Sunny Deol: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਫਿਲਮ ਗਦਰ 2 ਤੋਂ ਬਾਅਦ ਹਰ ਪਾਸੇ ਛਾਏ ਹੋਏ ਹਨ। ਫਿਲਮ ਨੂੰ ਰਿਲੀਜ਼ ਹੋਏ 3 ਮਹੀਨੇ ਹੋ ਚੁੱਕੇ ਹਨ।



ਇਸ ਦੇ ਨਾਲ ਹੀ ਹਾਲ ਹੀ 'ਚ ਅਦਾਕਾਰ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦੇ ਮਾਸਟਰ ਕਲਾਸ ਸੈਸ਼ਨ 'ਚ ਦੇਖਿਆ ਗਿਆ।



ਇਸ ਦੌਰਾਨ ਉਨ੍ਹਾਂ ਨੇ ਆਪਣੇ ਕਰੀਅਰ ਬਾਰੇ ਕਈ ਗੱਲਾਂ ਦੱਸੀਆਂ, ਜਿਨ੍ਹਾਂ ਨੂੰ ਦੱਸਦੇ ਹੋਏ ਸੰਨੀ ਕਾਫੀ ਭਾਵੁਕ ਹੋ ਗਏ।



ਸੰਨੀ ਦਿਓਲ ਨੇ ਰਾਵੇਲ, ਰਾਜ ਕੁਮਾਰ ਸੰਤੋਸ਼ੀ ਅਤੇ ਅਨਿਲ ਸ਼ਰਮਾ ਵਰਗੇ ਨਿਰਦੇਸ਼ਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨਾਲ ਸ਼ਾਨਦਾਰ ਫਿਲਮਾਂ ਕੀਤੀਆਂ ਹਨ।



ਇਸ ਦੌਰਾਨ ਸੰਨੀ ਨੇ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹੈ ਕਿਉਂਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਉਸ ਨੇ ਉਹ ਫਿਲਮਾਂ ਕੀਤੀਆਂ ਜੋ ਉਹ ਕਰਨਾ ਚਾਹੁੰਦਾ ਸੀ। ਸੰਨੀ ਨੇ ਅਮਿਤਾਭ ਬੱਚਨ, ਵਿਨੋਦ ਖੰਨਾ ਅਤੇ ਮਿਥੁਨ ਦੇ ਦੌਰ ਨੂੰ ਵੀ ਯਾਦ ਕੀਤਾ।



ਸੰਨੀ ਦਿਓਲ ਨੇ ਕਿਹਾ ਕਿ ਮੈਂ ਫਿਲਮਾਂ 'ਚ ਕੰਮ ਕਰਨਾ ਇਸ ਲਈ ਸ਼ੁਰੂ ਕੀਤਾ ਕਿਉਂਕਿ ਮੈਂ ਇੱਕ ਐਕਟਰ ਬਣਨਾ ਚਾਹੁੰਦਾ ਸੀ ਨਾ ਕਿ ਇੱਕ ਸਟਾਰ।



ਮੈਂ ਆਪਣੇ ਪਿਤਾ ਦੀਆਂ ਫਿਲਮਾਂ ਦੇਖ ਕੇ ਵੱਡਾ ਹੋਇਆ ਹਾਂ ਅਤੇ ਆਪਣੇ ਕੰਮ ਵਿੱਚ ਉਨ੍ਹਾਂ ਵਾਂਗ ਕੁਝ ਕਰਨਾ ਚਾਹੁੰਦਾ ਸੀ। ਮੈਂ ਹੁਣ ਜਿੱਥੇ ਵੀ ਹਾਂ, ਉਹ ਪਹਿਲਾਂ ਕੀਤੇ ਕੰਮ ਕਰਕੇ ਹਾਂ।



ਸੰਨੀ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਫਿਲਮ ਗਦਰ 2000 ਵਿੱਚ ਆਈ ਸੀ। ਉਸ ਸਮੇਂ ਉਹ ਬਹੁਤ ਹਿੱਟ ਸਾਬਤ ਹੋਈ ਸੀ। ਪਰ ਇਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਦਾ ਸੰਘਰਸ਼ ਸ਼ੁਰੂ ਹੋ ਗਿਆ ਸੀ।



ਇਸ ਫਿਲਮ ਤੋਂ ਬਾਅਦ ਸੰਨੀ ਨੂੰ ਕੋਈ ਚੰਗੀ ਸਕ੍ਰਿਪਟ ਨਹੀਂ ਮਿਲ ਰਹੀ ਸੀ। ਅਦਾਕਾਰ ਨੇ ਕਿਹਾ - 'ਉਸ ਸਮੇਂ ਮੇਰੇ ਲਈ ਚੀਜ਼ਾਂ ਠੀਕ ਨਹੀਂ ਸਨ'।



ਸੰਨੀ ਨੇ ਕਿਹਾ ਕਿ ਭਾਵੇਂ ਉਸ ਸਮੇਂ ਕਈ ਫਿਲਮਾਂ ਕੀਤੀਆਂ ਪਰ ਕੁਝ ਹਿੱਟ ਸਾਬਤ ਹੋਈਆਂ ਤੇ ਕੁਝ ਫਲਾਪ। ਪਰ 20 ਸਾਲਾਂ ਬਾਅਦ ਗਦਰ 2 ਨਾਲ ਉਸ ਨੂੰ ਉਹ ਖੁਸ਼ੀ ਮਿਲੀ ਜਿਸ ਦੇ ਉਹ ਲੰਬੇ ਸਮੇਂ ਤੋਂ ਚਾਹਵਾਨ ਸੀ।