ਕਭੀ ਈਦ ਕਭੀ ਦੀਵਾਲੀ ਚੋਂ ਆਯੂਸ਼ ਸ਼ਰਮਾ ਆਊਟ
ਇਸ ਫਿਲਮ 'ਚ ਸਲਮਾਨ ਨਾਲ ਉਨ੍ਹਾਂ ਦੇ ਜੀਜਾ ਆਯੂਸ਼ ਸ਼ਰਮਾ ਨਜ਼ਰ ਆਉਣ ਵਾਲੇ ਸੀ
ਹੁਣ ਜੇਕਰ ਖ਼ਬਰਾਂ ਦੀ ਮੰਨੀਏ ਤਾਂ ਆਯੁਸ਼ ਇਸ ਫਿਲਮ 'ਚ ਨਜ਼ਰ ਨਹੀਂ ਆਉਣ ਵਾਲੇ ਹਨ
ਆਯੁਸ਼ ਨੂੰ ਕਭੀ ਈਦ ਕਭੀ ਦੀਵਾਲੀ ਵਿੱਚ ਸਲਮਾਨ ਦੇ ਭਰਾ ਦਾ ਕਿਰਦਾਰ ਨਿਭਾਉਣਾ ਸੀ
ਪਰ ਹੁਣ ਇਸ ਕਿਰਦਾਰ ਵਿੱਚ ਪੰਜਾਬੀ ਐਕਟਰ ਜੱਸੀ ਗਿੱਲ ਜਾਂ ਸਿਧਾਰਥ ਨਿਗਮ ਨਜ਼ਰ ਆਉਣਗੇ
ਆਯੂਸ਼ ਅਤੇ ਫਰਹਾਦ ਵਿਚਾਲੇ ਮਤਭੇਦ ਸੁਲਝਾਉਣ ਲਈ ਸਲਮਾਨ ਖਾਨ ਨੂੰ ਦਖਲ ਦੇਣਾ ਪਿਆ ਸੀ
ਸਲਮਾਨ ਨੇ ਆਯੁਸ਼ ਨੂੰ ਕਿਹਾ ਹੈ ਕਿ ਜੇਕਰ ਉਹ ਮਤਭੇਦਾਂ ਨੂੰ ਸੁਲਝਾਉਣ ਵਿੱਚ ਅਸਮਰੱਥ ਹਨ, ਤਾਂ ਸਭ ਤੋਂ ਵਧੀਆ ਵਿਕਲਪ ਫਿਲਮ ਨੂੰ ਛੱਡਣਾ ਹੋਵੇਗਾ
ਆਯੁਸ਼ ਨੇ ਸਲਮਾਨ ਖ਼ਾਨ ਦੇ ਸਮਰਥਨ ਤੋਂ ਬਾਅਦ ਹੀ ਫਿਲਮ ਛੱਡਣ ਦਾ ਫੈਸਲਾ ਕੀਤਾ