Himanshi Khurana Reply To Fan: ਅਦਾਕਾਰਾ, ਮਾੱਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਹਿਮਾਂਸ਼ੀ ਨੂੰ ਕਈ ਵਾਰ ਸੋਸ਼ਲ ਮੀਡੀਆ ਉੱਪਰ ਧਰਮ ਦੇ ਨਾਂਅ ਤੇ ਵੀ ਟ੍ਰੋਲ ਕੀਤਾ ਜਾਂਦਾ ਹੈ। ਹਾਲਾਂਕਿ ਹਿਮਾਂਸ਼ੀ ਟ੍ਰੋਲਰਸ ਨੂੰ ਨਜ਼ਰਅੰਦਾਜ਼ ਕਰ ਆਪਣੀ ਜ਼ਿੰਦਗੀ ਦਾ ਆਨੰਦ ਲੈਣ ਵਿੱਚ ਵਿਅਸਤ ਰਹਿੰਦੀ ਹੈ। ਇਸ ਵਿਚਾਲੇ ਹਾਲ ਹੀ ਵਿੱਚ ਅਦਾਕਾਰਾ ਵੱਲੋਂ ਆਪਣੇ ਘਰ ਪਾਠ ਕਰਵਾਇਆ ਗਿਆ। ਖਬਰਾਂ ਮੁਤਾਬਿਕ ਇਹ ਪਾਠ ਹਿਮਾਂਸ਼ੀ ਖੁਰਾਣਾ ਨੇ ਆਪਣੇ ਨਵੇਂ ਘਰ ਵਿੱਚ ਕਰਵਾਇਆ ਹੈ। ਹਾਲਾਂਕਿ ਇਸ ਬਾਰੇ ਉਨ੍ਹਾਂ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਦਰਅਸਲ, ਹਿਮਾਂਸ਼ੀ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਘਰ ਵਾਲਾ ਇਮੋਜ਼ੀ ਬਣਾਇਆ ਹੈ। ਹਿਮਾਂਸ਼ੀ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਅਦਾਕਾਰਾ ਜੈਸਮੀਨ ਭਸੀਨ ਨੇ ਵੀ ਕਮੈਂਟ ਕਰ ਵਧਾਈ ਦਿੱਤੀ ਹੈ। ਹਾਲਾਂਕਿ ਇਨ੍ਹਾਂ ਤਸਵੀਰਾਂ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਅਦਾਕਾਰਾ ਤੋਂ ਸਵਾਲ ਪੁੱਛਿਆ। ਅਸਲ ਵਿੱਚ ਹਿਮਾਂਸ਼ੀ ਕੋਲੋਂ ਇੱਕ ਪ੍ਰਸ਼ੰਸਕ ਨੇ ਸਵਾਲ ਪੁੱਛਦੇ ਹੋਏ ਕਿਹਾ ਕਿ ਕ੍ਰਿਪਾ ਕਰਕੇ ਕੋਈ ਦੱਸ ਸਕਦਾ ਹੈ ਕਿ ਇਹ ਸਿੱਖ ਹੈ ਜਾਂ ਸਨਾਤਨੀ ? ਪਲੀਜ਼ ਕੋਈ ਬੁਰਾ ਕਮੈਂਟ ਨਾ ਕਰਨਾ ਮੈਂ ਸਿਰਫ਼ ਜਾਣਨਾ ਚਾਹੁੰਦਾ ਹਾਂ... ਇਸ ਸਵਾਲ ਦਾ ਜਵਾਬ ਦਿੰਦੇ ਹੋਏ ਹਿਮਾਂਸ਼ੀ ਖੁਰਾਣਾ ਨੇ ਲਿਖਿਆ, ਮੇਰੇ ਪਿਤਾ ਜੀ ਸਿੱਖ ਅਤੇ ਮਾਤਾ ਜੀ ਹਿੰਦੂ ਬ੍ਰਾਹਮਣ ਅਤੇ ਮੈਂ ਦੋਵੇਂ... ਇਸਦੇ ਨਾਲ ਹੀ ਹਿਮਾਂਸ਼ੀ ਦੇ ਜਵਾਬ ਦੇ ਕੁਝ ਹੇਟਰਸ ਵੱਲੋਂ ਹਿਮਾਂਸ਼ੀ ਨੂੰ ਆਸਿਮ ਰਿਆਜ਼ ਦੇ ਨਾਂਅ ਤੇ ਟ੍ਰੋਲ ਕੀਤਾ ਜਾਣ ਲੱਗਾ। ਇਸ ਜਵਾਬ ਤੇ ਯੂਜ਼ਰਸ ਬੋਲੇ ਅਤੇ ਹੁਣ ਮੁਸਲਮਾਨ ਵੀ... ਇਸ ਤੋਂ ਇਲਾਵਾ ਪ੍ਰਸ਼ੰਸਕ ਹਿਮਾਂਸ਼ੀ ਨੂੰ ਨਵੇਂ ਘਰ ਦੀਆਂ ਵਧਾਈਆਂ ਦੇ ਰਹੇ ਹਨ।