Trending Video: ਸੋਸ਼ਲ ਮੀਡੀਆ 'ਤੇ ਸੜਕ ਹਾਦਸਿਆਂ ਦੀਆਂ ਅਜਿਹੀਆਂ ਹਜ਼ਾਰਾਂ ਵੀਡੀਓਜ਼ ਹਨ, ਜਿਨ੍ਹਾਂ ਨੂੰ ਦੇਖ ਕੇ ਰੂਹ ਕੰਬ ਜਾਂਦੀ ਹੈ। ਹੁਣ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਲੋਕ ਲੜਕੀਆਂ ਦੇ ਡਰਾਈਵਿੰਗ ਸਕਿੱਲ 'ਤੇ ਸਵਾਲ ਚੁੱਕ ਰਹੇ ਹਨ, ਜਿਨ੍ਹਾਂ ਨੂੰ ਪਹਿਲਾਂ ਵੀ ਡਰਾਈਵਿੰਗ ਦੇ ਮਾਮਲੇ 'ਚ ਲੋਕਾਂ ਨੇ ਬਦਨਾਮ ਕੀਤਾ ਹੋਇਆ ਹੈ।


ਵਾਇਰਲ ਹੋ ਰਹੀ ਇਸ ਵੀਡੀਓ 'ਚ ਦੋ ਲੜਕੀਆਂ ਵੱਖ-ਵੱਖ ਦੋ ਪਹੀਆ ਵਾਹਨਾਂ 'ਤੇ ਸਵਾਰ ਹਨ ਅਤੇ ਰਸਤੇ 'ਚ ਉਹ ਬਿਨਾਂ ਕਿਸੇ ਕਾਰਨ ਇੱਕ ਦੂਜੇ ਨਾਲ ਟਕਰਾ ਜਾਂਦੀਆਂ ਹਨ। ਹੁਣ ਵੀਡੀਓ 'ਚ ਜੋ ਅੱਗੇ ਹੁੰਦਾ ਹੈ, ਉਸ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਦਹਿਲ ਜਾਵੇਗਾ।


ਵੀਡੀਓ 'ਚ ਦਿਖਾਇਆ ਗਿਆ ਹੈ ਕਿ ਇਕ ਲੜਕੀ ਸਕੂਟੀ 'ਤੇ ਜਾ ਰਹੀ ਹੈ ਤਾਂ ਉਸ ਦੇ ਸੱਜੇ ਪਾਸਿਓਂ ਮੈਦਾਨੀ ਰਸਤੇ ਤੋਂ ਇਕ ਹੋਰ ਲੜਕੀ ਸਕੂਟੀ 'ਤੇ ਆ ਰਹੀ ਹੈ। ਇਹ ਦੋਵੇਂ ਰੁਕਣ ਅਤੇ ਬ੍ਰੇਕ ਲਗਾਉਣ ਦੀ ਬਜਾਏ ਇੱਕ ਦੂਜੇ ਨੂੰ ਰਸਤਾ ਦੇਣ ਦੇ ਚੱਕਰ 'ਚ ਸੜਕ ਵਿਚਕਾਰ ਸੰਤੁਲਨ ਵਿਗੜਨ ਕਾਰਨ ਡਿੱਗ ਜਾਂਦੀਆਂ ਹਨ। ਉਦੋਂ ਅਚਾਨਕ ਸਾਹਮਣੇ ਤੋਂ ਰੇਤ ਨਾਲ ਭਰਿਆ ਟਰੱਕ ਆ ਰਿਹਾ ਹੁੰਦਾ ਹੈ। ਵੀਡੀਓ 'ਚ ਅੱਗੇ ਕੀ ਹੋਇਆ? ਕਮਜ਼ੋਰ ਦਿਲ ਵਾਲੇ ਇਸ ਵੀਡੀਓ ਤੋਂ ਦੂਰ ਰਹਿਣ।


ਵੀਡੀਓ ਦੇਖੋ :



ਅੱਗੇ ਕੀ ਹੋਇਆ?


ਤੁਸੀਂ ਦੇਖਿਆ ਕਿ ਕਿਵੇਂ ਇਹ ਦੋਵੇਂ ਕੁੜੀਆਂ ਆਪਣੀ ਸਕੂਟੀ ਸਮੇਤ ਸੜਕ ਵਿਚਕਾਰ ਡਿੱਗ ਜਾਂਦੀਆਂ ਹਨ ਅਤੇ ਫਿਰ ਰੇਤ ਨਾਲ ਭਰਿਆ ਟਰੱਕ ਆਉਂਦਾ ਦਿਖਾਈ ਦਿੰਦਾ ਹੈ। ਜਿਵੇਂ ਹੀ ਇਹ ਟਰੱਕ ਅਚਾਨਕ ਡਿੱਗਿਆਂ ਇਨ੍ਹਾਂ ਲੜਕੀਆਂ ਦੇ ਸਾਈਡ ਤੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਟਰੱਕ ਵੀ ਅਸੰਤੁਲਿਤ ਹੋ ਕੇ ਇਨ੍ਹਾਂ ਲੜਕੀਆਂ ਦੇ ਨੇੜੇ ਹੀ ਪਲਟ ਜਾਂਦਾ ਹੈ ਅਤੇ ਇਸ 'ਚ ਭਰਿਆ ਰੇਤਾ ਵੀ ਇਨ੍ਹਾਂ ਲੜਕੀਆਂ ਉੱਪਰ ਡਿੱਗ ਜਾਂਦਾ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਸਾਰਿਆਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਹੋਣਗੀਆਂ ਅਤੇ ਅਜਿਹਾ ਵੀ ਹੋ ਸਕਦਾ ਹੈ ਕਿ ਕਿਸੇ ਦੀ ਜਾਨ ਵੀ ਚਲੀ ਗਈ ਹੋਵੇ। ਇਸੇ ਲਈ ਕਿਹਾ ਜਾਂਦਾ ਹੈ ਕਿ ਸੜਕ 'ਤੇ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਅੱਖਾਂ ਤੇ ਦਿਮਾਗ ਦੋਵੇਂ ਖੁੱਲ੍ਹੇ ਰੱਖਣੇ ਚਾਹੀਦੇ ਹਨ। ਸਿਆਣੇ ਕਹਿੰਦੇ ਹਨ - ਸਾਵਧਾਨੀ ਹਟੀ, ਦੁਰਘਟਨਾ ਘਟੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।