Trending Road Accident Video: ਸੋਸ਼ਲ ਮੀਡੀਆ 'ਤੇ ਇੱਕ ਸੜਕ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਕਾਰ ਚਾਲਕ ਦੀ ਗਲਤੀ ਕਾਰਨ ਇੱਕ ਬਾਈਕ ਸਵਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਸੜਕ ਹਾਦਸੇ ਦੀ ਇੱਕ ਪੁਰਾਣੀ ਸੀਸੀਟੀਵੀ ਫੁਟੇਜ ਟਵਿੱਟਰ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ।


ਵੀਡੀਓ ਇੱਕ ਵਿਅਸਤ ਸੜਕ ਦੀ ਹੈ ਅਤੇ ਇੱਕ ਕਾਰ ਸਾਈਡ 'ਤੇ ਖੜ੍ਹੀ ਦਿਖਾਈ ਦੇ ਸਕਦੀ ਹੈ। ਕਾਰ ਸਵਾਰ ਨੇ ਬਿਨਾਂ ਵੇਖੇ ਹੀ ਕਾਰ ਦਾ ਦਰਵਾਜ਼ਾ ਗਲਤ ਦਿਸ਼ਾ ਵਿੱਚ ਖੋਲ੍ਹ ਦਿੱਤਾ, ਜਿਸ ਕਾਰਨ ਪਿੱਛੇ ਤੋਂ ਆ ਰਿਹਾ ਇੱਕ ਬਾਈਕ ਸਵਾਰ ਤੇਜ਼ੀ ਨਾਲ ਕਾਰ ਦੇ ਦਰਵਾਜ਼ੇ ਨਾਲ ਟਕਰਾ ਕੇ ਡਿੱਗ ਪਿਆ। ਉਦੋਂ ਹੀ ਸਾਹਮਣੇ ਤੋਂ ਇਕ ਤੇਜ਼ ਰਫਤਾਰ ਟਰੱਕ ਆਉਂਦਾ ਹੈ ਅਤੇ ਬਾਈਕ ਸਵਾਰ ਨੂੰ ਕੁਚਲ ਕੇ ਅੱਗੇ ਵਧ ਜਾਂਦਾ ਹੈ। ਵੀਡੀਓ ਦੇ ਦ੍ਰਿਸ਼ ਦਿਲ ਦਹਿਲਾਉਣ ਵਾਲਾ ਹੈ, ਇਸ ਲਈ ਕਮਜ਼ੋਰ ਦਿਲ ਵਾਲੇ ਇਸ ਵੀਡੀਓ ਤੋਂ ਦੂਰ ਰਹੋ।


 ਵੇਖੋ ਵੀਡੀਓ:


ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ


ਤੁਸੀਂ ਵੀਡੀਓ 'ਚ ਵੇਖਿਆ ਕਿ ਕਿਵੇਂ ਕਾਰ ਚਾਲਕ ਦੀ ਮਾਮੂਲੀ ਗਲਤੀ ਨੇ ਬਾਈਕ ਸਵਾਰ ਨੂੰ ਮੌਤ ਦੇ ਮੂੰਹ 'ਚ ਧੱਕ ਦਿੱਤਾ। ਅਜਿਹੇ ਲਾਪਰਵਾਹ ਲੋਕ ਜੋ ਸੜਕੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ, ਉਹ ਆਪਣੇ ਆਪ ਦੇ ਨਾਲ-ਨਾਲ ਦੂਜਿਆਂ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾਉਂਦੇ ਹਨ। ਅਜਿਹੇ ਲੋਕਾਂ ਨੂੰ ਲਾਪਰਵਾਹੀ ਤੋਂ ਜਾਣੂ ਕਰਵਾਉਣ ਲਈ ਬੈਂਗਲੁਰੂ ਪੁਲਿਸ ਨੇ ਇਹ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਹਾਦਸੇ ਦੀ ਇਸ ਵੀਡੀਓ ਨੇ ਤੁਹਾਨੂੰ ਜ਼ਰੂਰ ਹਲੂਣ ਦਿੱਤਾ ਹੋਵੇਗਾ। 


ਦੱਸ ਦਈਏ ਕਿ ਟ੍ਰੈਫਿਕ ਨਿਯਮਾਂ ਦੀ ਅਣਗਹਿਲੀ ਕਾਰਨ ਹਰ ਰੋਜ਼ ਕਿੰਨੀ ਹੀ ਮਨੁੱਖੀ ਜਾਨਾਂ ਮੌਤ ਦੇ ਮੂੰਹ ਵਿੱਚ ਚਲੀਆਂ ਜਾਂਦੀ ਹੈ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਨੂੰ ਸਮੇਂ-ਸਮੇਂ ਉਤੇ ਜਾਗਰੂਕ ਕਰਦੀ ਹੈ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਸਹੀ ਤਰ੍ਹਾਂ ਪਾਲਣਾ ਕਰ ਕੇ ਆਪਣੀ ਅਤੇ ਦੂਜਿਆਂ ਦੀ ਜਾਨ ਖਤਰੇ ਵਿੱਚ ਪੈਣ ਤੋਂ ਬਚਾਈਏ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।