Viral News: ਜ਼ਰਾ ਸੋਚੋ ਕਿ ਤੁਸੀਂ ਬੀਅਰ ਖ਼ਰੀਦਣ ਦੇ ਲਈ ਠੇਕੇ 'ਤੇ ਖੜ੍ਹੇ ਹੋ ਅਤੇ ਤੁਹਾਡਾ ਪਿਤਾ ਤੁਹਾਨੂੰ ਰੰਗੇ ਹੱਥੀਂ ਬੀਅਰ ਖਰੀਦਦੇ ਫੜ੍ਹ ਲਵੇ। ਇਹ ਸਭ ਸੋਚਣ ਵਿੱਚ ਹੀ ਬੜਾ ਖ਼ਤਰਨਾਕ ਲੱਗਦਾ ਹੈ। ਪਰ ਅਜਿਹਾ ਹੀ ਕੁਝ ਹਰਿਆਣਾ ਦੇ ਇੱਕ ਲੜਕੇ ਨਾਲ ਹੋਇਆ। ਜੋ ਬੀਅਰ ਲੈਣ ਲਈ ਸ਼ਰਾਬ ਦੀ ਦੁਕਾਨ 'ਤੇ ਖੜ੍ਹਾ ਸੀ। ਅਚਾਨਕ ਉਸ ਦਾ ਪਿਤਾ ਉਸ ਦੁਕਾਨ 'ਤੇ ਪਹੁੰਚ ਗਿਆ ਅਤੇ ਉਸ ਨੇ ਲੜਕੇ ਨੂੰ ਬੀਅਰ ਦੀ ਬੋਤਲ ਖ਼ਰੀਦਦਿਆਂ ਦੇਖਿਆ। ਅੱਗੇ ਕੀ ਹੋਇਆ ਵੀਡੀਓ 'ਚ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।


ਵੀਡੀਓ ਪੋਸਟ ਕਰਦੇ ਹੋਏ ਕਿਹਾ ਗਿਆ ਹੈ ਕਿ ਇੱਕ ਹਰਿਆਣਵੀ ਪਿਤਾ ਨੇ ਆਪਣੇ ਬੇਟੇ ਨੂੰ ਠੇਕੇ ਤੋਂ ਬੀਅਰ ਖਰੀਦਦੇ ਹੋਏ ਦੇਖਿਆ। ਇਸ ਤੋਂ ਬਾਅਦ ਉਸ ਨੇ ਆਪਣੀਆਂ ਚੱਪਲਾਂ ਕੱਢ ਲਈਆਂ ਅਤੇ ਆਪਣੇ ਬੇਟੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਠੇਕੇ 'ਤੇ ਹੀ ਲੜਕੇ ਦਾ ਪਿਤਾ ਆਪਣੇ ਬੇਟੇ ਨੂੰ ਚੱਪਲਾਂ ਨਾਲ ਕੁੱਟ ਰਿਹਾ ਹੈ। ਲੜਕਾ ਹੱਥ ਵਿੱਚ ਬੀਅਰ ਦਾ ਕੇਨ ਫੜ ਕੇ ਕਹਿ ਰਿਹਾ ਹੈ, ਪਾਪਾ, ਇਹ ਮੇਰਾ ਨਹੀਂ ਹੈ। ਪਰ ਉਸਦਾ ਪਿਤਾ ਉਸਦੀ ਇੱਕ ਨਹੀਂ ਸੁਣ ਰਿਹਾ ਅਤੇ ਉਸਨੂੰ ਚੱਪਲਾਂ ਨਾਲ ਕੁੱਟਦਾ ਰਿਹਾ। ਲੜਕਾ ਆਪਣੇ ਪਿਤਾ ਨੂੰ ਵਾਰ-ਵਾਰ ਦੱਸਦਾ ਹੈ ਕਿ ਉਹ ਉਸ ਦੇ ਕਿਸੇ ਦੋਸਤ ਨੇ ਮੰਗਵਾਇਆ ਹੈ। ਮੈਂ ਨਹੀਂ ਪੀਂਦਾ, ਤੁਸੀਂ ਮੈਨੂੰ ਕਿਉਂ ਕੁੱਟ ਰਹੇ ਹੋ? ਹਰ ਕੋਈ ਸਾਡੇ ਵੱਲ ਦੇਖ ਰਿਹਾ ਹੈ।
 ਲੋਕਾਂ ਨੇ ਵੀਡੀਓ ਦੇਖ ਕੇ ਕਿਹਾ- ਇਹ ਹੈ ਅਸਲੀ ਪਿਤਾ


ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਧੂਮ ਮਚਾ ਰਹੀ ਹੈ। ਲੋਕ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰ ਰਹੇ ਹਨ। ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ- ਉਸ ਮੁੰਡੇ ਨੂੰ ਦੇਖੋ ਜੋ ਇੰਨੇ ਲੋਕਾਂ ਸਾਹਮਣੇ ਕੁੱਟੇ ਜਾਣ ਦੇ ਬਾਵਜੂਦ ਨਾ ਤਾਂ ਆਪਣੇ ਪਿਤਾ 'ਤੇ ਰੌਲਾ ਪਾਉਂਦਾ ਹੈ ਅਤੇ ਨਾ ਹੀ ਮਨੁੱਖੀ ਅਧਿਕਾਰਾਂ ਦੀ ਬਕਵਾਸ ਕਰਦਾ ਹੈ। ਉਸ ਦੇ ਦਿਮਾਗ ਵਿਚ ਅਜੇ ਵੀ ਇੱਕ ਹੀ ਗੱਲ ਹੈ - ਉਹ ਪਿਤਾ ਹੈ, ਉਹ ਮਾਰ ਸਕਦਾ ਹੈ, । ਦੂਜੇ ਨੇ ਲਿਖਿਆ - ਅੰਕਲ ਬਹੁਤ ਸਹੀ ਕਰ ਰਹੇ ਹਨ, ਉਹ ਆਪਣੇ ਬੇਟੇ ਨੂੰ ਗਲਤ ਰਸਤੇ 'ਤੇ ਜਾਣ ਤੋਂ ਰੋਕ ਰਹੇ ਹਨ। ਇੱਕ ਦਿਨ ਇਹ ਲੜਕਾ ਆਪ ਹੀ ਆਪਣੇ ਪਿਤਾ ਦੀ ਕੁੱਟ ਨੂੰ ਯਾਦ ਕਰੇਗਾ।