Aman Aujla Naseeb Fight: ਮਸ਼ਹੂਰ ਪੰਜਾਬੀ ਰੈਪਰ ਨਸੀਬ ਇਨ੍ਹੀਂ ਦਿਨ੍ਹੀਂ ਸੋਸ਼ਲ ਮੀਡੀਆ ਉੱਪਰ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਇੱਕ ਵਜ੍ਹਾ ਇਹ ਹੈ ਕਿ ਰੈਪਰ ਦਾ ਗੀਤ ਮੁੰਡੇ ਦੇਸੀ ਬਾਲੀਵੁੱਡ ਅਦਾਕਾਰ ਰਣਬੀਰ ਸਿੰਘ ਦੀ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਲਿਆ ਗਿਆ ਹੈ। ਇਸਦੇ ਨਾਲ ਹੀ ਕਲਾਕਾਰ ਹਰ ਪਾਸੇ ਵਾਹੋ-ਵਾਹੀ ਖੱਟ ਰਿਹਾ ਹੈ। ਹਾਲਾਂਕਿ ਇਸ ਵਿਚਾਲੇ ਨਸੀਬ ਦਾ ਇੱਕ ਇੰਟਰਵਿਊ ਸੋਸ਼ਲ ਮੀਡੀਆ ਉੱਪਰ ਛਾਇਆ ਹੋਇਆ ਹੈ। ਜਿਸ ਨੇ ਹਰ ਪਾਸੇ ਤਹਿਲਕਾ ਮਚਾਇਆ ਹੋਇਆ ਹੈ। ਦਰਅਸਲ, ਯੂਟਿਊਬਰ ਅਮਨ ਔਜਲਾ ਅਤੇ ਰੈਪਰ ਨਸੀਬ ਵਿੱਚ ਸਿੱਧੂ ਮੂਸੇਵਾਲਾ ਦੇ ਨਾਂਅ ਤੇ ਜੰਗ ਛਿੜੀ ਹੋਈ ਹੈ। ਹਾਲ ਹੀ ਵਿੱਚ ਨਸੀਬ ਨੇ ਚਾਏ ਵਿਧ ਟੀ ਪੋਡਕਾਸਟ ਦੌਰਾਨ ਸਿੱਧੂ ਮੂਸੇਵਾਲਾ ਬਾਰੇ ਵੀ ਗੱਲ ਕੀਤੀ। ਜੋ ਕਿ ਪ੍ਰਸ਼ੰਸਕਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਆਈ। ਹਾਲਾਂਕਿ ਜਦੋਂ ਇਹ ਇੰਟਰਵਿਊ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਇਰਲ ਹੋ ਗਿਆ ਤਾਂ ਮੂਸੇਵਾਲਾ ਦੇ ਫੈਨਜ਼ ਨਸੀਬ ਉੱਪਰ ਆਪਣਾ ਗੁੱਸਾ ਕੱਢ ਰਹੇ ਹਨ। ਦੱਸ ਦੇਈਏ ਕਿ ਰੈਪਰ ਨਸੀਬ ਆਪਣੇ ਇੰਟਰਵਿਊ ਵਿੱਚ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਇਕੱਲਾ ਸਿੱਧੂ ਹੀ ਆ ਜਿਸਨੂੰ ਮੈਂ ਸੁਣਦਾ... ਪਰ ਜੇ ਉਹ ਬਾਈ ਵੀ ਕਿਤੇ ਸੁਣ ਰਿਹਾ, ਜੇ ਉਸਦੇ ਮਾਪੇ ਸੁਣ ਰਹੇ ਉਸਦੇ ਨਾਲ ਦੇ ਸੁਣ ਰਹੇ ਤਾਂ ਮੈਂ ਇੰਨੀ ਗੱਲ ਕਹਿਣਾ ਚਾਹੁੰਗਾਂ ਕਿ ਜਿਹੋ ਜਿਹਾ ਸਿੱਧੂ ਸੀ ਉਹੋ ਜਿਹਾ ਹੀ ਮੈਂ ਆ... ਮੈਂ ਵੀ ਉਨਾ ਹੀ ਲੋਅ ਟਾਈਮ ਵੇਖਿਆ... ਮੈਂ ਵੀ ਉਥੋ ਹੀ ਉੱਠਿਆ, ਜੇ ਤੁਹਾਨੂੰ ਲੱਗਦਾ ਕਿ ਮੈਂ ਮਾੜਾ ਆ ਤਾਂ ਮੈਨੂੰ ਬੇਸ਼ੱਕ ਮਾੜਾ ਕਹੀ ਚੱਲੋ... ਮੇਰੀ ਤਸਵੀਰ ਤੇ ਕੋਈ ਫਰਕ ਨਈ... ਜੇ ਰੱਬ ਨੇ ਮੈਨੂੰ ਇਹ ਚੀਜ਼ ਦਿੱਤੀ ਆ ਤਾਂ ਰੱਬ ਨੂੰ ਪਤਾ ਮੇਰਾ ਅੰਤ ਕੀ ਏ... ਪੂਰੀ ਦੁਨੀਆ ਵਾਲਿਆਂ ਨੂੰ ਕੁਝ ਨੀ ਪਤਾ... ਹਾਲਾਂਕਿ ਰੈਪਰ ਨਸੀਬ ਦੀ ਇਸ ਗੱਲ ਉੱਪਰ ਉਸਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਤੂੰ ਤਾਂ ਸਿੱਧੂ ਬਾਈ ਦੀ ਤੂੰ ਜੁੱਤੀ ਵਰਗਾ ਵੀ ਨਹੀਂ ਹੈਗਾ...