Kaur B New Pics: ਪੰਜਾਬੀ ਗਾਇਕਾ ਕੌਰ ਬੀ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਂਅ ਹੈ। ਕੌਰ ਬੀ ਆਪਣੇ ਗੀਤਾਂ ਦੇ ਨਾਲ-ਨਾਲ ਪੰਜਾਬੀ ਸੂਟਾਂ ਵਿੱਚ ਲੁੱਕ ਦੇ ਚੱਲਦੇ ਵੀ ਚਰਚਾ ਵਿੱਚ ਰਹਿੰਦੀ ਹੈ। ਗਾਇਕਾ ਦੇ ਸੂਟਾਂ ਵਾਲੀ ਲੁੱਕ ਤੇ ਅਕਸਰ ਪ੍ਰਸ਼ੰਸ਼ਕਾਂ ਨੂੰ ਫਿਦਾ ਹੁੰਦੇ ਹੋਏ ਦੇਖਿਆ ਜਾਂਦਾ ਹੈ। ਪਰ ਇਸ ਵਿਚਾਲੇ ਪੰਜਾਬੀ ਗਾਇਕਾ ਆਪਣੇ ਵੱਖਰੇ ਹੀ ਅੰਦਾਜ਼ ਵਿੱਚ ਦਿਖਾਈ ਦੇ ਰਹੀ ਹੈ। ਦਰਅਸਲ, ਕੌਰ ਬੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਨਵੀਆਂ ਤਸਵੀਰਾਂ ਸ਼ੇਅਰ ਕੀਤੀਆ ਗਈਆਂ ਹਨ। ਜਿਸ ਵਿੱਚ ਉਹ ਬਲੈਕ ਰੰਗ ਦੀ ਡਰੈੱਸ ਵਿੱਚ ਬੇਹੱਦ ਕਾਤਿਲ ਲੁੱਕ ਵਿੱਚ ਦਿਖਾਈ ਦੇ ਰਹੀ ਹੈ। ਪੰਜਾਬੀ ਗਾਇਕਾ ਕੌਰ ਬੀ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ। ਇਸ ਤੋਂ ਇਲਾਵਾ ਪ੍ਰਸ਼ੰਸਕ ਕੌਰ ਬੀ ਦੀ ਇਸ ਲੁੱਕ ਉੱਪਰ ਲਗਾਤਾਰ ਆਪਣੇ ਪਿਆਰ ਦੀ ਬਰਸਾਤ ਕਰ ਰਹੇ ਹਨ। ਇੱਕ ਹੋਰ ਯੂਜ਼ਰ ਨੇ ਸ਼ਾਇਰੀ ਵਾਲੇ ਅੰਦਾਜ਼ ਵਿੱਚ ਕਮੈਂਟ ਕਰ ਕਿਹਾ ਵਾਲ ਨੇ ਸੁਨਿਹਰੀ, ਚਾਲ ਮਹਿਤਾਬੀ, ਮੁੱਖ ਮੰਤਰੀ ਦੇ ਮੂਹਰੇ ਲਗੀ ਫਾਈਲ ਵਰਗੀ... ਪੱਟਾਂ ਦੀ ਹੈ ਭਾਰੀ ਇਹ ਹੁਸਨ ਪਿਟਾਰੀ ਕੁੜੀ ਗੁੰਦਮੀ ਜਿਹੀ ਅਗਨੀ ਮਿਸਾਇਲ ਵਰਗੀ... ਕਾਬਿਲੇਗੌਰ ਹੈ ਕਿ ਕੌਰ ਬੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸ਼ਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਦੇ ਨਾਲ-ਨਾਲ ਸ਼ਾਨਦਾਰ ਰੀਲਜ਼ ਵੀ ਸਾਂਝੇ ਕਰਦੀ ਰਹਿੰਦੀ ਹੈ। ਕੌਰ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਾਲੇ ਤੱਕ ਕਈ ਸੁਪਰਹਿੱਟ ਗੀਤ ਦੇ ਚੁੱਕੀ ਹੈ। ਪੰਜਾਬੀ ਗਾਇਕਾ ਕੌਰ ਬੀ ਵੱਲੋਂ ਗਾਏ ਹਰ ਗੀਤ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਦਾ ਹੈ। ਉਸ ਦੇ ਹਰ ਗੀਤ ਵਿੱਚ ਗਾਇਕਾ ਦੇ ਸੂਟਾਂ ਦੀ ਵੀ ਬੇਹੱਦ ਤਾਰੀਫ ਹੁੰਦੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਕੌਰ ਬੀ ਦਾ ਗੀਤ ਜੱਟੀ ਫੈਨ ਰਿਲੀਜ਼ ਹੋਇਆ ਹੈ। ਜਿਸ ਨੂੰ ਪ੍ਰਸ਼ੰਸਕਾਂ ਨੇ ਭਰਮਾ ਹੁੰਗਾਰਾ ਦਿੱਤਾ।