ਬਰਨਾਲਾ ਦੀ ਸਾਢੇ ਤਿੰਨ ਸਾਲਾ ਬੱਚੀ ਨੇ ਕੁਝ ਅਜਿਹਾ ਕਰ ਦਿਖਾਇਆ ਹੈ, ਜਿਸ ਨੂੰ ਕਰਨ ਲਈ ਕਈ ਲੋਕਾਂ ਨੂੰ ਆਪਣੀ ਸਾਰੀ ਉਮਰ ਤੱਕ ਲੱਗ ਜਾਂਦੀ ਹੈ।



ਇਸ ਬੱਚੀ ਨੇ ਨਿੱਕੀ ਉਮਰੇ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ। ਸਾਢੇ ਤਿੰਨ ਸਾਲਾ ਬੱਚੀ ਦਾ ਨਾਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੋ ਗਿਆ ਹੈ।



ਇਸ ਬੱਚੀ ਨੇ ਮੂੰਹ ਜ਼ਬਾਨੀ ਹਨੂੰਮਾਨ ਚਾਲੀਸਾ ਸੁਣਾ ਕੇ ਇਤਿਹਾਸ ਰਚ ਦਿੱਤਾ ਹੈ।



ਉਸਦੀ ਇਸ ਪ੍ਰਾਪਤੀ ’ਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਨਾਂ ਦੀ ਸੰਸਥਾ ਨੇ ਉਸ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਹੈ।



ਜਿਸ ਨਾਲ ਇਨਾਇਆ ਦੇਸ਼ ਭਰ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਵਾਲੀ ਸਭ ਤੋਂ ਛੋਟੀ ਬੱਚੀ ਬਣ ਗਈ ਹੈ।



ਇਨਾਇਆ ਨੂੰ ਇਹ ਪ੍ਰੇਰਨਾ ਘਰ ਤੋਂ ਮਿਲੀ, ਪਰਿਵਾਰ ਮੁਤਾਬਕ ਘਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਹੈ ਅਤੇ ਉਸ ਦੇ ਦਾਦਾ-ਦਾਦੀ ਸਵੇਰੇ-ਸ਼ਾਮ ਹਨੂੰਮਰ ਚਾਲੀਸਾ ਦਾ ਪਾਠ ਕਰਦੇ ਹਨ, ਜਿਸ ਨੂੰ ਦੇਖ ਕੇ ਇਨਾਇਆ ਨੇ ਵੀ ਇਸ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ।



ਇਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪੂਰਾ ਪਾਠ ਪੜ੍ਹਾਇਆ, ਹੁਣ ਉਸ ਨੂੰ ਇਹ ਮੂੰਹ ਜ਼ੁਬਾਨੀ ਯਾਦ ਹੈ।



ਬੱਚੀ ਦੇ ਇਸ ਉਪਰਾਲੇ ਤੋਂ ਪੂਰਾ ਪਰਿਵਾਰ ਬਹੁਤ ਖੁਸ਼ ਹੈ, ਛੋਟੀ ਬੱਚੀ ਇਨਾਇਆ ਨੂੰ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ



ਇਨਾਇਆ ਨੂੰ ਪ੍ਰਸਿੱਧ ਗਾਇਕ ਕਨ੍ਹਈਆ ਮਿੱਤਲ ਵੱਲੋਂ ਚੰਡੀਗੜ੍ਹ ਬੁਲਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ ।



ਇਨਾਇਆ ਇਸ ਸਮੇਂ ਪਲੇ ਵੇ ਸਕੂਲ ਵਿੱਚ ਪੜ੍ਹਦੀ ਹੈ ਅਤੇ ਏਬੀਸੀ ਵਿੱਚ ਵੀ ਚੰਗੀ ਨਹੀਂ ਹੈ, ਜਦੋਂ ਕਿ ਇਸ ਪਿਆਰੀ ਜਿਹੀ ਬੱਚੀ ਨੂੰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਯਾਦ ਹੈ।