Viral News: ਸੋਸ਼ਲ ਮੀਡੀਆ ਉੱਤੇ ਇੱਕ ਨਿਊਜ਼ ਕਾਫੀ ਚਰਚਾ ਦੇ ਵਿੱਚ ਚੱਲ ਰਹੀ ਹੈ। ਜਿਸ 'ਚ ਦੱਸਿਆ ਗਿਆ ਹੈ ਕਿ ਏਅਰਪੋਰਟ 'ਤੇ ਇਕ ਖੂਬਸੂਰਤ ਅਤੇ ਗਲੈਮਰਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ਔਰਤ ਕੋਲ ਦੋ ਬੈਗ ਸਨ ਪਰ ਜਿਵੇਂ ਹੀ ਉਹ ਏਅਰਪੋਰਟ ਵਾਪਸ ਆਈ ਤਾਂ ਪੁਲਿਸ ਨੇ ਜਾਂਚ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਔਰਤ ਨੂੰ ਹੁਣ 60 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਆਖਿਰ ਇਸ ਔਰਤ ਦੇ ਬੈਗ 'ਚ ਅਜਿਹਾ ਕੀ ਸੀ ਕਿ ਉਸ ਨੂੰ ਏਅਰਪੋਰਟ 'ਤੇ ਪਹੁੰਚਦੇ ਹੀ ਗ੍ਰਿਫਤਾਰ ਕਰ ਲਿਆ ਗਿਆ। ਆਓ ਜਾਣਦੇ ਹਾਂ ਇਹ ਪੂਰੀ ਘਟਨਾ ਹੈ ਕਿੱਥੇ ਦੀ ਅਤੇ ਗ੍ਰਿਫਤਾਰ ਕਰਨ ਦੀ ਵਜ੍ਹਾ ਕੀ ਹੈ?
ਹੋਰ ਪੜ੍ਹੋ : 'Living Nostradamus' ਦੀ ਡਰਾਉਣੀ ਭਵਿੱਖਬਾਣੀ! ਇਜ਼ਰਾਈਲ-ਇਰਾਨ ਜੰਗ ਤੋਂ ਛਿੜ ਜਾਏਗਾ ਤੀਜੇ ਵਿਸ਼ਵ ਯੁੱਧ
38 ਕਰੋੜ ਰੁਪਏ ਦੀ ਕੋਕੀਨ ਬਰਾਮਦ ਹੋਈ
ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਮੈਕਸੀਕੋ ਦਾ ਹੈ। ਬ੍ਰਿਟੇਨ ਦੀ ਇਕ ਔਰਤ ਦੋ ਬੈਗ ਲੈ ਕੇ ਏਅਰਪੋਰਟ ਪਹੁੰਚੀ। ਜਾਂਚ ਦੌਰਾਨ ਅਧਿਕਾਰੀਆਂ ਨੂੰ ਸ਼ੱਕ ਹੋਇਆ ਅਤੇ ਜਦੋਂ ਉਨ੍ਹਾਂ ਨੇ ਔਰਤ ਦਾ ਬੈਗ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਏ। ਬੈਗ 'ਚੋਂ ਕਰੀਬ 38 ਕਰੋੜ ਰੁਪਏ ਦੀ ਕੋਕੀਨ ਬਰਾਮਦ ਹੋਈ ਹੈ। ਫੜੇ ਜਾਣ ਤੋਂ ਬਾਅਦ ਔਰਤ ਨੇ ਕਹੀ ਅਜਿਹੀ ਗੱਲ ਕਿ ਅਧਿਕਾਰੀ ਵੀ ਦੰਗ ਰਹਿ ਗਏ।
ਦੋ ਬੈਗ ਚੁੱਕਣ ਲਈ ਮਜ਼ਬੂਰ ਕੀਤਾ ਸੀ
