White House Security: ਜੇਕਰ ਕੋਈ ਤੁਹਾਨੂੰ ਪੁੱਛਦਾ ਹੈ ਕਿ ਦੁਨੀਆ ਦੀ ਸਭ ਤੋਂ ਸੁਰੱਖਿਅਤ ਬਿਲਡਿੰਗ ਕਿਹੜੀ ਹੈ, ਤਾਂ ਸ਼ਾਇਦ ਤੁਹਾਡਾ ਜਵਾਬ ਵ੍ਹਾਈਟ ਹਾਊਸ ਹੋਵੇਗਾ। ਅਕਸਰ ਲੋਕ ਇਹ ਮੰਨਦੇ ਹਨ ਕਿ ਦੁਨੀਆ ਵਿੱਚ ਸਭ ਤੋਂ ਵੱਧ ਸਿਕਿਊਰਿਟੀ ਅਮਰੀਕਾ ਦੇ ਵ੍ਹਾਈਟ ਹਾਊਸ ਦੀ ਹੋਵੇਗੀ ਪਰ ਅਸਲੀਅਤ ਇਹ ਨਹੀਂ ਹੈ।


ਤੁਸੀਂ ਵ੍ਹਾਈਟ ਹਾਊਸ ਦੀ ਸੁਰੱਖਿਆ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ ਪਰ ਸੁਰੱਖਿਆ ਦੇ ਲਿਹਾਜ਼ ਨਾਲ ਇਕ ਹੋਰ ਇਮਾਰਤ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਹ ਜਗ੍ਹਾ ਵੀ ਅਮਰੀਕਾ 'ਚ ਹੈ ਅਤੇ ਇਸ ਨੂੰ ਦੁਨੀਆ ਦੀ ਸਭ ਤੋਂ ਸੁਰੱਖਿਅਤ ਇਮਾਰਤ ਮੰਨਿਆ ਜਾਂਦਾ ਹੈ।


ਹੁਣ ਇਹ ਜਾਣ ਕੇ ਤੁਹਾਡੇ ਮਨ 'ਚ ਕਈ ਸਵਾਲ ਜ਼ਰੂਰ ਉੱਠ ਰਹੇ ਹੋਣਗੇ ਕਿ ਆਖਿਰ ਇਸ ਇਮਾਰਤ 'ਚ ਕਿੰਨੀ ਸੁਰੱਖਿਆ ਹੈ ਅਤੇ ਕਿਸ ਕਾਰਨ ਇਸ ਇਮਾਰਤ 'ਚ ਇੰਨੀ ਸੁਰੱਖਿਆ ਰੱਖੀ ਗਈ ਹੈ। ਤਾਂ ਜਾਣੋ ਇਸ ਇਮਾਰਤ ਬਾਰੇ ਅਤੇ ਇਸ ਇਮਾਰਤ ਵਿਚ ਰੱਖੀਆਂ ਗਈਆਂ ਚੀਜ਼ਾਂ ਬਾਰੇ, ਜਿਸ ਤੋਂ ਬਾਅਦ ਤੁਹਾਨੂੰ ਸਮਝ ਆਵੇਗੀ ਕਿ ਇਸ ਇਮਾਰਤ ਦੀ ਸੁਰੱਖਿਆ ਇੰਨੀ ਜ਼ਰੂਰੀ ਕਿਉਂ ਹੈ।


ਇਹ ਵੀ ਪੜ੍ਹੋ: ਹੁਣ ਆਸਟ੍ਰੇਲੀਆ ਵਿੱਚ ਨਹੀਂ ਜਾਪਾਨ 'ਚ ਹੋਵੇਗੀ QUAD ਦੀ ਮੀਟਿੰਗ, ਜਾਣੋ ਇਸ ਗਰੁੱਪ ਦੀ ਅਹਿਮੀਅਤ...


ਕਿਹਣੀ ਥਾਂ ਹੈ ਇਹ?


ਦੁਨੀਆ ਦੀ ਸਭ ਤੋਂ ਸੁਰੱਖਿਅਤ ਜਗ੍ਹਾ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਦਾ ਨਾਂ ਫੋਰਟ ਨੌਕਸ ਹੈ। ਵ੍ਹਾਈਟ ਹਾਊਸ ਦੀ ਥਾਂ ਫੋਰਟ ਨੌਕਸ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਸਥਾਨ ਮੰਨਿਆ ਜਾਂਦਾ ਹੈ ਅਤੇ ਇੱਥੇ ਬਹੁਤ ਸੁਰੱਖਿਆ ਹੈ। ਦਰਅਸਲ, ਇਹ ਉਹ ਜਗ੍ਹਾ ਹੈ ਜਿੱਥੇ ਯੂਐਸ ਰਿਜ਼ਰਵ ਰੱਖਿਆ ਜਾਂਦਾ ਹੈ। ਸਿੱਧੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਇੱਥੇ ਰਿਜ਼ਰਵ ਗੋਲਡ ਰੱਖਿਆ ਗਿਆ ਹੈ।


