Viral Video: ਸਮੋਸਾ ਭਾਰਤ ਵਿੱਚ ਇੱਕ ਅਜਿਹਾ ਪਕਵਾਨ ਹੈ ਜੋ ਹਰ ਕੋਈ ਪਸੰਦ ਕਰਦਾ ਹੈ। ਚਾਹੇ ਕੋਈ ਮਹਿਮਾਨ ਘਰ ਆਵੇ ਜਾਂ ਸ਼ਾਮ ਦੀ ਚਾਹ ਦੀਆਂ ਚੁਸਕੀਆਂ ਲੈ ਰਹੇ ਹੋਵੋ, ਸਭ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਸਮੋਸਾ ਹੀ ਆਉਂਦਾ ਹੈ। ਇੰਨਾ ਹੀ ਨਹੀਂ ਸਮੋਸਾ ਘੱਟ ਪੈਸਿਆਂ 'ਚ ਪੇਟ ਭਰਨ 'ਚ ਵੀ ਮਦਦ ਕਰਦਾ ਹੈ।         


ਪਹਿਲਾਂ ਸਮੋਸੇ ਸਿਰਫ ਆਲੂ ਭਰ ਕੇ ਹੀ ਬਣਾਏ ਜਾਂਦੇ ਸਨ ਪਰ ਹੁਣ ਪਨੀਰ ਤੇ ਚਾਪ ਸਮੇਤ ਵੱਖ-ਵੱਖ ਫਲੇਵਰ ਦੇ ਸਮੋਸੇ ਬਾਜ਼ਾਰ 'ਚ ਆ ਗਏ ਹਨ। ਹੁਣ ਜੇਕਰ ਤੁਸੀਂ ਸਮੋਸੇ ਨੂੰ ਇੰਨਾ ਪਸੰਦ ਕਰਦੇ ਹੋ ਤਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਨਾ ਜ਼ਰੂਰੀ ਹੈ।               


ਵਾਇਰਲ ਵੀਡੀਓ 'ਚ ਕੀ?
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਇੱਕ ਵਿਅਕਤੀ ਆਟਾ ਗੁੰਨ੍ਹਦਾ ਨਜ਼ਰ ਆ ਰਿਹਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਟਾ ਗੁੰਨ੍ਹਣ 'ਚ ਕੀ ਪ੍ਰੇਸ਼ਾਨੀ ਹੈ। ਆਖ਼ਰ ਸਮੋਸਾ ਬਣਾਉਣਾ ਹੈ ਤਾਂ ਆਟਾ ਗੁੰਨ੍ਹਣਾ ਹੀ ਪਵੇਗਾ।         









ਦਰਅਸਲ ਸਮੋਸੇ ਬਣਾਉਣ ਤੋਂ ਪਹਿਲਾਂ ਵਿਅਕਤੀ ਆਪਣੇ ਹੱਥਾਂ ਨਾਲ ਨਹੀਂ ਸਗੋਂ ਆਪਣੇ ਪੈਰਾਂ ਨਾਲ ਆਟਾ ਗੁੰਨ੍ਹ ਰਿਹਾ ਹੈ। ਇਸ ਵੀਡੀਓ ਨੂੰ ਮਾਈਕ੍ਰੋ ਬਲਾਗਿੰਗ ਪਲੇਟਫਾਰਮ 'ਤੇ ਸ਼ੇਅਰ ਕੀਤਾ ਗਿਆ ਹੈ।        


ਇਸ ਵੀਡੀਓ ਨੂੰ ਤੇਜ਼ੀ ਨਾਲ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਅਜਿਹੇ ਲੋਕ ਕਿੱਥੋਂ ਆ ਜਾਂਦੇ ਹਨ? ਇਕ ਹੋਰ ਯੂਜ਼ਰ ਨੇ ਲਿਖਿਆ- ਭਾਈ, ਕਚੌਰੀ ਦਾ ਕੀ ਹੁੰਦਾ ਹੋਏਗਾ? ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।