਦੀ ਦੱਸੀ ਜਾ ਰਹੀ ਹੈ। ਯੂਜ਼ਰਸ ਵੀ ਖੂਬ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ - ਸਾਂਤਾ ਜੀ ਲੱਗਦਾ ਪ੍ਰਭਾਤ ਫੇਰੀ ਚੋਂ ਆਇਆ । ਇੱਕ ਹੋਰ ਯੂਜ਼ਰ ਨੇ ਲਿਖਿਆ ਹੈ-ਹਾਹਾਹਾਹਾਹਾ...ਇਹ ਸਾਂਤਾ ਦਾ Epic ਹੈ। 


 






ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