ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪੂਰਾ ਇੱਕ ਸਾਲ ਇੱਕ ਮਹੀਨਾ ਹੋ ਚੁੱਕਿਆ ਹੈ। ਉਹ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।



ਦੁਨੀਆ 'ਚ ਅਜਿਹਾ ਕੋਈ ਇਨਸਾਨ ਨਹੀਂ ਹੋਣਾ ਜਿਸ ਨੇ ਮੂਸੇਵਾਲਾ ਦੀ ਮੌਤ 'ਤੇ ਹੰਝੁ ਨਾ ਵਹਾਏ ਹੋਣ। ਹਰ ਕੋਈ ਉਸ ਨੂੰ ਆਪੋ ਆਪਣੇ ਢੰਗ ਨਾਲ ਸ਼ਰਧਾਂਜਲੀਆਂ ਦੇ ਰਿਹਾ ਹੈ।



ਹੁਣ ਇੱਕ ਘੜੀ ਬਣਾਉਣ ਵਾਲੀ ਮਸ਼ਹੂਰ ਕੰਪਨੀ 'ਹਾਊਸ ਆਫ ਖਾਲਸਾ ਵਾਚ' ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।



ਕੰਪਨੀ ਨੇ ਘੜੀਆਂ ਦਾ ਸਪੈਸ਼ਲ ਸਿੱਧੂ ਮੂਸੇਵਾਲਾ ਐਡੀਸ਼ਨ ਤਿਆਰ ਕੀਤਾ ਹੈ, ਜਿਸ ਨੂੰ ਦੇਖ ਕੇ ਮੂਸੇਵਾਲਾ ਦੇ ਫੈਨਜ਼ ਭਾਵੁਕ ਹੋ ਰਹੇ ਹਨ।



ਹਰ ਘੜੀ 'ਤੇ ਤੁਹਾਨੂੰ ਮੂਸੇਵਾਲਾ ਦੀ ਤਸਵੀਰ ਦੇਖਣ ਨੂੰ ਮਿਲਦੀ ਹੈ ਅਤੇ ਨਾਲ ਹੀ ਕਿਸੇ ਕਿਸੇ ਘੜੀ 'ਤੇ 'ਦਿਲ ਦਾ ਮਾੜਾ ਤੇਰਾ ਸਿੱਧੂ ਮੂਸੇਵਾਲਾ' ਵੀ ਲਿਿਖਿਆ ਹੋਇਆ ਹੈ।



ਕੰਪਨੀ ਨੇ ਇਨ੍ਹਾਂ ਘੜੀਆਂ ਨੂੰ ਸਪੈਸ਼ਲ ਤੌਰ 'ਤੇ ਮੂਸੇਵਾਲਾ ਦੇ ਮਾਪਿਆਂ ਲਈ ਤਿਆਰ ਕੀਤਾ ਹੈ।



ਇਨ੍ਹਾਂ ਘੜੀਆਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਕਾਰੀਗਰ ਨੇ ਖੁਦ ਆਪਣੇ ਹੱਥੀਂ ਤਿਆਰ ਕੀਤਾ ਹੈ।



ਘੜੀ ਦੇ ਗੁੰਝਲਦਾਰ ਤੱਤ ਸਿੱਧੂ ਦੇ ਜੀਵਨ ਤੇ ਪ੍ਰਾਪਤੀਆਂ ਨੂੰ ਦਰਸਾਉਂਦੇ ਹਨ।



ਖਾਸ ਤੌਰ 'ਤੇ ਆਰਡਰ ਕੀਤੀਆਂ ਘੜੀਆਂ ਵਿੱਚੋਂ ਇੱਕ ਸਿੱਧੂ ਦੀ ਮਾਂ ਚਰਨ ਕੌਰ ਲਈ ਤੇ ਇੱਕ ਪਿਤਾ ਬਲਕੌਰ ਸਿੰਘ ਲਈ ਤੇ ਬਾਕੀ ਘੜੀਆਂ ਪਰਿਵਾਰ ਤੇ ਦੋਸਤਾਂ ਲਈ ਡਿਜ਼ਾਇਨ ਕੀਤੀਆਂ ਗਈਆ ਹਨ।



ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।