Viral Video: ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲਈ ਕੁਝ ਵੀ ਕਰ ਲੈਂਦੇ ਹਨ, ਅਜਿਹੀਆਂ ਹਰਕਤਾਂ ਕਰਨ ਲੱਗ ਜਾਂਦੇ ਹਨ ਕਿ ਲੋਕਾਂ ਨੂੰ ਸ਼ਰਮ ਆਉਣ ਲੱਗ ਜਾਂਦੀ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਮੱਝ ਨਾਲ ਨੱਚਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਕਿਸੇ ਪਿੰਡ ਦੀ ਲੱਗ ਰਹੀ ਹੈ, ਜਿਸ ਤਰ੍ਹਾਂ ਨਾਲ ਮਹਿਲਾ ਨੱਚ ਰਹੀ ਹੈ, ਉਸ ਨੂੰ ਦੇਖ ਕੇ ਕਈ ਤਾਂ ਮਜੇ ਲੈ ਰਹੇ ਹਨ ਅਤੇ ਕੁਝ ਨਾਰਾਜ਼ਗੀ ਜਾਹਰ ਕਰ ਰਹੇ ਹਨ।

ਇਸ ਵੀਡੀਓ ‘ਤੇ ਲੋਕ ਕਈ ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ, ਕਈ ਤਾਂ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਹਰਕਤਾਂ ਭਾਰਤੀ ਸੱਭਿਆਚਾਰ ਅਤੇ ਪਰੰਪਰਾ ਦਾ ਮਜਾਕ ਬਣਾਉਂਦੇ ਹਨ। ਇੱਕ ਯੂਜ਼ਰ ਨੇ ਕਿਹਾ ਕਿ ਰੱਬਾ ਤੂੰ ਕਿੱਥੇ ਹੈ? ਇਸ ਸੱਭਿਆਚਾਰ ਨੂੰ ਕੀ ਹੋ ਗਿਆ ਹੈ। ਉੱਥੇ ਹੀ ਦੂਜੇ ਨੇ ਲਿਖਿਆ ਕਿ ਪਬਲਿਕ ਅਟੈਨਸ਼ਨ ਲਈ ਲੋਕ ਕੁਝ ਵੀ ਕਰਨ ਲੱਗ ਪਏ ਹਨ।

 

ਵੀਡੀਓ ਵਿੱਚ ਔਰਤ ਮੱਝ ਦੇ ਨਾਲ ਨੱਚਦੀ ਨਜ਼ਰ ਆ ਰਹੀ ਹੈ, ਵੀਡੀਓ ਦੇਖ ਕੇ ਕੁਝ ਲੋਕ ਕਹਿ ਰਹੇ ਹਨ ਕਿ ਮੱਝ ਨੂੰ ਇਸ ਤਮਾਸ਼ੇ ਵਿੱਚ ਸ਼ਾਮਲ ਕਰਨ ਦੀ ਕੀ ਲੋੜ ਸੀ। ਇਸ ਦੇ ਨਾਲ ਹੀ ਕੁਝ ਪਸ਼ੂ ਪ੍ਰੇਮੀਆਂ ਨੂੰ ਇਸ ਨੂੰ ਦਰਵਿਵਹਾਰ ਦੱਸਿਆ ਹੈ। ਇਸ ਵੀਡੀਓ ਨੂੰ ਦੇਖ ਕੇ ਚੰਗੇ ਕੁਮੈਂਟਸ ਤਾਂ ਘੱਟ ਹੀ ਆ ਰਹੇ ਹਨ ਪਰ ਬੂਰੇ ਕੁਮੈਂਟਸ ਜ਼ਿਆਦਾ ਆ ਰਹੇ ਹਨ, ਕੁਝ ਤਾਂ ਇਸ ਦੇ ਮਜ਼ੇ ਲੈ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।