Kritika Malik Viral Video: ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਤੇ ਉਨ੍ਹਾਂ ਦੀਆਂ ਦੋ ਪਤਨੀਆਂ ਕ੍ਰਿਤਿਕਾ ਮਲਿਕ ਅਤੇ ਪਾਇਲ ਮਲਿਕ ਆਏ ਦਿਨ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਕਈ ਵਾਰ ਇਸ ਪਰਿਵਾਰ ਨੂੰ ਆਪਣੀਆਂ ਵੀਡੀਓਜ਼ ਕਾਰਨ ਲੋਕਾਂ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਾਇਲ ਅਤੇ ਕ੍ਰਿਤਿਕਾ ਹਾਲ ਹੀ 'ਚ ਮਾਂ ਬਣੀਆਂ ਹਨ। ਪਾਇਲ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਕ੍ਰਿਤਿਕਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਦੋਵੇਂ ਇੰਸਟਾਗ੍ਰਾਮ 'ਤੇ ਆਪਣੇ ਬੱਚਿਆਂ ਨਾਲ ਵੀਡੀਓ ਪੋਸਟ ਕਰਦੀਆਂ ਰਹਿੰਦੀਆਂ ਹਨ। ਉਹਨਾਂ ਦੇ ਕੁਝ ਵੀਡੀਓਜ਼ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਪਰ ਕੁਝ ਵੀਡੀਓਜ਼ 'ਤੇ ਉਸ ਦਾ ਗੁੱਸਾ ਵੀ ਨਿਕਲਦਾ ਹੈ।
ਹੁਣ ਹਾਲ ਹੀ 'ਚ ਕ੍ਰਿਤਿਕਾ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਨੂੰ ਦੇਖ ਕੇ ਲੋਕ ਭੜਕ ਉੱਠੇ ਹਨ। ਦਰਅਸਲ ਇਸ ਵੀਡੀਓ 'ਚ ਕ੍ਰਿਤਿਕਾ ਪਾਇਲ ਦੀ ਬੇਟੀ ਤੂਬਾ ਨੂੰ ਫੋਟੋਸ਼ੂਟ ਲਈ ਤਿਆਰ ਕਰ ਰਹੀ ਸੀ। ਇਸ ਦੌਰਾਨ ਉਹ ਤੂਬਾ 'ਤੇ ਕੁਝ ਮੇਕਅੱਪ ਪ੍ਰੋਡਕਟਸ ਦੀ ਵਰਤੋਂ ਕਰਦੀ ਵੀ ਨਜ਼ਰ ਆਈ, ਜਿਸ ਨੂੰ ਦੇਖ ਕੇ ਲੋਕ ਗੁੱਸੇ 'ਚ ਆ ਗਏ। ਕਈ ਲੋਕਾਂ ਨੇ ਕ੍ਰਿਤਿਕਾ ਨੂੰ ਹਦਾਇਤ ਕੀਤੀ ਕਿ ਬੱਚਿਆਂ ਦੀ ਚਮੜੀ ਸੰਵੇਦਨਸ਼ੀਲ ਹੁੰਦੀ ਹੈ, ਇਸ ਲਈ ਉਨ੍ਹਾਂ ਦਾ ਮੇਕਅੱਪ ਨਹੀਂ ਕਰਨਾ ਚਾਹੀਦਾ। ਕੁਝ ਯੂਜ਼ਰਸ ਨੇ ਤਾਂ ਕ੍ਰਿਤਿਕਾ ਨੂੰ ਪਾਗਲ ਵੀ ਕਰਾਰ ਦਿੱਤਾ।
ਮੇਕਅੱਪ ਕਰ ਰਹੀ ਸੀ ਕ੍ਰਿਤਿਕਾ?
ਦਰਅਸਲ, ਜੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕ੍ਰਿਤਿਕਾ ਨੇ ਸਿਰਫ ਮੇਕਅਪ ਆਈਟਮਾਂ ਦਾ ਇਸਤੇਮਾਲ ਕਰਕੇ ਐਕਟਿੰਗ ਕੀਤੀ ਹੈ। ਉਸ ਨੇ ਚਿਹਰੇ 'ਤੇ ਕਿਸੇ ਵੀ ਮੇਕਅੱਪ ਦੀ ਵਰਤੋਂ ਨਹੀਂ ਕੀਤੀ ਹੈ। ਹਾਲਾਂਕਿ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕਾਂ ਨੂੰ ਇਹ ਭੁਲੇਖਾ ਪੈ ਗਿਆ ਕਿ ਕ੍ਰਿਤਿਕਾ ਬੱਚੀ ਦਾ ਮੇਕਅੱਪ ਕਰ ਰਹੀ ਹੈ।
ਪਾਇਲ ਨੇ ਜੁੜਵਾਂ ਬੱਚਿਆਂ ਨੂੰ ਦਿੱਤਾ ਹੈ ਜਨਮ
ਦੱਸ ਦੇਈਏ ਕਿ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ 6 ਅਪ੍ਰੈਲ ਨੂੰ ਆਪਣੇ ਬੇਟੇ ਜੈਦ ਨੂੰ ਜਨਮ ਦਿੱਤਾ ਸੀ। ਜਦੋਂ ਕਿ ਉਸਦੀ ਪਹਿਲੀ ਪਤਨੀ ਪਾਇਲ ਨੇ 26 ਅਪ੍ਰੈਲ ਨੂੰ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ, ਜਿਸ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਹੈ। ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਦੋ ਪਤਨੀਆਂ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਹਰ ਰੋਜ਼ ਇੰਸਟਾਗ੍ਰਾਮ 'ਤੇ ਆਪਣੇ ਬੱਚਿਆਂ ਦੀਆਂ ਝਲਕੀਆਂ ਅਤੇ ਕੁਝ ਪਿਆਰੇ ਪਲਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ। ਹਾਲਾਂਕਿ ਕਈ ਵਾਰ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।