ਕੋਕੀਨ ਲੈ ਕੇ ਜਾ ਰਹੀ ਕਿੰਬਰਲੀ ਹਾਲ ਨਾਂ ਦੀ 28 ਸਾਲਾ ਔਰਤ ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਉਸ ਨੂੰ ਇਹ ਦੋ ਬੈਗ ਚੁੱਕਣ ਲਈ ਮਜ਼ਬੂਰ ਕੀਤਾ ਸੀ। ਬਦਲੇ ਵਿਚ ਉਸ ਨੂੰ ਯਾਤਰਾ ਦੇ ਪ੍ਰਬੰਧਾਂ ਦਾ ਵਾਅਦਾ ਕੀਤਾ ਗਿਆ ਸੀ। ਹਾਲ ਦਾ ਦਾਅਵਾ ਹੈ ਕਿ ਮੈਕਸੀਕੋ ਪਹੁੰਚਣ 'ਤੇ ਉਸ ਨੂੰ 'ਧਮਕਾਇਆ' ਗਿਆ ਅਤੇ 'ਦੋ ਸੂਟਕੇਸ ਘਰ ਲਿਆਉਣ ਲਈ ਮਜਬੂਰ ਕੀਤਾ ਗਿਆ' ਜੋ ਕਿਸੇ ਹੋਰ ਦੁਆਰਾ ਪੈਕ ਕੀਤੇ ਗਏ ਸਨ। ਅਧਿਕਾਰੀ ਵੀ ਇਹ ਸੁਣ ਕੇ ਹੈਰਾਨ ਰਹਿ ਗਿਆ ਕਿ ਇਹ ਮਾਮਲਾ ਸ਼ਾਇਦ ਕਿਸੇ ਵੱਡੇ ਗਿਰੋਹ ਨਾਲ ਸਬੰਧਤ ਸੀ।
43 ਕਿਲੋ ਕੋਕੀਨ ਮਿਲਣ 'ਤੇ ਹਰ ਕੋਈ ਹੈਰਾਨ ਰਹਿ ਗਿਆ
ਕਿੰਬਰਲੀ ਹਾਲ ਦੇ ਪਿਤਾ ਦਾ ਕਹਿਣਾ ਹੈ ਕਿ ਉਹ 'ਪ੍ਰਾਪਰਟੀ ਡਿਵੈਲਪਰ' ਸਨ ਅਤੇ ਉਹ ਪੁਰਤਗਾਲ ਦੀ ਯਾਤਰਾ ਦੌਰਾਨ ਉਸ ਨੂੰ ਮਿਲੇ ਸਨ। ਔਰਤ ਦਾ ਕਹਿਣਾ ਹੈ ਕਿ ਉਸ ਨੇ ਸੋਚਿਆ ਕਿ ਸੂਟਕੇਸ ਵਿਚ ਨਕਦੀ ਜਾਂ ਕੁਝ ਹੋਰ ਸਾਮਾਨ ਹੋਵੇਗਾ, ਪਰ ਜਦੋਂ ਏਅਰਪੋਰਟ 'ਤੇ ਬੈਗ ਦੀ ਜਾਂਚ ਕੀਤੀ ਗਈ ਤਾਂ 43 ਕਿਲੋ ਕੋਕੀਨ ਮਿਲੀ, ਜਿਸ ਦੀ ਕੀਮਤ 38 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਹੋ ਸਕਦੀ ਹੈ 60 ਸਾਲ ਤੱਕ ਦੀ ਸਜ਼ਾ
ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਕਾਨੂੰਨ ਮੁਤਾਬਕ ਔਰਤ ਨੂੰ 60 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਮਹਿਲਾ ਦੇ ਪਿਤਾ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਬੇਟੀ ਨਸ਼ਾ ਤਸਕਰ ਨਹੀਂ ਹੈ। ਸਗੋਂ ਦੋ ਵਿਅਕਤੀਆਂ ਨੇ ਉਸ ਦਾ ਫੋਨ ਖੋਹ ਲਿਆ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦਾ ਬੈਗ ਚੁੱਕ ਕੇ ਲੈ ਗਏ। ਉਸਦਾ ਸਿਰਫ ਕਸੂਰ ਇਹ ਹੈ ਕਿ ਉਹ ਮੂਰਖ ਅਤੇ ਭੋਲੀ ਹੈ।
ਹੋਰ ਪੜ੍ਹੋ : ਦੀਵਾਲੀ 'ਤੇ ਕਿਵੇਂ ਕਰੀਏ ਅਸਲੀ Vs ਨਕਲੀ ਖੋਏ ਦੀ ਪਛਾਣ, ਮਿਲਾਵਟੀ ਮਾਵੇ ਕਰਕੇ ਖਰਾਬ ਹੋ ਸਕਦੀ ਸਿਹਤ