ਦੱਸ ਦਈਏ ਕਿ ਅਮਰੀਕਾ ਦਾ ਗੋਲਡ ਵੱਖ-ਵੱਖ ਥਾਵਾਂ ‘ਤੇ ਰੱਖਿਆ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਫੋਰਟ ਨੌਕਸ ਹੈ। ਕਈ ਅਮਰੀਕੀ ਵੈਬਸਾਈਟ ਦੇ ਮੁਤਾਬਕ ਫੋਰਟ ਨੌਕਸ ਤੋਂ ਇਲਾਵਾ ਵਰਕਿੰਗ ਸਟਾਕ, ਡੇਨਵੇਰ, ਵੈਸਟ ਪੁਆਇੰਟ ਵਿੱਚ ਵੀ ਸੋਨਾ ਰੱਖਿਆ ਜਾਂਦਾ ਹੈ, ਪਰ ਸਭ ਤੋਂ ਵੱਧ ਮਾਤਰਾ ‘ਚ ਇੱਥੇ ਰੱਖਿਆ ਜਾਂਦਾ ਹੈ। ਇਸ ਕਾਰਨ ਇੱਥੇ ਸੁਰੱਖਿਆ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।


ਕਿੰਨੀ ਹੈ ਇੱਥੇ ਦੀ ਸਿਕਿਊਰਿਟੀ?


ਅਜਿਹੇ 'ਚ ਸੋਨੇ ਦੀ ਸੁਰੱਖਿਆ ਲਈ ਕਾਫੀ ਸੁਰੱਖਿਆ ਤਾਇਨਾਤ ਹੈ ਅਤੇ ਇਹ ਸਿਕਿਊਰਿਟੀ ਕਈ ਲੇਅਰ 'ਚ ਹੈ। ਇਸ ਸਿਕਿਊਰਿਟੀ 'ਚ ਹਾਈਟੈੱਕ ਤਕਨੀਕ ਦੀ ਵਰਤੋਂ ਕੀਤੀ ਗਈ ਹੈ ਅਤੇ ਇੱਥੇ ਸੁਰੱਖਿਆ ਵਿਵਸਥਾ ਅਜਿਹੀ ਹੈ ਕਿ ਕੋਈ ਵੀ ਵਿਅਕਤੀ ਚਾਹੇ ਤਾਂ ਇਸ 'ਚ ਦਾਖਲ ਨਹੀਂ ਹੋ ਸਕਦਾ। ਰਿਜ਼ਰਵ ਤੱਕ ਪਹੁੰਚਣ ਲਈ ਵੱਖ-ਵੱਖ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ, ਜਿਸ ਤੋਂ ਬਾਅਦ ਹੀ ਐਕਸਿਸ ਲਿਆ ਜਾ ਸਕਦਾ ਹੈ। ਫੋਰਟ ਨੌਕਸ ਦੇ ਚਾਰੇ ਪਾਸੇ ਕੰਡਿਆਲੀ ਤਾਰ ਲਾਈ ਹੋਈ ਹੈ ਅਤੇ ਮਲਟੀਪਲ ਅਲਾਰਮ ਅਤੇ ਅਪਾਚੇ ਹੈਲੀਕਾਪਟਰਾਂ ਦੁਆਰਾ ਇਸ ਨੂੰ ਸੁਰੱਖਿਅਤ ਰੱਖਿਆ ਜਾ ਰਿਹਾ ਹੈ।


ਇੱਥੇ ਰੱਖਿਆ ਇੰਨਾ ਸੋਨਾ


ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੱਥੇ ਕਿੰਨਾ ਸੋਨਾ ਰੱਖਿਆ ਗਿਆ ਹੈ। ਰਿਪੋਰਟਾਂ ਮੁਤਾਬਕ ਇੱਥੇ ਕਰੀਬ 4583 ਮੀਟ੍ਰਿਕ ਟਨ ਸੋਨਾ ਰੱਖਿਆ ਗਿਆ ਹੈ, ਜਿਸ ਦੀ ਕੀਮਤ 290 ਅਰਬ ਡਾਲਰ ਤੋਂ ਵੱਧ ਹੈ। ਕਿਸੇ ਨੂੰ ਵੀ ਇਸ ਜਾਇਦਾਦ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਇਹ ਸੋਨਾ ਗੋਲਡ ਬਾਰ ਦੇ ਰੂਪ ਵਿੱਚ ਰੱਖਿਆ ਗਿਆ ਹੈ, ਜਿਸ ਦਾ ਆਕਾਰ 7 ਇੰਚ * 3 ਅਤੇ 5 ਗੁਣਾ 8 ਤੱਕ ਹੈ।


ਇਹ ਵੀ ਪੜ੍ਹੋ: ਪੁਲਿਸ ਨੇ ਘੇਰਿਆ ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਦਾ ਘਰ, 30 ਤੋਂ 40 ਅੱਤਵਾਦੀ ਲੁਕੇ ਹੋਣ ਦਾ ਇਨਪੁਟ, ਫੌਜੀ ਕਾਰਵਾਈ ਦੀ ਤਿਆਰੀ