ਪੰਜਾਬ ਦੇ 8 ਸਾਲਾ ਅਰਜਿਤ ਨੇ 10,500 ਫੁੱਟ ਉਚਾਈ 'ਤੇ ਲਹਿਰਾਇਆ



ਉਸ ਨੇ ਆਦਿ ਹਿਮਾਨੀ ਚਾਮੁੰਡਾ ਸ਼ਿਖਰ 'ਤੇ ਤਿਰੰਗਾ ਲਹਿਰਾ ਕੇ 'ਭਾਰਤ ਜੋੜੋ' ਯਾਤਰਾ ਦੀ ਹਮਾਇਤ ਕੀਤੀ

ਅਰਜਿਤ ਸ਼ਰਮਾ ਨੇ ਨਵੇਂ ਸਾਲ ਦੇ ਪਹਿਲੇ ਦਿਨ ਇਹ ਤਿਰੰਗਾ ਝੰਡਾ ਲਹਿਰਾਇਆ

ਅਰਜਿਤ ਨੇ ਪਿਆਰ ਤੇ ਸਤਿਕਾਰ ਨਾਲ ਰਾਹੁਲ ਗਾਂਧੀ ਦੀ ਭਾਰਤ ਜੋੜੋ ਦੀ ਸੋਚ ਦਾ ਸਮਰਥਨ ਕੀਤਾ

ਅਰਜਿਤ ਪਿੰਡ ਗੰਭੀਰਪੁਰ ਤਹਿਸੀਲ ਸ਼੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹੈ

ਉਹ ਸ਼੍ਰੀ ਦਸਮੇਸ਼ ਅਕੈਡਮੀ ਸ਼੍ਰੀ ਆਨੰਦਪੁਰ ਸਾਹਿਬ ਦੀ ਚੌਥੀ ਕਲਾਸ ਦਾ ਵਿਦਿਆਰਥੀ ਹੈ

ਆਦਿ ਹਿਮਾਨੀ ਚਾਮੁੰਡਾ ਸ਼੍ਰੀ ਚਾਮੁੰਡਾ ਦੇਵੀ ਨੂੰ ਸਮਰਪਿਤ ਇੱਕ ਹਿੰਦੂ ਮੰਦਿਰ ਹੈ

ਜੋ ਹਿਮਾਲਿਆ ਉੱਤੇ ਭਾਰਤ ਦੇ ਕਾਂਗੜਾ, ਹਿਮਾਚਲ ਪ੍ਰਦੇਸ਼ ਵਿੱਚ ਚੰਦਰ ਭਾਨ, ਜੀਆ ਵਿੱਚ ਸਥਿਤ ਹੈ

ਇਹ ਮੰਦਰ ਰਾਜਾ ਚੰਦਰ ਭਾਨ ਚੰਦ ਕਟੋਚ ਦੇ ਮਹਿਲ ਦੇ ਖੰਡਰ ਦੇ ਨੇੜੇ ਹੈ

ਇੱਥੇ ਅੱਧੇ ਰਸਤੇ ਤੱਕ ਪਾਣੀ ਮਿਲਦਾ ਰਹਿੰਦਾ ਹੈ, ਉਸ ਤੋਂ ਬਾਅਦ ਸ਼ਰਧਾਲੂਆਂ ਨੂੰ ਆਪਣੇ ਨਾਲ ਲੈ ਕੇ ਜਾਣਾ ਪੈਂਦਾ ਹੈ