Viral News: ਦੱਖਣੀ ਕੋਰੀਆ ਦੇ ਬੰਗੇ-ਰੀ ਪਿੰਡ ਵਿੱਚ ਇੱਕ ਸ਼ਾਨਦਾਰ ਦਰੱਖਤ, ਜੋ ਕਿ 'ਜਿੰਕਗੋ' ਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਦਰੱਖਤ ਘੱਟੋ-ਘੱਟ 800 ਸਾਲ ਪੁਰਾਣਾ ਹੈ, ਜੋ ਦੇਖਣ 'ਚ ਬਹੁਤ ਖੂਬਸੂਰਤ ਹੈ। ਇਹ ਦਰੱਖਤ ਇੰਝ ਲੱਗਦਾ ਹੈ ਜਿਵੇਂ ਸੋਨੇ ਦਾ ਬਣਿਆ ਹੋਵੇ, ਇਸ ਦੀ ਖੂਬਸੂਰਤੀ ਨੂੰ ਦੇਖਣ ਲਈ ਦੂਰ-ਦੂਰ ਤੋਂ ਸੈਲਾਨੀ ਆਉਂਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਇਹ ਦੁਨੀਆ ਦਾ ਸਭ ਤੋਂ ਖੂਬਸੂਰਤ ਰੁੱਖ ਹੈ। ਇਸ ਦਰੱਖਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
ਡੇਲੀਮੇਲ ਦੀ ਰਿਪੋਰਟ ਮੁਤਾਬਕ ਇਸ ਦਰੱਖਤ ਨੂੰ 31 ਜਨਵਰੀ 1965 ਤੋਂ ਕੁਦਰਤੀ ਸਮਾਰਕ ਵਜੋਂ ਸੁਰੱਖਿਅਤ ਰੱਖਿਆ ਗਿਆ ਹੈ। ਇਸ ਰੁੱਖ ਦੀ ਕੁੱਲ ਉਚਾਈ 33 ਮੀਟਰ (108 ਫੁੱਟ) ਹੈ, ਜੋ ਪੂਰਬ ਤੋਂ ਪੱਛਮ ਤੱਕ 37.5 ਮੀਟਰ (123 ਫੁੱਟ) ਤੱਕ ਫੈਲੀ ਹੋਈ ਹੈ।
ਵਿਜ਼ਿਟ ਕੋਰੀਆ ਦੀਆਂ ਰਿਪੋਰਟਾਂ ਅਨੁਸਾਰ ਇਹ ਦਰੱਖਤ ਸੀਓਂਗਜੂ ਲੀ ਪਰਿਵਾਰ ਦੇ ਇੱਕ ਮੈਂਬਰ ਦੁਆਰਾ ਲਗਾਇਆ ਗਿਆ ਸੀ, ਜੋ ਇੱਥੇ ਪਾਣੀ ਪੀਣ ਲਈ ਰੁਕਿਆ ਸੀ ਅਤੇ ਜਦੋਂ ਉਹ ਚਲਾ ਗਿਆ, ਤਾਂ ਉਸਦੇ ਸੇਵਕਾਂ ਨੇ ਦਰਖਤ ਨੂੰ ਲਗਾਇਆ। ਦਰੱਖਤ ਬਾਰੇ ਇੱਕ ਹੋਰ ਦੰਤਕਥਾ ਇਹ ਹੈ ਕਿ ਇਸ ਵਿੱਚ ਇੱਕ ਚਿੱਟਾ ਸੱਪ ਰਹਿੰਦਾ ਹੈ, ਜਿਸ ਕਾਰਨ ਇਹ ਅੱਜ ਇੰਨਾ ਮਜ਼ਬੂਤ ਅਤੇ ਵੱਡਾ ਹੋ ਗਿਆ ਹੈ।
ਸਥਾਨਕ ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਪਤਝੜ ਵਿੱਚ ਸਾਰਾ ਰੁੱਖ ਸੁਨਹਿਰੀ ਹੋ ਜਾਂਦਾ ਹੈ, ਤਾਂ ਉਨ੍ਹਾਂ ਦੀ ਚੰਗੀ ਫ਼ਸਲ ਹੋਵੇਗੀ। ਬੰਗਏ-ਰੀ ਪਿੰਡ ਦੇ ਮੁਖੀ, ਚਾਏ ਬੀਓਮ-ਸਿਕ ਨੇ 2021 ਵਿੱਚ ਕੋਰੀਆ ਜੋਂਗਐਂਗ ਡੇਲੀ ਨੂੰ ਦੱਸਿਆ, 'ਰੋਜ਼ਾਨਾ ਔਸਤਨ 4,000 ਲੋਕ ਇਸ ਰੁੱਖ ਨੂੰ ਦੇਖਣ ਲਈ ਆਉਂਦੇ ਹਨ, ਭਾਵੇਂ ਇਹ ਹਫ਼ਤੇ ਦਾ ਦਿਨ ਹੋਵੇ ਜਾਂ ਵੀਕਐਂਡ।
ਇਹ ਵੀ ਪੜ੍ਹੋ: Viral News: ਇੱਥੇ ਭਾਰਤੀ ਔਰਤ ਕਰ ਸਕਦੀ ਕਈ ਵਿਆਹ, ਇਕੱਠੇ ਰਹਿੰਦੇ ਸਾਰੇ ਪਤੀ, ਇੱਕ ਦੂਜੇ ਦੇ ਬੱਚਿਆਂ ਦੀ ਕਰਦੇ ਦੇਖਭਾਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral Video: ਬਾਘ ਨੂੰ ਜੰਜ਼ੀਰਾਂ 'ਚ ਬੰਨ੍ਹਿਆ ਹੋਇਆ ਬੇਵੱਸ ਸਮਝਣ ਦੀ ਗਲਤੀ ਕਰ ਬੈਠਾ ਕੁੱਤਾ, ਅੱਗੇ ਜੋ ਹੋਇਆ ਉਹ ਦੇਖ ਕੇ ਕੰਬ ਜਾਵੇਗਾ ਰੂਹ