Pan India Stars Amyra Dastur: ਖੂਬਸੂਰਤ ਅਮਾਇਰਾ ਦਸਤੂਰ ਇੱਕ ਅਜਿਹੀ ਅਭਿਨੇਤਰੀ ਹੈ, ਜਿਸ ਨੇ ਨਾ ਸਿਰਫ ਬਾਲੀਵੁੱਡ ਫਿਲਮਾਂ ਸਗੋਂ ਸਾਊਥ ਇੰਡਸਟਰੀ 'ਚ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ। ਦੱਸ ਦੇਈਏ ਕਿ ਹੁਣ ਅਮਾਇਰਾ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਹੈ। ਇਸ ਦੇ ਨਾਲ ਅਮਾਇਰਾ ਦੀਆਂ ਲਗਾਤਾਰ ਤਿੰਨ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ, ਜਿਸ ਨਾਲ ਨਵੀਂ ਪੰਜਾਬੀ ਅਭਿਨੇਤਰੀ ਬਣ ਸਾਹਮਣੇ ਆਵੇਗੀ। ਅਮਾਇਰਾ ਦਾ ਪੰਜਾਬ ਦੀ ਪਰੀ ਵਾਲਾ ਅੰਦਾਜ਼ ਨੈੱਟਫਲਿਕਸ ਦੇ 'ਜੋਗੀ' ਵਿੱਚ ਬਖੂਬੀ ਦਿਖਾਈ ਦਿੱਤਾ। ਇਸ ਵਿੱਚ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਨਾਲ ਆਪਣੀ ਭੂਮਿਕਾ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ। ਦੂਜੇ ਪਾਸੇ, ਅਮਾਇਰਾ ਆਪਣੀਆਂ ਜਲਦ ਹੀ ਰਿਲੀਜ਼ ਹੋਣ ਵਾਲੀਆਂ ਬਾਕੀ ਫਿਲਮਾਂ ਵਿੱਚ ਇੱਕ ਅਭਿਨੇਤਰੀ ਵਜੋਂ ਕੁਝ ਨਵੀਆਂ ਚੀਜ਼ਾਂ ਐਕਸਪਲੋਰ ਕਰਦੀ ਨਜ਼ਰ ਆਵੇਗੀ। ਦੱਸ ਦੇਈਏ ਕਿ ਅਮਾਇਰਾ ਦਸਤੂਰ ਦੀ ਪਹਿਲੀ ਪੰਜਾਬੀ ਫਿਲਮ 18 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਅਤੇ ਇਹ ਸ਼ਿਵਜੋਤ ਦੀ ਵੀ ਪਹਿਲੀ ਫਿਲਮ ਹੈ। ਇਸ ਫਿਲਮ ਦਾ ਕਾਨਸੈਪਟ ਨਾ ਸਿਰਫ ਬਾਲੀਵੁੱਡ ਲਈ ਸਗੋਂ ਭਾਰਤੀ ਸਿਨੇਮਾ ਲਈ ਵੀ ਵੱਖਰਾ ਹੈ। ਇਹ ਚਾਰ ਕੁੜੀਆਂ ਦੀ ਕਹਾਣੀ ਹੈ ਜੋ ਇੱਕ ਚੋਟੀ ਦੇ ਸਿਆਸਤਦਾਨ ਨੂੰ ਅਗਵਾ ਕਰਨ ਅਤੇ ਛੇੜਛਾੜ ਦਾ ਸ਼ਿਕਾਰ ਹੋਣ ਵਾਲੀਆਂ ਕਾਲਜ ਲੜਕੀਆਂ ਨੂੰ ਇਨਸਾਫ਼ ਦਿਵਾਉਣ ਲਈ ਇਕੱਠੇ ਆਵਾਜ਼ ਚੁੱਕਦੀਆਂ ਹਨ। ਪ੍ਰੇਮ ਸਿੰਘ ਸਿੱਧੂ ਦੁਆਰਾ ਨਿਰਦੇਸ਼ਤ ਅਤੇ ਖਰੂਰ ਫਿਲਮਜ਼ ਦੁਆਰਾ ਨਿਰਮਿਤ, ਇਹ ਫਿਲਮ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚੇਗੀ ਅਤੇ ਅਮਾਇਰਾ ਨੂੰ ਪੰਜਾਬੀ ਇੰਡਸਟਰੀ ਵਿੱਚ ਇੱਕ ਸ਼ਾਨਦਾਰ ਸ਼ੁਰੂਆਤ ਦੇਵੇਗੀ। ਅਮਾਇਰਾ ਦੀ ਅਗਲੀ ਫਿਲਮ ਜੱਸੀ ਗਿੱਲ ਨਾਲ ਹੈ ਅਤੇ ਇਸ ਦਾ ਨਿਰਦੇਸ਼ਨ ਅਮਰ ਹੁੰਦਲ ਨੇ ਕੀਤਾ ਹੈ। ਫੁਰਤੀਲਾ ਨਾਂਅ ਦੀ ਇਹ ਫਿਲਮ ਕਾਲਜ ਦੀ ਜ਼ਿੰਦਗੀ ਦੀ ਕਹਾਣੀ ਤੇ ਅਧਾਰਿਤ ਹੈ ਜੋ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਦੇਵੇਗੀ। ਇਸਦੇ ਨਾਲ ਹੀ ਉਨ੍ਹਾਂ ਦੇ ਤੀਜੇ ਪ੍ਰੋਜੈਕਟ ਦੀ ਗੱਲ ਕਰਿਏ ਤਾਂ ਇਹ ਇੱਕ ਰੋਮਾਂਟਿਕ ਕਾਮੇਡੀ ਹੈ ਜਿਸਦਾ ਨਾਮ ਐਨੀਹਾਓ ਮਿੱਟੀ ਪਾਓ ਹੈ ਜਿਸਦਾ ਨਿਰਦੇਸ਼ਨ ਜੰਜੋਤ ਸਿੰਘ ਕਰ ਰਹੇ ਹਨ। ਹਾਲ ਹੀ ਵਿੱਚ ਇਸ ਫਿਲਮ ਦਾ ਪਹਿਲਾ ਸ਼ੈਡਿਊਲ ਯੂਕੇ ਵਿੱਚ ਪੂਰਾ ਹੋਇਆ ਹੈ। ਵੈਸੇ ਤਾਂ ਅਮਾਇਰਾ ਨੂੰ ਪੰਜਾਬੀ ਇੰਡਸਟਰੀ 'ਚ ਕਦਮ ਰੱਖੇ ਨੂੰ ਭਾਵੇਂ ਕੁਝ ਹੀ ਦਿਨ ਹੋਏ ਹਨ ਪਰ ਉਸ ਨੂੰ ਇਹ ਇੰਡਸਟਰੀ ਕਾਫੀ ਪਸੰਦ ਆਈ ਹੈ। ਉਹ ਇਸ ਉਦਯੋਗ ਵਿੱਚ ਆਪਣੇ ਪੈਰ ਜਮਾਉਣ ਲਈ ਵੀ ਬਹੁਤ ਧਿਆਨ ਕੇਂਦਰਤ ਕਰ ਰਹੀ ਹੈ।