Health Insurance for Senior Citizens: ਕੋਰੋਨਾ ਮਹਾਮਾਰੀ ਤੋਂ ਬਾਅਦ ਸਿਹਤ ਬੀਮਾ ਭਾਵ Health Insurance ਦੀ ਲੋਕਪ੍ਰਿਅਤਾ ਲੋਕਾਂ ਵਿੱਚ ਵਧੀ ਹੈ ਪਰ ਅੱਜ ਵੀ ਦੇਸ਼ ਦਾ ਇੱਕ ਵੱਡਾ ਵਰਗ ਅਜਿਹਾ ਹੈ ਜਿਸ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਰਿਹਾ।



ਸੀਨੀਅਰ ਨਾਗਰਿਕਾਂ ਨੂੰ ਸਿਹਤ ਬੀਮਾ ਯੋਜਨਾ (health insurance scheme) ਦੀ ਸਭ ਤੋਂ ਵੱਧ ਲੋੜ ਹੈ, ਪਰ ਅੱਜ ਵੀ ਭਾਰਤ ਦੀ 98 ਫੀਸਦੀ ਬਜ਼ੁਰਗ ਆਬਾਦੀ ਨੂੰ ਸਿਹਤ ਬੀਮੇ ਦਾ ਲਾਭ ਨਹੀਂ ਹੈ।



ਇਹ ਹੈਰਾਨ ਕਰਨ ਵਾਲੇ ਖੁਲਾਸੇ InsureTech Platform Plum ਦੇ ਹਾਲ ਹੀ ਦੇ ਸਰਵੇ 'ਚ ਸਾਹਮਣੇ ਆਏ ਹਨ।



ਲਾਈਵ ਮਿੰਟ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਜਿੱਥੇ ਇੱਕ ਪਾਸੇ ਦੇਸ਼ 'ਚ ਸਿਹਤ ਸੰਬੰਧੀ ਖਰਚਿਆਂ 'ਚ ਵਾਧਾ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਸਿਰਫ਼ 2 ਫੀਸਦੀ ਬਜ਼ੁਰਗਾਂ ਕੋਲ ਹੀ ਸਿਹਤ ਬੀਮਾ ਯੋਜਨਾ (health insurance scheme) ਹੈ।



ਦੱਸਣਯੋਗ ਹੈ ਕਿ ਜਨਗਣਨਾ ਦੀ ਰਿਪੋਰਟ ਅਨੁਸਾਰ ਇਸ ਸਮੇਂ ਭਾਰਤ ਵਿੱਚ ਬਜ਼ੁਰਗਾਂ ਦੀ ਗਿਣਤੀ 138 ਮਿਲੀਅਨ ਹੈ, ਜੋ ਸਾਲ 2031 ਤੱਕ ਵਧ ਕੇ 194 ਮਿਲੀਅਨ ਹੋ ਜਾਣ ਦੀ ਸੰਭਾਵਨਾ ਹੈ।



ਇਸ ਨਾਲ ਹੀ Plum ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਉਸ ਦੇ 35,000 ਗਾਹਕ ਆਧਾਰ 'ਚੋਂ ਸਿਰਫ਼ 25 ਫੀਸਦੀ ਕੰਪਨੀਆਂ ਕੋਲ ਸੀਨੀਅਰ ਨਾਗਰਿਕਾਂ ਲਈ ਸਿਹਤ ਬੀਮਾ ਸੁਵਿਧਾਵਾਂ ਹਨ।



ਅਜਿਹੀ ਸਥਿਤੀ ਵਿੱਚ, ਜ਼ਿਆਦਾਤਰ ਗਾਹਕ ਆਪਣੇ ਮਾਤਾ-ਪਿਤਾ ਅਤੇ ਸੱਸ-ਸਹੁਰੇ ਲਈ ਸਿਹਤ ਬੀਮਾ ਲੈਣ ਦੇ ਸਮਰੱਥ ਨਹੀਂ ਹਨ।



ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 300 ਗਾਹਕਾਂ ਵਿੱਚੋਂ, ਲਗਭਗ 29 ਫ਼ੀਸਦੀ ਕਰਮਚਾਰੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀਆਂ ਕੰਪਨੀਆਂ ਦੁਆਰਾ ਦਿੱਤੀਆਂ ਜਾਂਦੀਆਂ ਸਿਹਤ ਬੀਮਾ ਸਹੂਲਤਾਂ ਨਾਕਾਫ਼ੀ ਹਨ।



ਅਜਿਹੇ 'ਚ ਆਪਣਾ ਕਵਰੇਜ ਵਧਾਉਣ ਲਈ 13 ਫੀਸਦੀ ਕਰਮਚਾਰੀਆਂ ਨੇ ਸੁਪਰ ਟਾਪ ਅੱਪ ਲਿਆ ਹੈ ਤਾਂ ਜੋ ਉਨ੍ਹਾਂ ਦੇ ਮਾਤਾ-ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਬਿਹਤਰ ਕਵਰੇਜ ਲੈ ਸਕਣ।



ਅਜਿਹੇ 'ਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਲੰਬੇ ਸਮੇਂ ਤੋਂ ਆਪਣੀਆਂ ਕੰਪਨੀਆਂ ਤੋਂ ਇਸ ਦਾ ਘੇਰਾ ਵਧਾਉਣ ਦੀ ਮੰਗ ਕਰ ਰਹੀਆਂ ਹਨ।



Thanks for Reading. UP NEXT

Milk Price Per Litre: ਰੱਖੜੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਦੁੱਧ ਦੀਆਂ ਵਧੀਆਂ ਕੀਮਤਾਂ,

View next story